ਬਾਲੀਵੁੱਡ ਦੇ ਡਿਸਕੋ ਡਾਂਸਰ ਦੀ ਸਿਹਤ ਵਿਗੜੀ ,ਲਾਸ ਏਂਜਲਸ 'ਚ ਚੱਲ ਰਿਹਾ ਇਲਾਜ 

By  Shaminder December 29th 2018 03:18 PM

ਬਾਲੀਵੁੱਡ ਦੇ ਡਿਸਕੋ ਡਾਂਸਰ ਮਿਥੁਨ ਚਕਰਵਰਤੀ ਦੀ ਸਿਹਤ ਖਰਾਬ ਚੱਲ ਰਹੀ ਹੈ । ਉਨ੍ਹਾਂ ਨੂੰ ਇਲਾਜ ਲਈ ਅਮਰੀਕਾ ਦੇ ਲਾਸ ਏਂਜਲਸ ਲਿਜਾਇਆ ਗਿਆ ਹੈ ।ਮਿਥੁਨ ਦੇ ਨਾਲ ਉਨ੍ਹਾਂ ਦੇ ਨੂੰਹ ਅਤੇ ਪੁੱਤਰ ਵੀ ਰਵਾਨਾ ਹੋਏ।ਮਿਥੁਨ ਚੱਕਰਵਰਤੀ ਦੀ ਸਿਹਤ ਉਸ ਸਮੇਂ ਵਿਗੜੀ ਸੀ ਜਦੋਂ ਸ਼ੂਟਿੰਗ ਦੌਰਾਨ ਸਟੰਟ ਕਰਦੇ ਹੋਏ ਉਹ ਜ਼ਖਮੀ ਹੋ ਗਏ ਸਨ । ਕ੍ਰਾਨਿਕ ਬੈਕਪੈਨ ਨਾਲ ਜੂਝ ਰਹੇ ਮਿਥੁਨ ਚੱਕਰਵਰਤੀ ਦੋ ਸਾਲ ਪਹਿਲਾਂ ਵੀ ਇਸੇ ਬਿਮਾਰੀ ਦੇ ਚੱਲਦਿਆਂ ਅਮਰੀਕਾ ਗਏ ਸਨ ।

ਹੋਰ ਵੇਖੋ : ਗਾਇਕ ਗਗਨ ਕੋਕਰੀ ਨੂੰ ਪੁੱਛੇ ਗਏ ਪੁੱਠੇ ਸਵਾਲ ਹੱਸ-ਹੱਸ ਹੋਏ ਦੂਹਰੇ, ਦੇਖੋ ਵੀਡਿਓ

mithun chakraborty के लिए इमेज परिणाम

ਸਿਹਤ ਖਰਾਬ ਹੋਣ ਦੇ ਕਾਰਨ ਹੀ ਉਨ੍ਹਾਂ ਨੇ ਦੋ ਹਜ਼ਾਰ ਸੋਲਾਂ 'ਚ ਰਾਜ ਸਭਾ ਤੋਂ ਵੀ ਅਸਤੀਫਾ ਦੇ ਦਿੱਤਾ ਸੀ । ਦੋ ਹਜ਼ਾਰ ਅਠਾਰਾਂ 'ਚ ਮਿਥੁਨ ਨੂੰ ਬੈਕਪੈਨ ਦੀ ਸ਼ਿਕਾਇਤ ਹੋਈ ਸੀ ਜਿਸ ਕਾਰਨ ਉਹ ਲਾਈਮ ਲਾਈਟ ਤੋਂ ਕਾਫੀ ਦੂਰ ਸਨ ।

mithun chakraborty के लिए इमेज परिणाम

ਦੱਸ ਦਈਏ ਕਿ ਮਿਥੁਨ ਦੇ ਪੁੱਤਰ ਮਹਾ ਅਕਸ਼ੇ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ ਅਤੇ ਉਹ ੨੦੧੮ 'ਚ ਆਈ ਫਿਲਮ 'ਜੀਨੀਅਸ' ਵਿੱਚ ਵੀ ਨਜ਼ਰ ਆਏ ਸਨ । ਇਸ ਦੇ ਨਾਲ ਹੀ ਇੱਕ ਨਿੱਜੀ ਟੀਵੀ ਚੈਨਲ ਦੇ ਰਿਏਲਿਟੀ ਸ਼ੋਅ 'ਚ ਬਤੌਰ ਜੱਜ ਦੇ ਤੌਰ 'ਤੇ ਵੀ ਨਜ਼ਰ ਆ ਚੁੱਕੇ ਨੇ ।ਖਰਾਬ ਸਿਹਤ ਦੇ ਚੱਲਦਿਆਂ ਮਿਥੁਨ ਨੇ ਆਪਣੇ ਕੰਮ ਤੋਂ ਦੂਰੀ ਬਣਾ ਲਈ ਸੀ । ਏਨੀਂ ਦਿਨੀਂ ਉਨ੍ਹਾਂ ਦਾ ਇਲਾਜ ਅਮਰੀਕਾ ਦੇ ਲਾਸ ਏਂਜਲਸ 'ਚ ਚੱਲ ਰਿਹਾ ਹੈ । ਮਿਥੁਨ ਚੱਕਰਵਰਤੀ ਨੇ ਹੁਣ ਤੱਕ ਕਈ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ ।

Related Post