ਅਦਾਕਾਰਾ ਰੁਪਿੰਦਰ ਰੂਪੀ ਨੇ ਮੁਟਿਆਰਾਂ ਨਾਲ ਮਨਾਇਆ ਤੀਆਂ ਦਾ ਤਿਉੇਹਾਰ, ਕੁੜੀਆਂ ਨਾਲ ਖੂਬ ਨੱਚੀ ਅਦਾਕਾਰਾ

ਅਦਾਕਾਰਾ ਰੁਪਿੰਦਰ ਰੂਪੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਅਦਾਕਾਰਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Written by  Shaminder   |  August 19th 2023 05:38 PM  |  Updated: August 19th 2023 05:38 PM

ਅਦਾਕਾਰਾ ਰੁਪਿੰਦਰ ਰੂਪੀ ਨੇ ਮੁਟਿਆਰਾਂ ਨਾਲ ਮਨਾਇਆ ਤੀਆਂ ਦਾ ਤਿਉੇਹਾਰ, ਕੁੜੀਆਂ ਨਾਲ ਖੂਬ ਨੱਚੀ ਅਦਾਕਾਰਾ

ਅਦਾਕਾਰਾ ਰੁਪਿੰਦਰ ਰੂਪੀ (Rupinder Rupi) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਬੀਤੇ ਦਿਨ ਅਦਾਕਾਰਾ ਤੀਆਂ ਦਾ ਤਿਉਹਾਰ ਮਨਾਉਣ ਦੇ ਲਈ ਪਹੁੰਚੀ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮੁਟਿਆਰਾਂ ਦੇ ਨਾਲ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :  ਜਸਵਿੰਦਰ ਬਰਾੜ ਅਤੇ ਸਿਮਰਨ ਕੌਰ ਧਾਂਦਲੀ ਦਾ ਗੀਤ ‘ਜਿਗਰਾ’ ਹੋਇਆ ਰਿਲੀਜ਼, ਫੈਨਸ ਦੇ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਵੀਡੀਓ ‘ਚ ਕੁਝ ਘਰੇਲੂ ਔਰਤਾਂ ਵੀ ਇਸ ਤੀਆਂ ਦੇ ਉਤਸਵ ‘ਚ ਸ਼ਾਮਿਲ ਹੋਈਆਂ ਵੇਖੀਆਂ ਜਾ ਸਕਦੀਆਂ ਹਨ।  ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 

ਤੇ ਦਿਨੀਂ ਪਤੀ ਦੇ ਨਾਲ ਭੈਣ ਨੂੰ ਸੰਧਾਰਾ ਦੇਣ ਪਹੁੰਚੀ ਸੀ ਅਦਾਕਾਰਾ 

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਰੁਪਿੰਦਰ ਰੂਪੀ ਪਤੀ ਭੁਪਿੰਦਰ ਬਰਨਾਲਾ ਦੇ ਨਾਲ ਨਨਾਣ ਗੁਰਪ੍ਰੀਤ ਭੰਗੂ ਦੇ ਘਰ ਪਹੁੰਚੇ ਸਨ । ਜਿੱਥੇ ਉਨ੍ਹਾਂ ਨੇ ਗੁਰਪ੍ਰੀਤ ਭੰਗੂ ਨੂੰ ਸੰਧਾਰਾ ਦਿੱਤਾ ਸੀ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਵੀ ਪਸੰਦ ਕੀਤਾ ਗਿਆ ਸੀ ।

ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਕਿਸੇ ਸਮਾਗਮ ‘ਚ ਸ਼ਿਰਕਤ ਕਰਨ ਦੇ ਲਈ ਪਹੁੰਚੀ ਹੋਈ ਹੈ । 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network