ਮਾਧੁਰੀ ਦੀਕਸ਼ਿਤ ਨੇ ਆਪਣੇ ਬੇਟੇ ਦੇ ਜਨਮਦਿਨ 'ਤੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

By  Lajwinder kaur March 17th 2021 04:34 PM -- Updated: March 17th 2021 04:43 PM

ਬਾਲੀਵੁੱਡ ਦੀ ਧੱਕ-ਧੱਕ ਗਰਲ ਯਾਨੀਕਿ ਦਿੱਗਜ ਐਕਟਰੈੱਸ ਮਾਧੁਰੀ ਦੀਕਸ਼ਿਤ (Madhuri Dixit) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਅੱਜ ਉਨ੍ਹਾਂ ਦੇ ਬੇਟੇ Arin ਦਾ ਜਨਮਦਿਨ ਹੈ । ਉਹ 18 ਸਾਲਾਂ ਦਾ ਹੋ ਗਿਆ ਹੈ। ਜਿਸ ਕਰਕੇ ਮਾਧੁਰੀ ਦੀਕਸ਼ਿਤ ਨੇ ਬਹੁਤ ਹੀ ਪਿਆਰੀਆਂ ਜਿਹੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ।

image of madhuri

ਹੋਰ ਪੜ੍ਹੋ : ਅੱਜ ਹੈ ਅਫਸਾਨਾ ਖ਼ਾਨ ਦੇ ਭਰਾ ਖੁਦਾ ਬਖਸ਼ ਦਾ ਜਨਮਦਿਨ, ਭੈਣ ਅਫਸਾਨਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

madhuri dixit birthday wishes to her son

ਮੇਰਾ ਬੇਟੇ ਅਧਿਕਾਰਿਤ ਤੌਰ ਤੇ ਬਾਲਗ ਹੋ ਗਿਆ.18ਵੇਂ ਜਨਮਦਿਨ ਦੀਆਂ ਵਧਾਈਆਂ Arin..ਬਸ ਯਾਦ ਰੱਖੋ ਕਿ ਆਜ਼ਾਦੀ ਨਾਲ ਜ਼ਿੰਮੇਵਾਰੀਆਂ ਆਉਂਦੀਆਂ ਹਨ... ਅੱਜ ਤੁਹਾਡਾ ਦਿਨ ਹੈ ਇਸ ਦਾ ਅਨੰਦ ਲਵੋ, ਸਾਵਧਾਨ ਰਹੋ ਤੇ ਰੌਸ਼ਨੀ ਤਰ੍ਹਾਂ ਚਮਕੋ..ਉਨ੍ਹਾਂ ਸਾਰੇ ਮੌਕਿਆਂ 'ਤੇ ਚੰਗਾ ਕੰਮ ਕਰੋ ਜੋ ਤੁਹਾਡੇ ਰਾਹ ‘ਤੇ ਆਉਂਦੀਆਂ ਨੇ ਅਤੇ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਓ..ਉਮੀਦ ਹੈ ਕਿ ਤੁਹਾਡੀ ਯਾਤਰਾ ਨਾ ਭੁੱਲਣ ਵਾਲੀ ਹੋਵੇਗੀ ..ਤੁਹਾਨੂੰ ਪਿਆਰ ਕਰਦੀ ਹਾਂ..’।

madhuri dixit and arin

ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਜੇ ਗੱਲ ਕਰੀਏ Madhuri Dixit ਦੀ ਤਾਂ ਉਹ ਅਖੀਰਲੀ ਵਾਰ ਉਹ ਕਲੰਕ ਫ਼ਿਲਮ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਟੀਵੀ ਦੇ ਰਿਅਲਟੀ ਸ਼ੋਅਜ਼ ਚ ਬਤੌਰ ਜੱਜ ਦੀ ਭੂਮਿਕਾ ‘ਚ ਨਜ਼ਰ ਆ ਚੁੱਕੀ ਹੈ।

 

 

View this post on Instagram

 

A post shared by Madhuri Dixit (@madhuridixitnene)

Related Post