90 ਦੇ ਦਹਾਕੇ ਦੀ ਇਸ ਹੀਰੋਇਨ ਨੇ ਦਿੱਤੀਆਂ ਸਨ ਹਿੱਟ ਫ਼ਿਲਮਾਂ, ਚੰਕੀ ਪਾਂਡੇ ਤੋਂ ਲੈ ਕੇ ਵੱਡੇ-ਵੱਡੇ ਪ੍ਰੋਡਿਊਸਰਾਂ ਦੀ ਇਸ ਕਾਰਨ ਕਰਕੇ ਕਰ ਚੁੱਕੀ ਹੈ ਕੁੱਟਮਾਰ
Rupinder Kaler
April 23rd 2019 11:41 AM
90 ਤੇ 80 ਦੇ ਦਹਾਕੇ ਦੀ ਮਸ਼ਹੂਰ ਐਕਟਰੈੱਸ ਫਰਾਹ ਨੂੰ ਕੌਣ ਨਹੀਂ ਜਾਣਦਾ । ਫਰਾਹ ਆਪਣੇ ਗੁੱਸੇ ਲਈ ਬਹੁਤ ਮਸ਼ਹੂਰ ਹੈ ਕਿਉਂਕਿ ਉਹ ਕਦੋਂ ਕਿਸੇ ਨੂੰ ਕੁੱਟ ਦੇਵੇ ਇਸ ਬਾਰੇ ਕਿਹਾ ਨਹੀਂ ਜਾ ਸਕਦਾ । ਇਨ੍ਹਾਂ ਕਾਰਨਾਂ ਕਰਕੇ ਹੀ ਫਰਾਹ 90 ਦੇ ਦਹਾਕੇ ਦੀ ਸਭ ਤੋਂ ਵਿਵਾਦਿਤ ਅਦਾਕਾਰਾ ਸੀ । ਤੱਬੂ ਫਰਾਹ ਦੀ ਛੋਟੀ ਭੈਣ ਹੈ । ਆਪਣੀ ਖ਼ੂਬਸੂਰਤੀ ਤੇ ਅਦਾਕਾਰੀ ਕਰਕੇ ਬਾਲੀਵੁੱਡ ਵਿੱਚ ਰਾਜ ਕਰਨ ਵਾਲੀ ਫਰਾਹ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ।