ਬਾਲੀਵੁੱਡ ਦੇ ਪ੍ਰਸਿੱਧ ਮੇਕਅੱਪ ਆਰਟਿਸਟ ਦਾ ਦਿਹਾਂਤ,ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਜਤਾਇਆ ਦੁੱਖ

By  Shaminder December 7th 2019 04:42 PM

ਬਾਲੀਵੁੱਡ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ । ਜਦੋਂ ਮੰਨੇ ਪ੍ਰਮੰਨੇ ਮੇਕਅੱਪ ਆਰਟਿਸਟ ਸੁਭਾਸ਼ ਵਗਲ ਦਾ ਦਿਹਾਂਤ ਹੋ ਗਿਆ । ਬਾਲੀਵੁੱਡ ਦੀਆਂ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ ਸਣੇ ਕਈ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘਾ ਦੁੱਖ ਜਤਾਉਂਦੇ ਹੋਏ ਭਾਵੁਕ ਪੋਸਟਾਂ ਸਾਂਝੀਆਂ ਕੀਤੀਆਂ ਹਨ।

ਹੋਰ ਵੇਖੋ:ਹੁਣ ਬਾਲੀਵੁੱਡ ਦੇ ਇਸ ਅਦਾਕਾਰ ਨੂੰ ਖੂਬਸੂਰਤ ਲੱਗਣ ਲੱਗੀ ਮਾਡਲ ਹਿਮਾਂਸ਼ੀ ਖੁਰਾਣਾ, ਹਿਮਾਂਸ਼ੀ ਲਈ ਖਾਧੀ ਸਹੁੰ

https://www.instagram.com/p/B5urRyDplwe/

ਉਨ੍ਹਾਂ ਦੇ ਅੰਤਮ ਸਸਕਾਰ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਹਨ । ਜਿਸ 'ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਦੁੱਖ ਦੀ ਇਸ ਘੜੀ 'ਚ ਮ੍ਰਿਤਕ ਸੁਭਾਸ਼ ਵਗਲ ਦੇ ਪਰਿਵਾਰ ਨੂੰ ਭਾਣੇ ਨੂੰ ਮੰਨਣ ਦਾ ਹੌਂਸਲਾ ਦਿੱਤਾ ।

https://www.instagram.com/p/B5vaqWrH9x_/

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ 'ਬਹੁਤ ਹੀ  ਨਿਮਰਤਾ ਭਰਪੂਰ ਸੁਭਾਅ ਦੇ ਸਨ।ਸੁੱਬੂ ਦੇਸ਼ ਦੇ ਸਭ ਤੋਂ ਸਨਮਾਨਿਤ ਮੇਕਅੱਪ ਆਰਟਿਸਟ ਚੋਂ ਇੱਕ ਸਨ ।ਉਨ੍ਹਾਂ ਨੇ ਆਪਣੇ ਕੰਮ ਨਾਲ ਉਨ੍ਹਾਂ ਨੂੰ ਸੁੰਦਰ ਬਣਾਇਆ ਅਤੇ ਆਪਣੇ ਹਰ ਸੋਹਣੇ ਕੰਮ ਲਈ ਹਮੇਸ਼ਾ ਹੀ ਉਹ ਯਾਦ ਕੀਤੇ ਜਾਣਗੇ । ਇਸ ਤੋਂ ਇਲਾਵਾ ਕੈਟਰੀਨਾ ਕੈਫ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਹੈ ।

https://www.instagram.com/p/B5vRRD7BHsl/

ਅਦਾਕਾਰਾ ਕੈਟਰੀਨਾ ਕੈਫ ਨੇ ਲਿਖਿਆ ਕਿ "ਯਕੀਨ ਨਹੀਂ ਹੁੰਦਾ ਕਿ ਅਜਿਹਾ ਹੋ ਗਿਆ ਹੈ ,ਇਹ ਬਹੁਤ ਵੱਡਾ ਨੁਕਸਾਨ ਹੈ ।ਅਦਾਕਾਰਾ ਨੇ ਅੱਗੇ ਲਿਖਿਆ ਕਿ ਉਹ ਅਜਿਹੇ ਆਰਟਿਸਟ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਕੰਮ ਕੀਤਾ ਸੀ ।ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ ।

Related Post