ਬਾਲੀਵੁੱਡ ਐਕਟਰ ਧਰਮਿੰਦਰ ਨੂੰ ਪ੍ਰਸ਼ੰਸਕ ਤੋਂ ਮਿਲਿਆ ਖੂਬਸੂਰਤ ਤੋਹਫਾ, ਐਕਟਰ ਨੇ ਵੀਡੀਓ ਸ਼ੇਅਰ ਕਰਕੇ ਕੀਤਾ ਧੰਨਵਾਦ

By  Shaminder December 10th 2021 11:47 AM

ਬਾਲੀਵੁੱਡ ਅਦਾਕਾਰ ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰ ਆਪਣੇ ਇੱਕ ਪ੍ਰਸ਼ੰਸਕ ਦੇ ਵੱਲੋਂ ਭੇਜੀ ਗਈ ਪੇਂਟਿੰਗ ਦਿਖਾ ਰਹੇ ਹਨ । ਜਿਸ ‘ਚ ਅਦਾਕਾਰ ਨੂੰ ਹੱਲ ਚਲਾਉਂਦੇ ਹੋਏ ਦਿਖਾਇਆ ਗਿਆ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਚਾਹਤ ਕੀ ਹਦੇਂ ਨਹੀਂ ਹੋਤੀ ਦੋਸਤੋ, ਜਨਮ ਦਿਨ ਦਾ ਤੋਹਫ਼ਾ, ਇੱਕ ਪਿਆਰੇ ਜਿਹੇ ਪ੍ਰਸ਼ੰਸਕ ਤੋਂ’।

Hema And Dharmendra image From instagram

ਹੋਰ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ਤੋਂ ਕਿਸਾਨਾਂ ਨੇ ਆਪਣੇ ਸ਼ੈਲਟਰ ਹੋਮ ਉਖਾੜਨੇ ਕੀਤੇ ਸ਼ੁਰੂ, ਕਿਸਾਨਾਂ ‘ਚ ਖੁਸ਼ੀ ਦੀ ਲਹਿਰ, ਖਾਲਸਾ ਏਡ ਨੇ ਸਾਂਝਾ ਕੀਤਾ ਵੀਡੀਓ

ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਹਨ । ਪਿਛਲੇ ਕਾਫੀ ਸਮੇਂ ਤੋਂ ਉਹ ਆਪਣੇ ਫਾਰਮ ਹਾਊਸ ‘ਚ ਸਮਾਂ ਬਿਤਾ ਰਹੇ ਹਨ । ਉਨ੍ਹਾਂ ਨੂੰ ਖੇਤੀ ਅਤੇ ਕੁਦਰਤ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਅਕਸਰ ਉਹ ਆਪਣੇ ਫਾਰਮ ਹਾਊਸ ਤੋਂ ਕੁਦਰਤ ਦੇ ਨਜ਼ਾਰਿਆਂ ਦੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

dharmendra image From instagram

ਅਦਾਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਜਲਦ ਹੀ ਉਹ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਜਿਸ ਦੀਆਂ ਬੀਤੇ ਦਿਨੀਂ ਉਨ੍ਹਾਂ ਨੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Dharmendra Deol (@aapkadharam)

ਧਰਮਿੰਦਰ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ । ਜਿਨ੍ਹਾਂ ਦਾ ਨਾਮ ਸੰਨੀ ਦਿਓਲ ਅਤੇ ਬੌਬੀ ਦਿਓਲ ਹੈ । ਜਦੋਂ ਕਿ ਦੋ ਧੀਆਂ ਹਨ । ਇਹ ਚਾਰੇ ਬੱਚੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਹਨ । ਜਦੋਂ ਕਿ ਹੇਮਾ ਮਾਲਿਨੀ ਤੋਂ ਦੋ ਧੀਆਂ ਹਨ ਈਸ਼ਾ ਦਿਓਲ ਅਤੇ ਅਹਾਨਾ ਦਿਓਲ ।ਹੇਮਾ ਮਾਲਿਨੀ ਦੇ ਨਾਲ ਧਰਮਿੰਦਰ ਨੇ ਲਵ ਮੈਰਿਜ ਕਰਵਾਈ ਸੀ । ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਇਹ ਦੂਜਾ ਵਿਆਹ ਸੀ ।

 

Related Post