ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਦਾ ਦਿਹਾਂਤ, ਅਦਾਕਾਰਾ ਦਾ ਰੋ-ਰੋ ਕੇ ਬੁਰਾ ਹਾਲ
ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ।ਅਦਾਕਾਰਾ ਦੇ ਪਿਤਾ ਦਾ ਦਿਹਾਂਤ ਕਿਵੇਂ ਹੋਇਆ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ ।
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਬੀਤੇ ਦਿਨ ਪੰਜਾਬੀ ਇੰਡਸਟਰੀ ਤੋਂ ਬੇਹੱਦ ਦੁਖਦਾਇਕ ਖਬਰ ਆਈ ਸੀ ਕਿ ਤਰਲੋਚਨ ਸਿੰਘ ਦਾ ਦਿਹਾਂਤ ਹੋ ਗਿਆ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਇਸ ਗਮ ਤੋਂ ਉੱਭਰੇ ਵੀ ਨਹੀਂ ਸਨ ਕਿ ਅੱਜ ਟੀਵੀ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ (Ankita Lokhande) ਦੇ ਪਿਤਾ ਦਾ ਦਿਹਾਂਤ (Father Death) ਹੋ ਗਿਆ ਹੈ ।
_e5d1ec286a45d92df83bb878036c6189_1280X720.webp)
ਹੋਰ ਪੜ੍ਹੋ : ਪੰਜ ਤੱਤਾਂ ‘ਚ ਵਿਲੀਨ ਹੋਏ ਮਾਸਟਰ ਤਰਲੋਚਨ ਸਿੰਘ, ਬੱਬੂ ਮਾਨ ਨੇ ਆਪਣੇ ਉਸਤਾਦ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਮੌਤ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ
ਅਦਾਕਾਰਾ ਦੇ ਪਿਤਾ ਦਾ ਦਿਹਾਂਤ ਕਿਵੇਂ ਹੋਇਆ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਤੱਕ ਨਹੀਂ ਹੋ ਸਕਿਆ ਹੈ । ਅਦਾਕਾਰਾ ਦੇ ਪਿਤਾ ਦਾ ਅੰਤਿਮ ਸਸਕਾਰ ਕੱਲ੍ਹ ਸਵੇਰੇ ਗਿਆਰਾਂ ਵਜੇ ਕੀਤਾ ਜਾਵੇਗਾ ।ਪਿਤਾ ਦੇ ਦਿਹਾਂਤ ਤੋਂ ਬਾਅਦ ਅੰਕਿਤਾ ਲੋਖੰਡੇ ਸਦਮੇ ‘ਚ ਹੈ ਅਤੇ ਉਸ ਦਾ ਰੋ-ਰੋ ਕੇ ਬੁਰਾ ਹਾਲ ਹੈ ।
_39177aafaf67860fa59caba44ee0b34d_1280X720.webp)
ਅਦਾਕਾਰਾ ਆਪਣੇ ਪਿਤਾ ਦੇ ਬਹੁਤ ਕਰੀਬ ਸੀ ਅਤੇ ਅਕਸਰ ਉਨ੍ਹਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਸੀ ।ਬੀਤੇ ਦਿਨੀਂ ਅਦਾਕਾਰਾ ਆਪਣੇ ਪਤੀ ਵਿੱਕੀ ਜੈਨ ਦੇ ਨਾਲ ਵਿਦੇਸ਼ ‘ਚ ਸੀ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਸਾਂਝੀਆਂ ਕੀਤੀਆਂ ਸਨ । ਪਰ ਆਪਣੇ ਪਿਤਾ ਦੇ ਦਿਹਾਂਤ ਦੀ ਖ਼ਬਰ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।