ਅਦਾਕਾਰਾ ਕੰਗਨਾ ਰਣੌਤ ਨੇ ਇਸ ਤਰਾਂ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ, ਵੇਖੋ ਵੀਡੀਓ

By  Rajan Sharma June 21st 2018 07:02 AM -- Updated: June 21st 2018 07:39 AM

ਅੱਜ ਦੁਨੀਆਂ ਭਰ ਵਿਚ ਚੌਥਾ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ| ਇਸਦੇ ਮੱਦੇਨਜ਼ਰ ਦੇਸ਼ ਭਰ ਵਿਚ ਬਹੁਤ ਉਤਸ਼ਾਹ ਹੈ| ਹਰ ਵਰਗ ਦੇ ਲੋਕ ਇਸਨੂੰ ਬੜੇ ਚਾਵਾਂ ਦੇ ਨਾਲ ਮਨਾਉਂਦੇ ਹਨ ਉਹ ਚਾਹੇ ਗਰੀਬ ਹੋਵੇ ਜਾਂ ਅਮੀਰ ਜਾਂ ਫਿਰ ਕੋਈ ਵੱਡਾ ਕਲਾਕਾਰ ਹੋਵੇ ਜਾਂ ਮੰਤਰੀ narender modi| ਇਸ ਨਾਲ ਪੂਰੇ ਦੇਸ਼ ਵਿਚ ਚੁਸਤੀ ਅਤੇ ਤੰਦਰੁਸਤੀ ਦੀ ਲਹਿਰ ਚੱਲ ਪਈ ਹੈ| ਹਰ ਕੋਈ ਆਪਣੇ ਰੁਜੇਵੇਂ ਜੀਵਨ ਵਿੱਚੋ ਸਮਾਂ ਕੱਢ ਕੇ ਯੋਗ ਦਿਵਸ ਮਨ੍ਹਾ ਰਿਹਾ ਹੈ| ਅਗਰ ਗੱਲ ਕਰੀਏ ਬਾਲੀਵੁੱਡ ਇੰਡਸਟਰੀ ਦੀ ਫ਼ਿਲਮ ਕਲਾਕਾਰ ਹਰ ਦਿਵਸ ਜਾਂ ਤਿਓਹਾਰ ਨੂੰ ਬੜੇ ਹੀ ਚਾਵਾਂ ਨਾਲ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ|

https://www.instagram.com/p/BkRVLvHh-GX/

ਬਾਲੀਵੁੱਡ ਦੀ ਕੁਈਨ ਅਤੇ ਬੜੀ ਹੀ ਟੈਲੇਂਟਿਡ ਅਦਾਕਾਰਾ ਕੰਗਨਾ ਰਣੌਤ kangana ranaut ਨੇ ਆਪਣੇ ਇੰਸਟਾਗ੍ਰਾਮ ਤੇ ਪਾਰਕ ਵਿਚ ਯੋਗਾ ਕਰਦੇ ਹੋਏ ਦੀ ਪੋਸਟ ਸਾਂਝਾ ਕੀਤੀ ਹੈ| ਅਤੇ ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਯੋਗਾ ਇਨਸਾਨ ਵਿਚ ਸਥਿਰਥਾ ਅਤੇ ਧੀਰਜ ਲਿਆਉਂਦਾ ਹੈ| ਵੀਡੀਓ ਵਿਚ ਕੰਗਨਾ ਯੋਗਾ ਨੂੰ ਬੜੇ ਹੀ ਉਚੇਰੇ ਢੰਗ ਨਾਲ ਕਰ ਰਹੀ ਹੈ| ਫੈਨਸ ਦੁਆਰਾ ਉਹਨਾਂ ਦੀ ਇਹ ਪੋਸਟ ਕਾਫੀ ਪਸੰਦ ਕੀਤੀ ਜਾ ਰਹੀ ਹੈ ਇਹ ਅਸੀ ਫੈਨਸ ਦੇ ਕਮੇੰਟ੍ਸ ਤੋਂ ਦੇਖ ਸਕਦੇ ਹਨ|

https://www.instagram.com/p/BkRRTpQhrAk/

ਦੱਸ ਦੇਈਏ ਕਿ 11 ਦਸੰਬਰ, 2014 ਨੂੰ 21 ਜੂਨ ਨੂੰ ਯੋਗਾ ਅੰਤਰਰਾਸ਼ਟਰੀ ਦਿਵਸ ਦੇ ਤੌਰ ’ਤੇ ਮਨਾਉਣ ਦਾ ਐਲਾਨ ਕੀਤਾ ਗਿਆ| ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਪੀਲ ਤੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ) ਨੇ 21 ਜੂਨ ਨੂੰ ‘ਯੋਗਾ ਅੰਤਰਰਾਸ਼ਟਰੀ ਦਿਵਸ’ ਦੇ ਤੌਰ ’ਤੇ ਮਨਾਉਣ ਦਾ ਮਤਾ ਅਪਣਾਇਆ। ਜਿਸ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸੰਸਾਰ ਭਰ ਵਿਚ ਮੰਨਾਇਆ ਜਾ ਰਿਹਾ ਹੈ| ਪ੍ਰਧਾਨਮੰਤਰੀ ਨੇ ਬਿਮਾਰੀ ਤੋਂ ਬਚਨ ਲਈ,ਸਿਹਤ ਤੰਦਰੁਸਤੀ ਅਤੇ ਕਈ ਪ੍ਰਕਾਰ ਦੀ ਜੀਵਨ ਸ਼ੈਲੀ ਨਾਲ ਸਬੰਧਤ ਵਿਕਾਰ ਦੇ ਪ੍ਰਬੰਧਨ ਲਈ ਯੋਗਾ ਦੀ ਮਹੱਤਤਾ ਤੇ ਇਸ ਦੀ ਭੂਮਿਕਾ ਤੇ ਜ਼ੋਰ ਦਿੱਤਾ ਹੈ।

Narender Modi

Related Post