ਅਕਸ਼ੇ ਕੁਮਾਰ ਦੀ ਵਜ੍ਹਾ ਕਰਕੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ ਸਨ ਰਣਦੀਪ ਹੁੱਡਾ, ਇਹ ਫ਼ਿਲਮ ਬਣੀ ਸੀ ਵਜ੍ਹਾ
ਅਦਾਕਾਰ ਰਣਦੀਪ ਹੁੱਡਾ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਦੇ ਦੌਰਾਨ ਅਦਾਕਾਰ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ । ਅਦਾਕਾਰ ਰਣਦੀਪ ਹੁੱਡਾ ਨੇ ਖੁਲਾਸਾ ਕੀਤਾ ਹੈ ਕਿ ਅਕਸ਼ੇ ਕੁਮਾਰ ਦੀ ਵਜ੍ਹਾ ਕਰਕੇ ਉਹ ਡਿਪ੍ਰੈਸ਼ਨ ‘ਚ ਚਲੇ ਗਏ ਸਨ ਅਤੇ ਉਨ੍ਹਾਂ ਨੇ ਖੁਦ ਨੂੰ ਇੱਕ ਕਮਰੇ ‘ਚ ਬੰਦ ਕਰ ਲਿਆ ਸੀ ।
ਹੋਰ ਪੜ੍ਹੋ : ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਮਨਾਇਆ ਧੀ ਦਾ ਜਨਮ ਦਿਨ,ਇੱਕ ਸਾਲ ਦੀ ਹੋਈ ਧੀ ਸਦਾ ਕੌਰ, ਤਸਵੀਰਾਂ ਕੀਤੀਆਂ ਸਾਂਝੀਆਂ
ਇਹ ਫ਼ਿਲਮ ਬਣੀ ਸੀ ਡਿਪ੍ਰੈਸ਼ਨ ਦੀ ਵਜ੍ਹਾ
ਰਣਦੀਪ ਹੁੱਡਾ ਨੇ ਦੱਸਿਆ ਕਿ ਸਾਲ 2016 ‘ਚ ਰਾਜ ਕੁਮਾਰ ਸੰਤੋਸ਼ੀ ਦੀ ਫ਼ਿਲਮ ‘ਬੈਟਲ ਆਫ ਸਾਰਾਗੜ੍ਹੀ’ ਦਾ ਐਲਾਨ ਹੋਇਆ ਸੀ । ਫ਼ਿਲਮ ‘ਚ ਰਣਦੀਪ ਹੁੱਡਾ ਮੁੱਖ ਭੂਮਿਕਾ ‘ਚ ਸਨ । ਇਸੇ ਦੌਰਾਨ ਸਾਲ 2018 ‘ਚ ਅਕਸ਼ੇ ਕੁਮਾਰ ਦੀ ਕੇਸਰੀ ਦਾ ਐਲਾਨ ਹੋਇਆ ਸੀ ਅਤੇ ਉਸੇ ਸਾਲ ਇਹ ਫ਼ਿਲਮ ਵੀ ਰਿਲੀਜ਼ ਹੋਈ ਸੀ ।
ਦੋਵਾਂ ਦੀ ਕਹਾਣੀ ਇੱਕੋ ਵਿਸ਼ੇ ‘ਤੇ ਅਧਾਰਿਤ ਸੀ ।ਅਕਸ਼ੇ ਕੁਮਾਰ ਦੀ ਫ਼ਿਲਮ ਰਿਲੀਜ਼ ਹੋ ਗਈ ਸੀ , ਪਰ ਰਣਦੀਪ ਹੁੱਡਾ ਦੀ ਫ਼ਿਲਮ ਇੱਕੋ ਵਿਸ਼ੇ ਦੀ ਹੋਣ ਕਾਰਨ ਰਿਲੀਜ਼ ਨਹੀਂ ਸੀ ਹੋ ਪਾਈ ਜਿਸ ਕਾਰਨ ਉਸ ਦੀ ਤਿੰਨ ਸਾਲਾਂ ਦੀ ਮਿਹਨਤ ਖਰਾਬ ਹੋ ਗਈ ਸੀ ।
ਫ਼ਿਲਮ ਲਈ ਕੀਤੀ ਸੀ ਕਰੜੀ ਮਿਹਨਤ
ਰਣਦੀਪ ਹੁੱਡਾ ਨੇ ‘ਬੈਟਲ ਆਫ਼ ਸਾਰਾਗੜ੍ਹੀ’ ਲਈ ਬਹੁਤ ਮਿਹਨਤ ਕੀਤੀ ਸੀ ਅਤੇ ਈਸ਼ਰ ਸਿੰਘ ਦੇ ਕਿਰਦਾਰ ‘ਚ ਖੁਦ ਨੂੰ ਢਾਲਣ ਦੇ ਲਈ ਉਨ੍ਹਾਂ ਨੇ ਆਪਣੀ ਦਾੜ੍ਹੀ ਅਤੇ ਕੇਸ ਵਧਾ ਲਏ ਸਨ ।ਜਦੋਂ ਇਹ ਫ਼ਿਲਮ ਰਿਲੀਜ਼ ਨਹੀਂ ਹੋਈ ਤਾਂ ਰਣਦੀਪ ਹੁੱਡਾ ਨੂੰ ਲੱਗਿਆ ਕਿ ਉਨ੍ਹਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ ।
- PTC PUNJABI