ਮਾਂ ਦਾ ਜ਼ਿਕਰ ਸੁਣ ਬਲਵਿੰਦਰ ਵਿੱਕੀ, ਹਾਰਬੀ ਸੰਘਾ ਦੀਆਂ ਅੱਖਾਂ ‘ਚ ਆਏ ਹੰਝੂ, ਵੇਖੋ ਵੀਡੀਓ
ਮਾਂ ਦਾ ਜ਼ਿਕਰ ਸੁਣ ਬਲਵਿੰਦਰ ਵਿੱਕੀ, ਹਾਰਬੀ ਸੰਘਾ ਦੀਆਂ ਅੱਖਾਂ ‘ਚ ਆਏ ਹੰਝੂ, ਵੇਖੋ ਵੀਡੀਓ
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ । ਜੀ ਹਾਂ ਮਾਂ ਸਿਰਫ਼ ਬੱਚੇ ਨੂੰ ਜਨਮ ਹੀ ਨਹੀਂ ਦਿੰਦੀ, ਬਲਕਿ ਆਪਣੇ ਜਿਗਰ ਦਾ ਟੁਕੜਾ ਕੱਢ ਕੇ ਬਾਹਰ ਰੱਖ ਦਿੰਦੀ ਹੈ। ਮਾਂ ਦੀ ਅਹਿਮੀਅਤ ਉਹੀ ਸਮਝ ਸਕਦੇ ਹਨ । ਜਿਨ੍ਹਾਂ ਨੇ ਮਾਂ ਦੀ ਗੋਦੀ ਦਾ ਨਿੱਘ ਨਹੀਂ ਮਾਣਿਆ ਜਾਂ ਫਿਰ ਜਿਨ੍ਹਾਂ ਦੀਆਂ ਮਾਂਵਾਂ ਉਨ੍ਹਾਂ ਤੋਂ ਦੂਰ ਹੋ ਚੁੱਕੀਆਂ ਹਨ । ਇਨਸਾਨ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ ਮਾਂ ਦੇ ਲਈ ਉਹ ਬੱਚਾ ਹੀ ਰਹਿੰਦਾ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ ‘ਚ ਰਵਿੰਦਰ ਗਰੇਵਾਲ, ਹਾਰਬੀ ਸੰਘਾ (Harby Singh) ਅਤੇ ਆਪਣੇ ਸਮੇਂ ਦੇ ਮਸ਼ਹੂਰ ਕਾਮੇਡੀ ਕਲਾਕਾਰ ਬਲਵਿੰਦਰ ਵਿੱਕੀ ਵੀ ਮੌਜੂਦ ਹਨ ।
/ptc-punjabi/media/post_attachments/b6QjXY7V8yqgYbeanHeF.webp)
ਹੋਰ ਪੜ੍ਹੋ : ਕੌਰ ਬੀ ਦੇ ਘਰ ‘ਚ ਹੋ ਰਿਹਾ ਸ਼ੁਭ ਕਾਰਜ, ਮਿਲ ਰਹੀਆਂ ਵਧਾਈਆਂ
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਬਾ ਗੁਲਾਬ ਸਿੰਘ ਜੀ ਮਾਂ ਤੇ ਆਪਣੇ ਜਜ਼ਬਾਤ ਸਾਂਝੇ ਕਰਦੇ ਹੋਏ ਨਜ਼ਰ ਆਉਂਦੇ ਹਨ । ਜਿਉਂ ਹੀ ਮਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਸ ਸਮਾਗਮ ‘ਚ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਭਰ ਆਉਂਦੀਆਂ ਹਨ । ਹਾਰਬੀ ਸੰਘਾ ਅਤੇ ਬਲਵਿੰਦਰ ਵਿੱਕੀ ਰੋਂਦੇ ਹੋਏ ਇਸ ਵੀਡੀਓ ‘ਚ ਨਜ਼ਰ ਆ ਰਹੇ ਹਨ।ਵੀਡੀਓ ‘ਚ ਸੰਤ ਬਲਜੀਤ ਸਿੰਘ ਦਾਦੂਵਾਲ ਵੀ ਨਜ਼ਰ ਆ ਰਹੇ ਹਨ । ਹਾਰਬੀ ਸੰਘਾ ਦੇ ਘਰ ਬਲਜੀਤ ਸਿੰਘ ਦਾਦੂਵਾਲ ਜੀ ਵੀ ਪਹੁੰਚੇ ਸਨ ਅਤੇ ਆਪਣਾ ਆਸ਼ੀਰਵਾਦ ਦਿੱਤਾ ਸੀ।
/ptc-punjabi/media/media_files/JIqZfixkhIKu8OJnWIaB.jpg)
ਹਾਰਬੀ ਸੰਘਾ ਨੇ ਨਵੇਂ ਘਰ ‘ਚ ਸ਼ਿਫਟ ਹੋਣ ‘ਤੇ ਰਖਵਾਇਆ ਸੀ ਪਾਠ
ਹਾਰਬੀ ਸੰਘਾ ਨੇ ਹਾਲ ਹੀ ‘ਚ ਆਪਣੇ ਘਰ ‘ਚ ਸ੍ਰੀ ਅਖੰਡ ਪਾਠ ਰਖਵਾਇਆ ਸੀ । ਜਿਸ ‘ਚ ਕਈ ਹਸਤੀਆਂ ਪਹੁੰਚੀਆਂ ਸਨ । ਉਨ੍ਹਾਂ ਨੇ ਹਾਲ ਹੀ ‘ਚ ਨਵਾਂ ਘਰ ਬਣਾਇਆ ਹੈ। ਬੀਤੇ ਦਿਨੀਂ ਗਾਇਕ ਸਾਰਥੀ ਕੇ ਵੀ ਉਨ੍ਹਾਂ ਦੇ ਘਰ ਵਧਾਈ ਦੇਣ ਦੇ ਲਈ ਪਹੁੰਚੇ ਸਨ । ਜਿਸ ਦੀਆਂ ਤਸਵੀਰਾਂ ਵੀ ਹਾਰਬੀ ਸੰਘਾ ਨੇ ਸਾਂਝੀਆਂ ਕੀਤੀਆਂ ਸਨ ।ਹਾਰਬੀ ਸੰਘਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
