ਅਦਾਕਾਰ ਪਰੇਸ਼ ਰਾਵਲ ਨੂੰ ਐੱਨਐੱਸਡੀ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ

By  Shaminder September 10th 2020 05:43 PM

ਅਦਾਕਾਰ ਪਰੇਸ਼ ਰਾਵਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਦੀ ਨਿਯੁਕਤੀ ਚਾਰ ਸਾਲ ਲਈ ਕੀਤੀ ਗਈ ਹੈ ।ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਨਿਯੁਕਤੀ ਕੀਤੀ ਹੈ ।ਇਹ ਅਹੁਦਾ 2017 ਤੋਂ ਹੀ ਖਾਲੀ ਸੀ ।ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਉਨ੍ਹਾਂ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ ਹੈ ।

https://twitter.com/prahladspatel/status/1303995406422925314

ਪਰੇਸ਼ ਰਾਵਲ ਨੇ ਆਪਣੇ ਕਰੀਅਰ 'ਚ ਕਈ ਫਿਲਮਾਂ 'ਚ ਯਾਦਗਾਰ ਭੂਮਿਕਾ ਨਿਭਾਈ ਹੈ। ਐੱਨਐੱਸਡੀ ਦੇ ਟਵਿੱਟਰ ਅਕਾਊਂਟ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ- 'ਸਾਨੂੰ ਇਹ ਸੂਚਨਾ ਦਿੰਦਿਆਂ ਕਾਫ਼ੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਮੰਨੇ-ਪ੍ਰਮੰਨੇ ਕਲਾਕਾਰ ਪਦਮਸ਼੍ਰੀ ਪਰੇਸ਼ ਰਾਵਲ ਨੂੰ ਐੱਨਐੱਸਡੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ।

 

View this post on Instagram

 

On demand of fans.❤️

A post shared by Paresh Rawal? (@pareshrawal1955) on Aug 18, 2020 at 2:34am PDT

ਐੱਨਐੱਸਡੀ ਪਰਿਵਾਰ ਦਿੱਗਜ ਕਲਾਕਾਰ ਦਾ ਸਵਾਗਤ ਕਰਦਾ ਹੈ। ਉਨ੍ਹਾਂ ਦੇ ਦਿਖਾਏ ਮਾਰਗ 'ਚ ਐੱਨਐੱਸਡੀ ਨਵੀਆਂ ਉਚਾਈਆਂ ਛੋਹੇਗਾ'।

Related Post