ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਫੋਟੋਗ੍ਰਾਫਰਸ ‘ਤੇ ਆਇਆ ਗੁੱਸਾ, ਗੁੱਸੇ ‘ਚ ਆ ਕੇ ਆਖੀ ਇਹ ਗੱਲ

ਅਦਾਕਾਰਾ ਦੀਪਿਕਾ ਪਾਦੂਕੋਣ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ । ਬਾਲੀਵੁੱਡ ਇੰਡਸਟਰੀ ਨੂੰ ਉਸ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਫ਼ਿਲਮੀ ਸਿਤਾਰੇ ਪ੍ਰੇਸ਼ਾਨ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਨੂੰ ਕਦੇ ਵੀ ਪ੍ਰਾਈਵੇਸੀ ਨਹੀਂ ਮਿਲ ਪਾਉਂਦੀ ।

By  Shaminder August 20th 2023 01:00 AM

ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ । ਬਾਲੀਵੁੱਡ ਇੰਡਸਟਰੀ ਨੂੰ ਉਸ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਫ਼ਿਲਮੀ ਸਿਤਾਰੇ ਪ੍ਰੇਸ਼ਾਨ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਨੂੰ ਕਦੇ ਵੀ ਪ੍ਰਾਈਵੇਸੀ ਨਹੀਂ ਮਿਲ ਪਾਉਂਦੀ । ਅਜਿਹਾ ਹੀ ਕੁਝ ਹੋਇਆ ਦੀਪਿਕਾ ਪਾਦੂਕੋਣ ਦੇ ਨਾਲ ।


ਹੋਰ ਪੜ੍ਹੋ : ਅਦਾਕਾਰਾ ਰੁਪਿੰਦਰ ਰੂਪੀ ਨੇ ਮੁਟਿਆਰਾਂ ਨਾਲ ਮਨਾਇਆ ਤੀਆਂ ਦਾ ਤਿਉੇਹਾਰ, ਕੁੜੀਆਂ ਨਾਲ ਖੂਬ ਨੱਚੀ ਅਦਾਕਾਰਾ

ਜੋ ਕਿਸੇ ਫੈਸ਼ਨ ਸ਼ੋਅ ‘ਚ ਹਿੱਸਾ ਲੈਣ ਦੇ ਲਈ ਪਹੁੰਚੇ ਸਨ ।ਪਰ ਇਸੇ ਦੌਰਾਨ ਜਦੋਂ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਬੈਕ ਸਟੇਜ ‘ਤੇ ਪਹੁੰਚੀ ਤਾਂ ਫੋਟੋਗ੍ਰਾਫਰਸ ਉੱਥੇ ਵੀ ਪਹੁੰਚ ਗਏ । ਜਿੱਥੇ ਇਨ੍ਹਾਂ ਫੋਟੋਗ੍ਰਾਫਰਸ ਨੂੰ ਵੇਖ ਕੇ ਅਦਾਕਾਰਾ ਤੈਸ਼ ‘ਚ ਆ ਗਈ ।ਉਸ ਨੇ ਮੀਡੀਆ ਵਾਲਿਆਂ ਨੂੰ ਰੋਕਦਿਆਂ ਕਿਹਾ ਕਿ ਇੱਥੇ ਆਉਣ ਦੀ ਇਜਾਜ਼ਤ ਤੁਹਾਨੂੰ ਸਭ ਨੂੰ ਨਹੀਂ ਹੈ ।ਦੀਪਿਕਾ ਪਾਦੂਕੋਣ ਦੇ ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਕਈਆਂ ਨੇ ਅਦਾਕਾਰਾ ਦਾ ਸਮਰਥਨ ਕੀਤਾ ਹੈ ।

 

ਦੀਪਿਕਾ ਪਾਦੂਕੋਣ ਦਾ ਵਰਕ ਫ੍ਰੰਟ 

ਦੀਪਿਕਾ ਪਾਦੂਕੋਣ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਪਠਾਨ, ਓਮ ਸ਼ਾਂਤੀ ਓਮ, ਬਾਜੀਰਾਵ ਮਸਤਾਨੀ, 83 , ਰਾਮਲੀਲਾ ਸਣੇ ਕਈ ਹਿੱਟ ਫ਼ਿਲਮਾਂ ਸ਼ਾਮਿਲ ਹਨ ।


ਦੀਪਿਕਾ ਦੀ ਨਿੱਜੀ ਜ਼ਿੰਦਗੀ 

ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰ ਰਣਵੀਰ ਸਿੰਘ ਦੇ ਨਾਲ ਵਿਆਹ ਕਰਵਾਇਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਮ ਰਣਬੀਰ ਕਪੂਰ ਦੇ ਨਾਲ ਵੀ ਜੁੜਿਆ । ਅਦਾਕਾਰਾ ਕਈ ਸਾਲਾਂ ਤੱਕ ਰਣਬੀਰ ਕਪੂਰ ਦੇ ਨਾਲ ਵੀ ਰਿਲੇਸ਼ਨਸ਼ਿਪ ‘ਚ ਰਹੀ ਸੀ । ਪਰ ਦੋਵਾਂ ਦਰਮਿਆਨ ਕਿਸੇ ਗੱਲ ਤੋਂ ਦੂਰੀਆਂ ਆ ਗਈਆਂ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ਸਨ।  ਉਸ ਨੇ ਰਣਵੀਰ ਨੂੰ ਆਪਣਾ ਜੀਵਨ ਸਾਥੀ ਚੁਣਿਆ । 

View this post on Instagram

A post shared by दीपिका पादुकोण फैंपेज (@deepikapadukone_4ever)








 


Related Post