ਬਾਲੀਵੁੱਡ ਅਦਾਕਾਰ ਮਾਨਵ ਵਿਜ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਮਾਂ ਦੀ ਬਰਸੀ ‘ਤੇ ਕਿਹਾ- ‘ਤਾਰਿਆਂ ਤੋਂ ਉੱਤੇ ਹੈਗੀ ਤੂੰ ਮੇਰੀਏ ਮਾਏ’

By  Lajwinder kaur December 9th 2021 05:34 PM

ਕਹਿੰਦੇ ਨੇ ਇਨਸਾਨ ਜਿੰਨਾ ਮਰਜ਼ੀ ਵੱਡੀ ਸਖ਼ਸ਼ੀਅਤ ਵਾਲਾ ਬਣ ਜਾਵੇ ਪਰ ਆਪਣੀ ਮਾਂ ਦੇ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਮਾਂ ਨੂੰ ਮਮਤਾ ਦਾ ਰੂਪ ਕਹਿ ਗਿਆ ਹੈ, ਮਾਂ ਨੂੰ ਰੱਬ ਤੋਂ ਆਖਿਆ ਗਿਆ ਹੈ । ਤਾਂ ਹੀ ਹਰ ਕਿਸੇ ਦੀ ਜ਼ਿੰਦਗੀ 'ਚ ਮਾਂ ਦਾ ਵੱਖਰਾ ਹੀ ਮੁਕਾਮ ਹੁੰਦਾ ਹੈ। ਬਾਲੀਵੁੱਡ ਤੇ ਪਾਲੀਵੁੱਡ ਦੇ ਦਿੱਗਜ ਐਕਟਰ ਮਾਨਵ ਵਿਜ ਆਪਣੀ ਮਾਂ ਦੀ ਬਰਸੀ ਤੇ ਯਾਦ ਕਰਕੇ ਕੁਝ ਭਾਵੁਕ ਨਜ਼ਰ ਆਏ।

ਹੋਰ ਪੜ੍ਹੋ : ਈਸ਼ਾ ਦਿਓਲ ਨੇ ਪਾਪਾ ਧਰਮਿੰਦਰ ਦੇ ਨਾਲ ਆਪਣੇ ਬਚਪਨ ਦਾ ਅਣਦੇਖਿਆ ਵੀਡੀਓ ਕੀਤਾ ਸਾਂਝਾ, ਪਿਉ-ਧੀ ਦਾ ਇਹ ਕਿਊਟ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Manav shared emotional note on his mother's death anniversary

ਮਾਨਵ ਵਿਜ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਮਰਹੂਮ ਮਾਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਰੱਬ ਕਹਿੰਦਾ ਓਏ ਬੰਦਿਓ, ਥੋਨੂੰ ਮਾਂਵਾ ਦਿੱਤੀਆਂ ਨੇ....ਪੈਰਾਂ ਦੇ ਵਿੱਚ ਜੰਨਤ, ਸਿਰ ਤੇ ਛਾਂਵਾ ਦਿੱਤੀਆਂ ਨੇ....ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਹਵਾਂ ਦਿੱਤੀਆਂ ਨੇ...ਰਾਹਵਾਂ ਵਿੱਚ ਕੰਡੇ ਨਾ ਵਿਛਾਇਉ ਸੋਹਣਿਉ...ਲੱਭੀ ਹੋਈ ਚੀਜ਼ ਨਾ ਗਵਾਇਉ ਸੋਹਣਿਉ...’ ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਤਾਰਿਆਂ ਤੋਂ ਉੱਤੇ ਹੈਗੀ ਤੂੰ ਮੇਰੀਏ ਮਾਏ।‘ ਨਾਲ ਹੀ ਉਨ੍ਹਾਂ ਨੇ ਆਪਣੀ ਮਾਂ ਲਈ ਦਿਲ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਤਸਵੀਰ ‘ਚ ਦੇਖ ਸਕਦੇ ਹੋ ਐਕਟਰ ਮਾਨਵ ਨੇ ਆਪਣੀ ਮਾਂ ਨੂੰ ਘੁੱਟ ਕੇ ਜੱਫੀ ਪਾਈ ਹੋਈ ਹੈ। ਮਾਂ-ਪੁੱਤ ਦੇ ਰਿਸ਼ਤੇ ਨੂੰ ਬਿਆਨ ਕਰਦੀ ਇਹ ਤਸਵੀਰ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਇਸ ਪੋਸਟ ਉੱਤੇ ਜ਼ੋਰਾ ਰੰਧਾਵਾ, ਧੀਰਜ ਕੁਮਾਰ, ਹੈਪੀ ਰਾਏਕੋਟੀ ਅਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਇਸ ਮੁਟਿਆਰ ਦੇ ਫਿਤੂਰ ‘ਚ ਗੁੰਮ ਹੋਏ ਗਾਇਕ ਗੈਰੀ ਸੰਧੂ, ਦੇਖੋ ਇਹ ਵੀਡੀਓ

PFA 2020 : Manav Vij Nominated For Best Performance In Negative Role

ਐਕਟਰ ਮਾਨਵ ਵਿਜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2002 ‘ਚ ਸ਼ਹੀਦ ਭਗਤ ਸਿੰਘ ‘ਤੇ ਬਣੀ ਫ਼ਿਲਮ ਸ਼ਹੀਦ-ਏ-ਆਜ਼ਮ ਤੋਂ ਕੀਤੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਨਾਮ ਸ਼ਬਾਨਾ, ਫਿਲੌਰੀ, ਇੰਦੂ ਸਰਕਾਰ, ਅੰਧਾਧੁੰਨ, ਉੜਤਾ ਪੰਜਾਬ, ਰੇਸ 3, ਭਾਰਤ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕੀਤਾ ਗਿਆ ਹੈ। ਦੱਸ ਦਈਏ ਪਿਛਲੇ ਸਾਲ ਹੋਏ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ‘ਚ ਮਾਨਵ ਵਿਜ ਨੂੰ ‘ਬੈਸਟ ਪ੍ਰਫਾਰਮੈਂਸ ਇਨ ਨੈਗਟਿਵ ਰੋਲ’ ਦੀ ਕੈਟਾਗਿਰੀ ਚ ਅਵਾਰਡ ਮਿਲਿਆ ਸੀ।

 

Related Post