ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ ਇਸ ਬਾਲੀਵੁੱਡ ਅਦਾਕਾਰਾ ਨੇ ਫੈਮਿਲੀ ਕੋਰਟ 'ਚ ਵਿਆਹ ਲਈ ਕੀਤਾ ਰਜਿਸਟ੍ਰੇਸ਼ਨ, ਪਿਆਰ ਭਰੀਆਂ ਤਸਵੀਰਾਂ ਆਈਆਂ ਸਾਹਮਣੇ

By  Shaminder February 29th 2020 11:51 AM

ਅਲੀ ਫਜ਼ਲ ਅਤੇ ਰਿਚਾ ਚੱਡਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਵਿਆਹ ਲਈ ਫੈਮਿਲੀ ਕੋਰਟ 'ਚ ਰਜਿਸਟ੍ਰੇਸ਼ਨ ਕਰਵਾਇਆ ਹੈ ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ ਅਪ੍ਰੈਲ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ ।ਦੋਵੇਂ ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਵੇਖੋ:ਰਿਚਾ ਚੱਡਾ ਦੇ ਵਿਆਹ ਦੀਆਂ ਖ਼ਬਰਾਂ ਆ ਰਹੀਆਂ ਸਾਹਮਣੇ, ਜਾਣੋ ਕਦੋਂ ਅਤੇ ਕਿੱਥੇ ਰਚਾਉਣ ਜਾ ਰਹੀ ਵਿਆਹ

https://www.instagram.com/p/B6xTGtTF48N/

ਦੱਸਿਆ ਜਾ ਰਿਹਾ ਹੈ ਕਿ ਅਲੀ ਨੇ ਕੁਝ ਮਹੀਨੇ ਪਹਿਲਾਂ ਮਾਲਦੀਵ 'ਚ ਰਿਚਾ ਨੂੰ ਪ੍ਰਪੋਜ਼ ਕੀਤਾ ਸੀ ਜਿਸ ਦੇ ਜਵਾਬ 'ਚ ਰਿਚਾ ਨੇ ਤੁਰੰਤ ਹਾਂ ਕਹਿ ਦਿੱਤੀ ਸੀ । ਰਿਚਾ ਅਤੇ ਅਲੀ ਦੀ ਮੁਲਾਕਾਤ ਫ਼ਿਲਮ 'ਫੁਕਰੇ' ਦੇ ਸੈੱਟ 'ਤੇ ਹੋਈ ਸੀ ।ਦੱਸ ਦਈਏ ਕਿ ਰਿਚਾ ਚੱਡਾ ਹੁਣ ਤੱਕ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ  ਨੇ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ ।

https://www.instagram.com/p/B6MiGQHlDKJ/

ਜਿਸ 'ਚ 'ਓਏ ਲੱਕੀ,ਲੱਕੀ ਲੱਕੀ ਓਏ', 'ਗੈਂਗਸ ਆਫ਼ ਵਾਸੇਪੁਰ' ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਚੋਂ ਹਨ ।ਰਿਚਾ ਚੱਡਾ ਦੇ ਜੱਦੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਦੇ ਅੰਮ੍ਰਿਤਸਰ ਦੀ ਜੰਮਪਲ ਹੈ । ਪਰ ਬਾਅਦ ਉਹ ਦਿੱਲੀ ਆ ਗਈ, ਰਿਚਾ ਨੇ ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਪਰ ਬਾਅਦ 'ਚ ਉਨ੍ਹਾਂ ਨੇ ਥਿਏਟਰ ਜੁਆਇਨ ਕਰ ਲਿਆ ਅਤੇ ਥਿਏਟਰ ਤੋਂ ਉਹ ਫ਼ਿਲਮਾਂ 'ਚ ਆ ਗਈ ।

https://www.instagram.com/p/B7iDDqRj8D2/

ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ 2008 'ਚ ਆਈ ਕਮੇਡੀ ਡਰਾਮਾ ਫ਼ਿਲਮ 'ਓਏ ਲੱਕੀ, ਲੱਕੀ ਲੱਕੀ ਓਏ' ਨਾਲ ਕੀਤੀ ਸੀ । ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੇ ਭਾਰਤ ਤੋਂ ਇਲਾਵਾ ਪਾਕਿਸਤਾਨ 'ਚ ਵੀ ਕਈ ਨਾਟਕ ਪੇਸ਼ ਕੀਤੇ ਹਨ ।

 

Related Post