ਬ੍ਰੇਕਅੱਪ ਦੀਆਂ ਅਫਵਾਹਾਂ ਦਰਮਿਆਨ ਅਰਜੁਨ ਕਪੂਰ ਅਤੇ ਮਲਾਇਕਾ ਇੱਕਠੇ ਨਜ਼ਰ ਆਏ
ਅਰਜੁਨ ਕਪੂਰ (Arjun Kapoor)ਅਤੇ ਮਲਾਇਕਾ ਅਰੋੜਾ (Malaika Arora) ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਇਸੇ ਦੌਰਾਨ ਦੋਵਾਂ ਦੇ ਵੱਖ ਹੋਣ ਦੀਆਂ ਅਫਵਾਹਾਂ ਵੀ ਫੈਲੀਆਂ । ਜਿਸ ਤੋਂ ਬਾਅਦ ਲੰਮੇ ਸਮੇਂ ਬਾਅਦ ਇੱਕਠੇ ਨਜ਼ਰ ਆਏ ਹਨ । ਮਲਾਇਕਾ ਅਤੇ ਅਰਜੁਨ ਕਪੂਰ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਦੋਵੇਂ ਜਣੇ ਇੱਕ ਕਾਰ ‘ਚ ਬੈਠੇ ਹੋਏ ਦਿਖਾਈ ਦੇ ਰਹੇ ਹਨ । ਇਹ ਵੀਡੀਓ ਉਸ ਵੇਲੇ ਦਾ ਹੈ ਜਦੋਂ ਅੰਮ੍ਰਿਤਾ ਅਰੋੜਾ ਦੇ ਘਰ ਪਾਰਟੀ ਰੱਖੀ ਗਈ ਸੀ । ਜਿਸ ਤੋਂ ਬਾਅਦ ਪਾਰਟੀ ਚੋਂ ਦੋਵੇਂ ਇੱਕਠੇ ਨਿਕਲਦੇ ਹੋਏ ਦਿਖਾਈ ਦਿੱਤੇ ਹਨ ।
ਹੋਰ ਪੜ੍ਹੋ : ਮਾਂ ਦਾ ਜ਼ਿਕਰ ਸੁਣ ਬਲਵਿੰਦਰ ਵਿੱਕੀ, ਹਾਰਬੀ ਸੰਘਾ ਦੀਆਂ ਅੱਖਾਂ ‘ਚ ਆਏ ਹੰਝੂ, ਵੇਖੋ ਵੀਡੀਓ
ਟੁੱਟੀ ਮਲਾਇਕਾ ਤੇ ਅਰਬਾਜ਼ ਖ਼ਾਨ ਦੀ ਜੋੜੀ
ਇਸ ਤੋਂ ਪਹਿਲਾਂ ਮਲਾਇਕਾ ਅਰੋੜਾ ਨੇ ਅਰਬਾਜ਼ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਬਾਅਦ ਦੋਵਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ । ਜੋ ਕਿ ਜਵਾਨ ਹੋ ਚੁੱਕਿਆ ਹੈ ਅਤੇ ਵਿਦੇਸ਼ ‘ਚ ਪੜ੍ਹਦਾ ਹੈ ।ਮਲਾਇਕਾ ਨੇ ਅਰਬਾਜ਼ ਤੋਂ ਵੱਖ ਹੋਣ ਤੋਂ ਬਾਅਦ ਅਰਜੁਨ ਕਪੂਰ ਦੇ ਨਾਲ ਨਜ਼ਦੀਕੀਆਂ ਵਧਾਈਆਂ ਅਤੇ ਦੋਵੇਂ ਬਹੁਤ ਵਧੀਆ ਦੋਸਤ ਹਨ ਅਤੇ ਪਿਛਲੇ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ‘ਚ ਹਨ । ਅਰਬਾਜ਼ ਖ਼ਾਨ ਵੀ ਜੌਰਜੀਆ ਦੇ ਨਾਲ ਰਿਲੇਸ਼ਨਸ਼ਿਪ ‘ਚ ਸਨ, ਪਰ ਅਰਬਾਜ਼ ਖ਼ਾਨ ਨੇ ਜੌਰਜੀਆ ਨਾਲੋਂ ਬ੍ਰੇਕਅੱਪ ਕਰ ਲਿਆ ਅਤੇ ਨਵੇਂ ਸਾਲ ‘ਚ ਫੈਨਸ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਸ਼ੂਰਾ ਖ਼ਾਨ ਦੇ ਨਾਲ ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆਈਆਂ ।
/ptc-punjabi/media/post_banners/Rp2kHXQcqedx9nMfX81M.webp)
ਜੋੜੀ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ। ਜਿਸ ‘ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।ਜਿਸ ‘ਚ ਰਵੀਨਾ ਟੰਡਨ, ਸ਼ਿਲਪਾ ਸ਼ੈੱਟੀ ਸਣੇ ਕਈ ਸਿਤਾਰੇ ਸ਼ਾਮਿਲ ਹੋਏ ਸਨ। ਸ਼ੂਰਾ ਦੇ ਨਾਲ ਅਰਬਾਜ਼ ਖ਼ਾਨ ਦਾ ਦੂਜਾ ਵਿਆਹ ਹੈ।ਸ਼ੂਰਾ ਪੇਸ਼ੇ ਤੋਂ ਮੇਕਅੱਪ ਆਰਟਿਸਟ ਹੈ ਅਤੇ ਰਵੀਨਾ ਟੰਡਨ ਦੀ ਮੇਕਅੱਪ ਆਰਟਿਸਟ ਵੀ ਰਹਿ ਚੁੱਕੀ ਹੈ। ਬੀਤੇ ਦਿਨ ਸ਼ੂਰਾ ਨੇ ਵਿਆਹ ਤੋਂ ਬਾਅਦ ਅਰਬਾਜ਼ ਦੇ ਨਾਲ ਪਹਿਲੀ ਵਾਰ ਇੱਕਠਿਆਂ ਆਪਣਾ ਜਨਮ ਦਿਨ ਮਨਾਇਆ ਹੈ।ਅਰਬਾਜ਼ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।
View this post on Instagram