ਇਸ ਪ੍ਰੋਡਕਟ ਦਾ ਇਸ਼ਤਿਹਾਰ ਕਰਨ ‘ਤੇ ਬੁਰੇ ਫਸੇ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਇੱਕ ਵਾਰ ਮੁੜ ਤੋਂ ਮੁਸੀਬਤ ‘ਚ ਘਿਰ ਗਏ ਹਨ । ਇਸ ਵਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ । ਜਿਸ ਦਾ ਕਾਰਨ ਉਨ੍ਹਾਂ ਦੇ ਵੱਲੋਂ ਪਾਨ ਮਸਾਲੇ ਦਾ ਕੀਤਾ ਗਿਆ ਇਸ਼ਤਿਹਾਰ ਹੈ । ਜਿਸ ਨੂੰ ਲੈ ਕੇ ਉਨ੍ਹਾਂ ਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਹੈ ।

By  Shaminder October 10th 2023 11:06 AM

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ(Akshay Kumar) ਇੱਕ ਵਾਰ ਮੁੜ ਤੋਂ ਮੁਸੀਬਤ ‘ਚ ਘਿਰ ਗਏ ਹਨ । ਇਸ ਵਾਰ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾ ਰਿਹਾ ਹੈ । ਜਿਸ ਦਾ ਕਾਰਨ ਉਨ੍ਹਾਂ ਦੇ ਵੱਲੋਂ ਪਾਨ ਮਸਾਲੇ ਦਾ ਕੀਤਾ ਗਿਆ ਇਸ਼ਤਿਹਾਰ ਹੈ । ਜਿਸ ਨੂੰ ਲੈ ਕੇ ਉਨ੍ਹਾਂ ਨੂੰ ਹਰ ਪਾਸਿਓਂ ਘੇਰਿਆ ਜਾ ਰਿਹਾ ਹੈ । ਵੱਧਦੇ ਹੋਏ ਵਿਵਾਦ ਨੂੰ ਵੇਖਦੇ ਹੋਏ ਹੁਣ ਇਸ ਮਾਮਲੇ ‘ਚ ਅਦਾਕਾਰ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । 


ਹੋਰ ਪੜ੍ਹੋ :  ਨਿਮਰਤ ਖਹਿਰਾ ਦੀ ਐਲਬਮ ਚੋਂ ਨਵਾਂ ਗੀਤ ‘ਦਾਦੀਆਂ ਨਾਨੀਆਂ’ ਰਿਲੀਜ਼, ਹਰਮਨਜੀਤ ਨੇ ਲਿਖੇ ਗੀਤ ਦੇ ਬੋਲ

2012  ‘ਚ ਸ਼ੂਟ ਕੀਤਾ ਗਿਆ ਸੀ ਇਸ਼ਤਿਹਾਰ 

ਇਸ ਮਾਮਲੇ ‘ਚ ਅਕਸ਼ੇ ਕੁਮਾਰ ਨੇ ਕਿਹਾ ਹੈ ਕਿ ‘ਇਹ ਇਸ਼ਤਿਹਾਰ ਮੈਂ ੨੦੨੧ ‘ਚ ਸ਼ੂਟ ਕੀਤਾ ਸੀ । ਜਿਸ ਤੋਂ ਬਾਅਦ ਮੈਂ ਅਜਿਹੇ ਇਸ਼ਤਿਹਾਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ । ਉਦੋਂ ਤੋਂ ਹੀ ਮੇਰਾ ਇਸ ਬ੍ਰਾਂਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ’ । 


ਅਕਸ਼ੇ ਕੁਮਾਰ ਦਾ ਵਰਕ ਫ੍ਰੰਟ 

ਅਕਸ਼ੇ ਕੁਮਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਫ਼ਿਲਮ ‘ਮਿਸ਼ਨ ਰਾਣੀਗੰਜ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਨੇ ਇੱਕ ਸਰਦਾਰ ਦੀ ਭੂਮਿਕਾ ‘ਚ ਹਨ । ਜੋ ਕੋਲੇ ਦੀ ਖਾਣ ‘ਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ । ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੀ ਖੂਬ ਚਰਚਾ ਹੋ ਰਹੀ ਹੈ ਅਤੇ ਲੋਕਾਂ ਨੂੰ ਇਹ ਫ਼ਿਲਮ ਪਸੰਦ ਵੀ ਆ ਰਹੀ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ਓ ਮਾਈ ਗੌਡ ਰਿਲੀਜ਼ ਹੋਈ ਸੀ । ਪਰ ਬਾਕਸ ਆਫਿਸ ‘ਤੇ ਇਹ ਫ਼ਿਲਮ ਏਨਾਂ ਵਧੀਆ ਬਿਜਨੇਸ ਨਹੀਂ ਸੀ ਕਰ ਸਕੀ ਜਿੰਨੀ ਉਮੀਦ ਅਕਸ਼ੇ ਕੁਮਾਰ ਨੂੰ ਸੀ ।

View this post on Instagram

A post shared by Shah Rukh Khan (@srkking555)

 

 



 

Related Post