ਅਦਾਕਾਰ ਜਤਿੰਦਰ ਦੀ ਪਤਨੀ ਨੇ ਬਚਾਈ ਸੀ ਜਾਨ, ਅਦਾਕਾਰ ਨੇ ਕਿੱਸਾ ਕੀਤਾ ਸਾਂਝਾ

ਅਦਾਕਾਰ ਜਤਿੰਦਰ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਸਨ। ਜਿਸ ‘ਚ ਉਨ੍ਹਾਂ ਨੇ ਇੱਕ ਕਿੱਸਾ ਵੀ ਸਾਂਝਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਜੇ ਇੱਕ ਵਾਰ ਕਰਵਾ ਚੌਥ ਵਾਲੇ ਦਿਨ ਉਨ੍ਹਾਂ ਨੂੰ ਜਾਣ ਤੋਂ ਨਾ ਰੋਕਿਆ ਹੁੰਦਾ ਤਾਂ ਸ਼ਾਇਦ ਉਹ ਅੱਜ ਜਿਉਂਦੇ ਨਾ ਹੁੰਦੇ ।

By  Shaminder December 3rd 2023 07:00 AM

ਅਦਾਕਾਰ ਜਤਿੰਦਰ (Jitendra) ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ  ਨੇ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਕਈ ਖੁਲਾਸੇ ਕੀਤੇ ਸਨ। ਜਿਸ ‘ਚ ਉਨ੍ਹਾਂ ਨੇ ਇੱਕ ਕਿੱਸਾ ਵੀ ਸਾਂਝਾ ਕੀਤਾ ਸੀ ਕਿ ਉਨ੍ਹਾਂ ਦੀ ਪਤਨੀ ਨੇ ਜੇ ਇੱਕ ਵਾਰ ਕਰਵਾ ਚੌਥ ਵਾਲੇ ਦਿਨ ਉਨ੍ਹਾਂ ਨੂੰ ਜਾਣ ਤੋਂ ਨਾ ਰੋਕਿਆ ਹੁੰਦਾ ਤਾਂ ਸ਼ਾਇਦ ਉਹ ਅੱਜ ਜਿਉਂਦੇ ਨਾ ਹੁੰਦੇ ।

ਹੋਰ ਪੜ੍ਹੋ :  ਜਾਣੋ ਕਿਸ ਨੇ ਕਰਵਾਇਆ ਦਿਸ਼ਾ ਦਾ ਕਤਲ, ਵੇਖੋ ਸੀਰੀਜ਼ ‘ਖ਼ਬਰਦਾਰ’ ਦੀ ਨਵੀਂ ਕਹਾਣੀ ‘ਜਨੂੰਨੀਅਤ’

ਦਰਅਸਲ ਜਤਿੰਦਰ ਦੀ ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਅਤੇ ਉਸੇ ਹੀ ਦਿਨ ਜਤਿੰਦਰ ਨੇ ਵਿਦੇਸ਼ ਜਾਣਾ ਸੀ ਆਪਣੇ ਕਿਸੇ ਕੰਮ ਦੇ ਸਿਲਸਿਲੇ ‘ਚ ।ਉਸ ਦਿਨ ਕਰਵਾ ਚੌਥ ਸੀ ਅਤੇ ਉਨ੍ਹਾਂ ਦੀ ਪਤਨੀ ਨੇ ਰੁਕਣ ਦੇ ਲਈ ਕਿਹਾ । ਪਰ ਜਤਿੰਦਰ ਉਸ ਦੇ ਤਰਲੇ ਪਾਉਣ ਦੇ ਬਾਵਜੂਦ ਚਲੇ ਗਏ । ਪਰ ਜਦੋਂ ਏਅਰਪੋਰਟ ‘ਤੇ ਪਹੁੰਚੇ ਤਾਂ ਉੱਥੇ ਜਾ ਕੇ ਪਤਾ ਚੱਲਿਆ ਕਿ ਫਲਾਈਟ ਲੇਟ ਹੈ ।


ਜਿਸ ਤੋਂ ਬਾਅਦ ਜਤਿੰਦਰ ਨੇ ਸੋਚਿਆ ਕਿ ਕਿਉਂ ਨਾ ਪਤਨੀ ਦਾ ਵਰਤ ਖੁੱਲ੍ਹਵਾ ਦੇਵਾਂ । ਉਹ ਘਰ ਵਾਪਸ ਆ ਗਏ ਅਤੇ ਪਤਨੀ ਦੇ ਨਾਲ ਕਰਵਾ ਚੌਥ ਦਾ ਵਰਤ ਖੁੱਲ੍ਹਵਾਇਆ ਅਤੇ ਕਰਵਾ ਚੌਥ ਦੇ ਵਰਤ ਦੀ ਪੂਜਾ ‘ਚ ਵੀ ਸ਼ਾਮਿਲ ਹੋਏ । ਫਿਰ ਉਨ੍ਹਾਂ ਨੇ ਏਅਰਪੋਰਟ ‘ਤੇ ਜਾਣ ਦੀ ਜ਼ਿੱਦ ਕੀਤੀ ਤਾਂ ਉਨ੍ਹਾਂ ਦੀ ਪਤਨੀ ਨੇ ਮੁੜ ਤੋਂ ਅਦਾਕਾਰ ਨੂੰ ਰੋਕਿਆ ।


ਜਿਸ ‘ਤੇ ਜਤਿੰਦਰ ਮੰਨ ਗਏ ਅਤੇ ਘਰ ਹੀ ਰੁਕ ਗਏ, ਜਦੋਂਕਿ ਉਨ੍ਹਾਂ ਦੇ ਬਾਕੀ ਸਾਥੀ ਜਹਾਜ਼ ‘ਤੇ ਸਵਾਰ ਹੋ ਗਏ ਸਨ । ਥੋੜੀ ਦੇਰ ਬਾਅਦ ਜਤਿੰਦਰ ਨੂੰ ਪਤਾ ਲੱਗਿਆ ਕਿ ਜਿਸ ਫਲਾਈਟ ‘ਤੇ ਉਨ੍ਹਾਂ ਨੇ ਸਵਾਰ ਹੋਣਾ ਸੀ । ਉਹ ਹਾਦਸੇ ਦੀ ਸ਼ਿਕਾਰ ਹੋ ਗਈ ਸੀ । ਜਿਸ ਤੋਂ ਬਾਅਦ ਅਦਾਕਾਰ ਨੂੰ ਲੱਗਿਆ ਕਿ ਪ੍ਰਮਾਤਮਾ ਨੇ ਸ਼ਾਇਦ ਉਸ ਦੀ ਜਾਨ ਬਚਾਉਣ ਵਾਸਤੇ ਹੀ ਇਹ ਸਭ ਬਿਧ ਬਣਾਈ ਸੀ । 





Related Post