ਕੌਰ ਬੀ ਦੇ ਘਰ ‘ਚ ਹੋ ਰਿਹਾ ਸ਼ੁਭ ਕਾਰਜ, ਮਿਲ ਰਹੀਆਂ ਵਧਾਈਆਂ

Written by  Shaminder   |  January 19th 2024 06:40 PM  |  Updated: January 19th 2024 06:40 PM

ਕੌਰ ਬੀ ਦੇ ਘਰ ‘ਚ ਹੋ ਰਿਹਾ ਸ਼ੁਭ ਕਾਰਜ, ਮਿਲ ਰਹੀਆਂ ਵਧਾਈਆਂ

ਕੌਰ ਬੀ (Kaur B)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਸ਼ੁਕਰ ਸਾਹਿਬਾ’। ਇਸ ਤੋਂ ਇਲਾਵਾ ਗਾਇਕਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਸ ‘ਚ ਗਾਇਕਾ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਜਿਉਂ ਹੀ ਗਾਇਕਾ ਨੇ ਵੀਡੀਓ ਨੂੰ  ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਜਿਸ ਤੋਂ ਲੱਗਦਾ ਹੈ ਕਿ ਗਾਇਕਾ ਦੇ ਘਰ ਕੋਈ ਸ਼ੁਭ ਕਾਰਜ ਹੋ ਰਿਹਾ ਹੈ।

Akhand Path in Kaur b house.jpg

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਤੁਸੀਂ ਪਛਾਣਿਆ !

ਕੌਰ ਬੀ ਦਾ ਵਰਕ ਫ੍ਰੰਟ 

ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਬਜਟ, ਪੀਜ਼ਾ ਹੱਟ, ਮਿੱਤਰਾਂ ਦੇ ਬੂਟ ਸਣੇ ਕਈ ਗੀਤ ਸ਼ਾਮਿਲ ਹਨ । ਉਨ੍ਹਾਂ ਨੇ ਇਸ ਤੋਂ ਇਲਾਵਾ ਵੀ ਹੋਰ ਕਈ ਗੀਤ ਗਾਏ ਹਨ । ਜੋ ਫੈਨਸ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ । ਸੋਸ਼ਲ ਮੀਡੀਆ ਗਾਇਕਾ ਸਰਗਰਮ ਰਹਿੰਦੀ ਹੈ। ਬੀਤੇ ਦਿਨ ਵੀ ਗਾਇਕਾ ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਕੌਰ ਬੀ ਦਾ ਅਸਲ ਨਾਮ ਬਲਜਿੰਦਰ ਕੌਰ ਹੈ, ਪਰ ਪਾਲੀਵੁੱਡ ‘ਚ ਉਨ੍ਹਾਂ ਨੂੰ ਕੌਰ ਬੀ ਦੇ ਨਾਲ ਨਾਲ ਜਾਣਿਆ ਜਾਂਦਾ ਹੈ।

Kaur b with Nephew and Brother.jpg

ਆਪਣੀ ਵਧੀਆ ਫੈਸ਼ਨ ਸੈਂਸ ਦੇ ਲਈ ਜਾਣੀ ਜਾਂਦੀ ਗਾਇਕਾ 

ਕੌਰ ਬੀ ਆਪਣੀ ਵਧੀਆ ਫੈਸ਼ਨ ਸੈਂਸ ਦੇ ਲਈ ਜਾਣੀ ਜਾਂਦੀ ਹੈ। ਉਹ ਅਕਸਰ ਪੰਜਾਬੀ ਸੂਟਾਂ ‘ਚ ਨਜ਼ਰ ਆਉਂਦੀ ਹੈ ਅਤੇ ਸੂਟਾਂ ਦੀ ਇੱਕ ਤੋਂ ਇੱਕ ਵੈਰਾਇਟੀ ਉਨ੍ਹਾਂ ਦੇ ਕੋਲ ਹੈ। ਇਸ ਤੋਂ ਇਲਾਵਾ ਉਹ ਵੈਸਟਨ ਡਰੈੱਸਾਂ ‘ਚ ਖੂਬ ਜੱਚਦੀ ਹੈ।ਕੌਰ ਬੀ ਨੂੰ ਵੱਖ ਵੱਖ ਤਰ੍ਹਾਂ ਦੀਆਂ ਜੁੱਤੀਆਂ ਵੀ ਬੇਹੱਦ ਪਸੰਦ ਹਨ ਅਤੇ ਜੁੱਤੀਆਂ ਦੀ ਵੱਡੀ ਕਲੈਕਸ਼ਨ ਉਨ੍ਹਾਂ ਦੇ ਕੋਲ ਮੌਜੂਦ ਹੈ।ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network