ਸੋਨੂੰ ਸੂਦ ਨੇ ਸਮੇਂ ਦੀਆਂ ਸਰਕਾਰਾਂ ਨੂੰ ਕੀਤੀ ਖ਼ਾਸ ਅਪੀਲ

By  Rupinder Kaler April 29th 2021 05:47 PM

ਕੋਰੋਨਾ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ । ਇਸ ਮਹਾਮਾਰੀ ਵਿੱਚ ਬਹੁਤ ਸਾਰੇ ਬੱਚਿਆਂ ਨੇ ਆਪਣੇ ਮਾਂ ਬਾਪ ਗੁਆ ਦਿੱਤੇ ਹਨ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਸੋਨੂੰ ਸੂਦ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ ।

Coronavirus Vaccine To Be Here Before Christmas?

ਹੋਰ ਪੜ੍ਹੋ :

ਰੋਜ਼ਾਨਾ ਪੀਓ ਵੀਟ ਗਰਾਸ ਦਾ ਜੂਸ, ਇਹ ਬਿਮਾਰੀਆਂ ਰਹਿਣਗੀਆਂ ਦੂਰ

ਇਸ ਵੀਡੀਓ ਵਿੱਚ ਸੋਨੂੰ ਸੂਦ ਨੇ ਕਿਹਾ ਹੈ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਦੂਜੀ ਲਹਿਰ ਵਿੱਚ ਆਪਣੇ ਪਰਿਵਾਰ ਨੂੰ ਗਵਾਇਆ ਹੈ ਤੇ ਕਈ ਥਾਵਾਂ 'ਤੇ ਅਜਿਹੇ ਕੇਸ ਹੋਏ ਹਨ ਜਿੱਥੇ 10 ਜਾਂ 12 ਸਾਲ ਦੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਕੋਰੋਨਾ ਕਰਕੇ ਗਵਾਇਆ ਹੈ। ਉਨ੍ਹਾਂ ਦਾ ਭਵਿੱਖ ਸਾਡੇ ਸਮਾਜ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।

ਸੋਨੂੰ ਨੇ ਕੇਂਦਰ ਤੇ ਰਾਜ ਸਰਕਾਰਾਂ ਤੋਂ ਮਦਦ ਮੰਗੀ ਹੈ ਤੇ ਕਿਹਾ ਹੈ ਕਿ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਮੁਫਤ ਕੀਤੀ ਜਾਵੇ। ਆਪਣੇ ਬਿਆਨ ਵਿੱਚ ਸੋਨੂੰ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਮਾਪਿਆਂ ਨੇ ਆਪਣੇ ਇਕ ਲੌਤੇ ਬੱਚਿਆਂ ਨੂੰ ਗਵਾਇਆ ਹੈ। ਇਹ ਬੱਚੇ ਵੀ ਆਪਣੇ ਬਜ਼ੁਰਗ ਮਾਂ ਬਾਪ ਦਾ ਸਹਾਰਾ ਸਨ।

 

View this post on Instagram

 

A post shared by Sonu Sood (@sonu_sood)

ਉਨ੍ਹਾਂ ਨੂੰ ਗਵਾ ਇਹ ਪੇਰੈਂਟਸ ਵੀ ਬੇਹੱਦ ਮੁਸ਼ਕਲ ਵਿੱਚ ਹਨ। ਇਹਨਾਂ ਲਈ ਵੀ ਕੁਝ ਐਸੀ ਸਕੀਮ ਹੋਣੀ ਚਾਹੀਦੀ ਹੈ ਕਿ ਇਹ ਬਜ਼ੁਰਗ ਲੋਕਾਂ ਦਾ ਬੁਢਾਪਾ ਠੀਕ ਗੁਜ਼ਰ ਸਕੇ।

Related Post