ਬਾਲੀਵੁੱਡ ਫ਼ਿਲਮ 'ਮਰਜਾਵਾਂ' 'ਚ ਧੱਕ ਪਾਵੇਗਾ ਪੰਜਾਬ ਦਾ ਭਲਵਾਨ ਤੇ ਅਦਾਕਾਰ ਵਰਿੰਦਰ ਘੁੰਮਣ

By  Aaseen Khan October 16th 2019 12:25 PM -- Updated: October 16th 2019 12:28 PM

ਵਰਿੰਦਰ ਸਿੰਘ ਘੁੰਮਣ ਅੰਤਰਰਾਸ਼ਟਰੀ ਬਾਡੀਬਿਲਡਰ ਅਤੇ ਰੈਸਲਰ ਜਿਸ ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੈ। ਸਿਧਾਰਥ ਮਲਹੋਤਰਾ ਦੀ ਆਉਣ ਵਾਲੀ ਫ਼ਿਲਮ 'ਮਰਜਾਵਾਂ' ਜਿਹੜੀ 15 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ 'ਚ ਸਿਧਾਰਥ ਮਲੋਹਤਰਾ ਦੇ ਦਮਦਾਰ ਕਿਰਦਾਰ ਅਤੇ ਰਿਤੇਸ਼ ਦੇਸ਼ਮੁਖ ਦੇ ਵਿਲੇਨ ਦੇ ਕਿਰਦਾਰ ਨੇ ਕਾਫੀ ਪ੍ਰਭਾਵਿਤ ਕੀਤਾ ਹੈ। ਵਰਿੰਦਰ ਘੁੰਮਣ ਵੀ ਇਸ ਫ਼ਿਲਮ ਦੇ ਮੁੱਖ ਐਕਸ਼ਨ ਸੀਨ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

 

View this post on Instagram

 

ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀ ਕੀ ਕਰਨਾ ਹੈ, ਨਹੀ ਤਾਂ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ" #ifbbpro #ifbbproleauge #bodybuilding #vegetarian #jatt

A post shared by Varinder Singh Ghuman (@varinderghumanofficial) on Oct 10, 2019 at 6:40am PDT

ਨਿਰਦੇਸ਼ਕ ਮਿਲਾਪ ਝਾਵੇਰੀ ਦਾ ਕਹਿਣਾ ਹੈ,'ਮੈਨੂੰ ਫ਼ਿਲਮ ਦੇ ਮੁੱਖ ਐਕਸ਼ਨ ਸੀਨ 'ਚ ਵਿਲੇਨ ਦੇ ਕਿਰਦਾਰ 'ਚ ਇੱਕ ਲੰਬਾ ਹੱਟਾ ਕੱਟਾ ਨੌਜਵਾਨ ਚਾਹੀਦਾ ਸੀ ਜਿਸ ਨੂੰ ਦੇਖ ਦਰਸ਼ਕ ਵੀ ਡਰ ਜਾਣ ਅਤੇ ਵਰਿੰਦਰ ਸਿੰਘ ਘੁੰਮਣ 'ਚ ਉਹ ਸਾਰੇ ਗੁਣ ਹਨ'।

ਹੋਰ ਵੇਖੋ :  ਦੀਦਾਰ ਸੰਧੂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਨੇ ਗਾਇਕ ਰਾਜਵੀਰ ਜਵੰਦਾ,ਦੇਖੋ ਵੀਡੀਓ

 

View this post on Instagram

 

ਲਾਉਦੇਂ ਨਹੀਂਉ ਬਾਜੀਆਂ ਗਿਦੜਾਂ ਦੀ ਹੇੜ ਤੇ ਮਿਤਰਾਂ ਨੂੰ ਚੱਸਕੇ ਆ ਸਾਨਾਂ ਵਾਲੇ ਭੇੜ ਦੇ #rambo #jatt #punjab #vegetarian

A post shared by Varinder Singh Ghuman (@varinderghumanofficial) on Jun 25, 2019 at 9:18am PDT

ਦੱਸ ਦਈਏ ਵਰਿੰਦਰ ਸਿੰਘ ਘੁੰਮਣ ਜਿੰਨ੍ਹਾਂ ਨੇ 2012 'ਚ ਆਈ ਫ਼ਿਲਮ 'ਕਬੱਡੀ ਵੰਸ ਅਗੇਨ' ਰਾਹੀਂ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਵਰਿੰਦਰ 2009 ਦਾ ਮਿਸਟਰ ਇੰਡੀਆ ਦਾ ਖ਼ਿਤਾਬ ਆਪਣੇ ਨਾਮ ਕਰ ਚੁੱਕੇ ਹਨ ਅਤੇ ਮਿਸਟਰ ਏਸ਼ੀਆ ਦੇ ਮੁਕਾਬਲੇ 'ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਵਰਿੰਦਰ ਘੁੰਮਣ ਨੂੰ ਦੁਨੀਆ ਦਾ ਪਹਿਲਾ ਪੱਕੇ ਤੌਰ 'ਤੇ ਸ਼ਾਕਾਹਾਰੀ ਬਾਡੀਬਿਲਡਰ ਮੰਨਿਆ ਜਾਂਦਾ ਹੈ। ਹੁਣ ਦੇਖਣਾ ਹੋਵੇਗਾ ਪੰਜਾਬ ਦਾ ਇਹ ਸ਼ੇਰ 'ਮਰਜਾਵਾਂ' ਫ਼ਿਲਮ 'ਚ ਕਿਹੋ ਜਿਹੀ ਪਰਫਾਰਮੈਂਸ ਲੈ ਕੇ ਆਉਂਦਾ ਹੈ।

Related Post