ਫ਼ਿਲਮੀ ਜਗਤ ਨੂੰ ਪਿਆ ਵੱਡਾ ਘਾਟਾ, ਨਹੀਂ ਰਹੇ ਹਿੰਦੀ ਤੇ ਮਰਾਠੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਸ਼੍ਰੀਰਾਮ ਲਾਗੂ

By  Lajwinder kaur December 18th 2019 10:52 AM -- Updated: December 18th 2019 10:53 AM

16 ਨਵੰਬਰ 1927 ‘ਚ ਸਾਤਾਰਾ ਚ’ ਜਨਮੇ ਸ਼੍ਰੀਰਾਮ ਲਾਗੂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸਿਹਤ ਖਰਾਬ ਦੇ ਚੱਲਦੇ ਡਾ. ਸ਼੍ਰੀ ਰਾਮ ਲਾਗੂ ਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ।   

ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਆਪਣਾ ਦੁੱਖ ਜਤਾਇਆ ਹੈ। ਰਿਸ਼ੀ ਕਪੂਰ, ਪਰੇਸ਼ ਰਾਵਲ, ਮਧੁਰ ਭੰਡਾਰਕਰ ਹੋਰਾਂ ਨੇ ਸ਼੍ਰੀਰਾਮ ਲਾਗੂ ਦੀ ਮੌਤ ਨੂੰ ਹਿੰਦੀ ਫ਼ਿਲਮੀ ਜਗਤ ‘ਚ ਨਾ ਪੂਰਾ ਹੋਣ ਵਾਲਾ ਘਾਟਾ ਦੱਸਦੇ ਹੋਏ ਆਪਣਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਦੱਸ ਦਈਏ 92 ਸਾਲ ਦੇ ਸ਼੍ਰੀਰਾਮ ਲਾਗੂ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਸ ਕਰਕੇ ਉਨ੍ਹਾਂ ਦਾ ਪਿਛਲੇ ਕੁਝ ਦਿਨਾਂ ਤੋਂ ਪੁਣੇ ਦੇ ਇੱਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ।

ਜੇ ਗੱਲ ਕਰੀਏ ਸ਼੍ਰੀ ਰਾਮ ਲਾਗੂ ਦੇ ਜੀਵਨ ਬਾਰੇ ਤਾਂ ਉਹ ਸਫਲ ਅਦਾਕਾਰ ਹੋਣ ਦੇ ਨਾਲ ਇੱਕ ਥੀਏਟਰ ਕਲਾਕਾਰ ਵੀ ਸਨ। ਉਹ ਪੇਸ਼ਾਵਰ ਈ.ਐੱਨ.ਟੀ. ਸਰਜਨ ਵੀ ਸਨ। ਸ਼੍ਰੀਰਾਮ ਲਾਗੂ ਨੇ ਆਪਣੇ ਫ਼ਿਲਮੀ ਕਰੀਅਰ ‘ਚ 100 ਤੋਂ ਵੱਧ ਹਿੰਦੀ ਅਤੇ 40 ਮਰਾਠੀ ਫਿਲਮਾਂ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਤਕਰੀਬਨ 20 ਮਰਾਠੀ ਪਲੇਅ ਡਾਇਰੈਕਟ ਵੀ ਕੀਤੇ ਸਨ। ਆਪਣੇ ਕਰੀਅਰ ਵਿਚ ਸ਼੍ਰੀਰਾਮ ‘ਆਹਟ: ਇਕ ਅਜੀਬ ਕਹਾਣੀ’, ਪਿੰਜਰਾ, ਮੇਰੇ ਸਾਥ ਚੱਲ ,ਸਾਮਣਾ, ਏਕ ਦਿਨ ਅਚਾਨਕ,  ਦੌਲਤ ਵਰਗੀਆਂ ਕਈ ਸੁਪਰ ਹਿੱਟ ਫਿਲਮਾਂ ਵਿਚ ਆਪਣੀ ਅਦਾਕਾਰੀ ਨਾਲ ਵਾਹ ਵਾਹੀ ਖੱਟ ਚੁੱਕੇ ਹਨ।

Related Post