
ਏਕਤਾ ਕਪੂਰ (Ekta Kapoor ) ਨੇ ਟੀਵੀ ਇੰਡਸਟਰੀ ‘ਚ ਧੱਕ ਪਾਈ ਹੋਈ ਹੈ । ਬੀਤੇ ਦਿਨ ਉਸ ਦਾ ਜਨਮ ਦਿਨ ਸੀ । ਜਿਸ ਮੌਕੇ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਉਸ ਨੂੰ ਸੈਲੀਬ੍ਰੇਟੀਜ ਨੇ ਵੀ ਵਧਾਈ ਦਿੱਤੀ ਗਈ । ਏਕਤਾ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਕਾਫੀ ਸਮਾਂ ਦਿੰਦੀ ਹੈ । ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਕਿ ਏਕਤਾ ਆਪਣੇ ਮਾਪਿਆਂ ਦੇ ਕਿੰਨੀ ਕਰੀਬ ਹੈ ।

ਹੋਰ ਪੜ੍ਹੋ : ਕੰਗਨਾ ਰਣੌਤ ਅਤੇ ਏਕਤਾ ਕਪੂਰ ਨੇ ਬੰਗਲਾ ਸਾਹਿਬ ‘ਚ ਟੇਕਿਆ ਮੱਥਾ, ਗੁਰੂ ਘਰ ਦਾ ਲਿਆ ਆਸ਼ੀਰਵਾਦ
ਪਰ ਕੀ ਤੁਹਾਨੂੰ ਪਤਾ ਹੈ ਕਿ ਆਪਣੇ ਪਿਤਾ ਜਤਿੰਦਰ ਦੇ ਬਹੁਤ ਕਰੀਬ ਹੋਣ ਦੇ ਬਾਵਜੂਦ ਏਕਤਾ ਤੇ ਉਹਨਾਂ ਦੇ ਪਿਤਾ ਦੀਆਂ ਫਿਲਮਾਂ ਦੇ ਸੈੱਟ ਤੇ ਜਾਣ ਤੇ ਰੋਕ ਲੱਗੀ ਹੋਈ ਸੀ । ਜਿਸ ਦਾ ਖੁਲਾਸਾ ਏਕਤਾ ਨੇ ਖੁਦ ਕੀਤਾ ਸੀ । ਏਕਤਾ ਨੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਦੀਆਂ ਹੀਰੋਇਨਾਂ ਤੋਂ ਸੜਦੀ ਸੀ, ਇਸੇ ਕਰਕੇ ਲੋਕਾਂ ਨੂੰ ਲੱਗਦਾ ਸੀ ਕਿ ਕਿਤੇ ਏਕਤਾ ਉਹਨਾਂ ਦੀਆਂ ਹੀਰੋਇਨਾਂ ‘ਤੇ ਹਮਲਾ ਨਾ ਕਰ ਦੇਵੇ।
ਹੋਰ ਪੜ੍ਹੋ : ਕੰਗਨਾ ਰਣੌਤ ਨੇ ਮਨਾਲੀ ‘ਚ ਬਣਾਇਆ ਆਪਣੇ ਸੁਫ਼ਨਿਆਂ ਦਾ ਨਵਾਂ ਘਰ, ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਗੱਲ ਦਾ ਖੁਲਾਸਾ ਏਕਤਾ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਕਪੂਰ ਟੀਵੀ ਇੰਡਸਟਰੀ ਦਾ ਵੱਡਾ ਨਾਂਅ ਹੈ । ਏਕਤਾ ਬਹੁਤ ਵੱਡਾ ਪ੍ਰੋਡਕਸ਼ਨ ਹਾਊਸ ਚਲਾ ਰਹੀ ਹੈ । ਜਿਸ ਨੇ ਕਈ ਵੱਡੇ ਟੀਵੀ ਸੀਰੀਅਲ ਬਣਾਏ ਹਨ ।

ਏਕਤਾ ਦਾ ਪੂਰਾ ਪਰਿਵਾਰ ਇੰਡਸਟਰੀ ਲਈ ਕੰਮ ਕਰ ਰਿਹਾ ਹੈ ਅਤੇ ਪਿਤਾ ਜਤਿੰਦਰ ਆਪਣੇ ਸਮੇਂ ਦੇ ਪ੍ਰਸਿੱਧ ਅਦਾਕਾਰ ਰਹੇ ਹਨ, ਉੱਥੇ ਹੀ ਭਰਾ ਤੁਸ਼ਾਰ ਕਪੂਰ ਵੀ ਇੱਕ ਵਧੀਆ ਅਦਾਕਾਰ ਹੈ । ਉਸ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਏਕਤਾ ਕਪੂਰ ਨੇ ਵਿਆਹ ਨਹੀਂ ਕਰਵਾਇਆ ਹੈ, ਪਰ ਉਹ ਇੱਕ ਬੱਚੇ ਦੀ ਮਾਂ ਹੈ । ਉਸ ਨੇ ਸੈਰੋਗੇਸੀ ਦੇ ਜਰੀਏ ਇੱਕ ਬੱਚੇ ਨੂੰ ਜਨਮ ਦਿੱਤਾ ਹੈ ।
View this post on Instagram