ਅਦਾਕਾਰਾ ਸੋਨਮ ਕਪੂਰ ਦੇ ਘਰ ਹੋਈ ਚੋਰੀ, 1.41ਕਰੋੜ ਦੇ ਗਹਿਣੇ ਤੇ ਨਗਦੀ ਲੈ ਫਰਾਰ ਹੋਏ ਚੋਰ

By  Pushp Raj April 9th 2022 10:51 AM -- Updated: April 9th 2022 10:52 AM

ਬਾਲੀਵੁੱਡ ਅਦਾਕਾਰ ਸੋਨਮ ਕਪੂਰ ਦੇ ਘਰ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੁਣ ਚੋਰਾਂ ਨੇ ਬਾਲੀਵੁੱਡ ਕਲਾਕਾਰਾਂ ਦੇ ਘਰ ਵੀ ਸੇਂਧ ਲਾ ਲਈ ਹੈ। ਚੋਰ ਸੋਨਮ ਕਪੂਰ ਦੇ ਘਰੋਂ ਤਕਰੀਬਨ 1.41 ਕਰੋੜ ਰੁਪਏ ਦੇ ਗਹਿਣ ਤੇ ਨਗਦੀ ਲੈ ਕੇ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Delhi: Sonam Kapoor, Anand Ahuja's home robbed of cash, jewellery worth Rs 1.4 crore

ਜਾਣਕਾਰੀ ਮੁਤਾਬਕ ਇਹ ਘਟਨਾ ਸੋਨਮ ਕਪੂਰ ਅਤੇ ਆਨੰਦ ਅਹੂਜਾ ਦੇ ਦਿੱਲੀ ਦੇ ਤੁਗਲਕ ਰੋਡ ਸਥਿਤ ਘਰ ਵਿੱਚ ਵਾਪਰੀ ਹੈ। ਇਥੇ ਸੋਨਮ ਕਪੂਰ ਦੀ ਦਾਦੀ ਸੱਸ ਤੇ ਪਰਿਵਾਰ ਦੇ ਕੁਝ ਹੋਰਨਾਂ ਮੈਂਬਰ ਰਹਿੰਦੇ ਹਨ। ਸੋਨਮ ਕਪੂਰ ਦਾਦੀ ਸੱਸ ਨੇ ਤੁਗਲਕ ਰੋਡ ਥਾਣੇ 'ਚ ਸ਼ਿਕਾਇਤ ਦਿੱਤੀ ਹੈ। ਤੁਗਲਕ ਰੋਡ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਬਹੁਤ ਹਾਈ ਪ੍ਰੋਫਾਈਲ ਹੋਣ ਕਾਰਨ ਨਵੀਂ ਦਿੱਲੀ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਈ ਟੀਮਾਂ ਦਾ ਗਠਨ ਕੀਤਾ ਹੈ।

ਪੁਲਿਸ ਕੋਲ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਕ ਘਰ ਵਿੱਚ 25 ਨੌਕਰਾਂ ਤੋਂ ਇਲਾਵਾ 9 ਕੇਅਰਟੇਕਰ, ਡਰਾਈਵਰ ਅਤੇ ਮਾਲੀ ਅਤੇ ਹੋਰ ਕਰਮਚਾਰੀ ਵੀ ਕੰਮ ਕਰਦੇ ਹਨ। ਪੁਲਿਸ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਕ੍ਰਾਈਮ ਟੀਮ ਤੋਂ ਇਲਾਵਾ ਐਫਐਸਐਲ ਟੀਮ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਫਿਲਹਾਲ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪਹਿਲਾਂ ਪੁਲਿਸ ਨੇ ਮਾਮਲੇ ਨੂੰ ਲੁੱਕੋ ਦਿੱਤਾ ਸੀ, ਪਰ ਹੁਣ ਇਹ ਖ਼ਬਰ ਸਾਹਮਣੇ ਆ ਚੁੱਕੀ ਹੈ।

Delhi: Sonam Kapoor, Anand Ahuja's home robbed of cash, jewellery worth Rs 1.4 crore Image Source: Twitter

ਹੋਰ ਪੜ੍ਹੋ : ਵੇਖੋ ਗਰਭਵਤੀ ਸੋਨਮ ਕਪੂਰ ਦਾ ਸ਼ਾਹੀ ਫੋਟੋਸ਼ੂਟ, ਫੈਨ ਨੇ ਕਿਹਾ "ਦੇਵੀ ਲੱਗਦੀ"

ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਬਿਆਨ ਮੁਤਾਬਕ ਸੋਨਮ ਕਪੂਰ ਦਾ ਸਹੁਰਾ ਘਰ 22 ਅੰਮ੍ਰਿਤਾ ਸ਼ੇਰਗਿੱਲ ਮਾਰਗ 'ਤੇ ਸਥਿਤ ਹੈ। ਇੱਥੇ ਉਸ ਦੀ ਦਾਦੀ ਸੱਸ ਸਰਲਾ ਆਹੂਜਾ (86), ਪੁੱਤਰ ਹਰੀਸ਼ ਆਹੂਜਾ ਅਤੇ ਨੂੰਹ ਪ੍ਰਿਆ ਆਹੂਜਾ ਨਾਲ ਰਹਿੰਦੀ ਹੈ। ਸਰਲਾ ਆਹੂਜਾ, ਮੈਨੇਜਰ ਰਿਤੇਸ਼ ਗੌਰਾ ਦੇ ਨਾਲ 23 ਫਰਵਰੀ ਨੂੰ ਤੁਗਲਕ ਰੋਡ ਥਾਣੇ ਪਹੁੰਚੀ ਅਤੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਕਮਰੇ ਦੀ ਅਲਮਾਰੀ ਵਿੱਚੋਂ 1.40 ਲੱਖ ਰੁਪਏ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਵਿਦੇਸ਼ ਵਿੱਚ ਰਹਿੰਦਾ ਹੈ, ਜਦੋਂ ਇਸ ਵਾਰ ਉਹ ਭਾਰਤ ਵਾਪਸ ਆਏ ਤਾਂ ਇਹ ਗੱਲ ਸਾਹਮਣੇ ਆਈ ਹੈ।  ਜਦੋਂ ਉਸ ਨੇ 11 ਫਰਵਰੀ ਨੂੰ ਅਲਮਾਰੀ ਦੀ ਜਾਂਚ ਕੀਤੀ ਤਾਂ ਗਹਿਣੇ ਅਤੇ ਨਕਦੀ ਗਾਇਬ ਸੀ। ਸਰਲਾ ਆਹੂਜਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਨੇ ਕਰੀਬ 2 ਸਾਲ ਪਹਿਲਾਂ ਗਹਿਣੇ ਚੈੱਕ ਕੀਤੇ ਸਨ ਤਾਂ ਅਲਮਾਰੀ 'ਚ ਰੱਖੇ ਹੋਏ ਸਨ।

Related Post