ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਵਿਚਾਲੇ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਸ਼ਾਹਰੁਖ ਖ਼ਾਨ ਆਉਂਦੇ ਹਨ ਅਤੇ ਪਤਨੀ ਗੌਰੀ ਦੇ ਨਾਲ ਬਹਿਸ ਕਰਦੇ ਹੋਏ ਦਿਖਾਈ ਦਿੰਦੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

By  Shaminder April 6th 2023 03:17 PM

ਸ਼ਾਹਰੁਖ ਖ਼ਾਨ (Shahrukh khan) ਅਤੇ ਗੌਰੀ ਖ਼ਾਨ (Gauri Khan)ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗੌਰੀ ਖ਼ਾਨ ਅਤੇ ਸ਼ਾਹਰੁਖ ਖ਼ਾਨ ਕਿਸੇ ਸਮਾਰੋਹ ‘ਚ ਮੌਜੂਦ ਹਨ । ਗੌਰੀ ਖ਼ਾਨ ਆਪਣੀ ਹੀ ਮਸਤੀ ‘ਚ ਦਿਖਾਈ ਦੇ ਰਹੀ ਹੈ, ਜਦੋਂਕਿ ਸ਼ਾਹਰੁਖ ਖ਼ਾਨ ਆਉਂਦੇ ਹਨ ਅਤੇ ਪਤਨੀ ਗੌਰੀ ਦੇ ਨਾਲ ਬਹਿਸ ਕਰਦੇ ਹੋਏ ਦਿਖਾਈ ਦਿੰਦੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । 


ਹੋਰ ਪੜ੍ਹੋ : 
ਗਾਇਕ ਜੌਰਡਨ ਸੰਧੂ ਦੀ ਆਵਾਜ਼ ‘ਚ ਨਵਾਂ ਗੀਤ ‘ਰੁਤਬਾ’ ਰਿਲੀਜ਼, ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਦੀ ਅਦਾਕਾਰੀ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਅਨੀਤਾ ਅੰਬਾਨੀ ਦੇ ਕਲਚਰਲ ਕੇਂਦਰ ਸਮਾਰੋਹ ਦਾ ਹੈ ਵੀਡੀਓ 

ਖਬਰਾਂ ਮੁਤਾਬਕ ਇਹ ਵੀਡੀਓ ਨੀਤਾ ਮੁਕੇਸ਼ ਅੰਬਾਨੀ ਦੇ ਸੰਸਕ੍ਰਿਤਿਕ ਕੇਂਦਰ ਈਵੈਂਟ ਦੇ ਦੌਰਾਨ ਦਾ ਹੈ । ਜਿਸ ‘ਚ ਬਾਲੀਵੁੱਡ ਦੇ ਨਾਲ ਨਾਲ ਉਦਯੋਗਿਕ ਅਤੇ ਹੋਰ ਕਈ ਖੇਤਰਾਂ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।


ਇਸ ਸਮਾਰੋਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ । ਪਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸ਼ਕਾਂ ਨੂੰ ਵੀ ਝਟਕਾ ਲੱਗਿਆ ਹੈ । 


ਸ਼ਾਹਰੁਖ ਖ਼ਾਨ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਪਠਾਨ’ ਰਿਲੀਜ਼ ਹੋਈ ਸੀ । ਜਿਸ ਨੇ ਬਾਕਸ ਆਫਿਸ ‘ਤੇ ਵਧੀਆ ਪ੍ਰਦਰਸ਼ਨ ਕੀਤਾ ਸੀ । ਇਸ ਤੋਂ ਇਲਾਵਾ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’, ‘ਰੱਬ ਨੇ ਬਣਾ ਦੀ ਜੋੜੀ’, ‘ਚੇਨੱਈ ਐਕਸਪ੍ਰੈੱਸ’ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ । 

View this post on Instagram

A post shared by Instant Bollywood (@instantbollywood)








Related Post