ਹਾਰਬੀ ਸੰਘਾ ਦੇ ਘਰ ਪਹੁੰਚੇ ਗਾਇਕ ਸਾਰਥੀ ਕੇ, ਨਵੇਂ ਘਰ ਦੀ ਅਦਾਕਾਰ ਨੂੰ ਦਿੱਤੀ ਵਧਾਈ
ਹਾਰਬੀ ਸੰਘਾ ਦੇ ਘਰ ਪਹੁੰਚੇ ਗਾਇਕ ਸਾਰਥੀ ਕੇ, ਨਵੇਂ ਘਰ ਦੀ ਅਦਾਕਾਰ ਨੂੰ ਦਿੱਤੀ ਵਧਾਈ
ਗਾਇਕ ਸਾਰਥੀ ਕੇ ਅਦਾਕਾਰ ਹਾਰਬੀ ਸੰਘਾ (Harby Sangha)ਦੇ ਘਰ ਪਹੁੰਚੇ । ਜਿੱਥੇ ਉਨ੍ਹਾਂ ਨੇ ਅਦਾਕਾਰ ਨੂੰ ਨਵੇਂ ਘਰ (New House)ਦੀ ਵਧਾਈ ਦਿੱਤੀ ਹੈ। ਹਾਰਬੀ ਸੰਘਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਦੇ ਲਈ ਸਾਰਥੀ ਕੇ ਖ਼ਾਸ ਤੋਹਫ਼ਾ ਲੈ ਕੇ ਆਏ ਹਨ । ਜਿਸ ਨੂੰ ਵੇਖ ਕੇ ਹਾਰਬੀ ਸੰਘਾ ਕਾਫੀ ਖੁਸ਼ ਹੁੰਦੇ ਹਨ । ਦਰਅਸਲ ਸਾਰਥੀ ਕੇ ਨੇ ਹਾਰਬੀ ਸੰਘਾ ਨੂੰ ਗੁਰਮੁਖੀ ਅੱਖਰਾਂ ‘ਚ ਲਿਖੀ ਇੱਕ ਸ਼ਾਲ ਭੇਂਟ ਦਿੱਤੀ ਜਿਸ ਨੂੰ ਵੇਖ ਕੇ ਹਾਰਬੀ ਸੰਘਾ ਬਹੁਤ ਹੀ ਖੁਸ਼ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਤਾਂ ਪੰਜਾਬ ਹੀ ਮੇਰੇ ਹਵਾਲੇ ਕਰ ਦਿੱਤਾ ।
/ptc-punjabi/media/media_files/086Lbq3QY7xisTkCaMtG.jpg)
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸਮੀਰ ਮਾਹੀ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ
ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹਾਰਬੀ ਸੰਘਾ ਨੇ ਆਪਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ ਹੈ। ਇਸ ਮੌਕੇ ‘ਤੇ ਹਾਰਬੀ ਸੰਘਾ ਨੇ ਆਪਣੇ ਘਰ ਸ੍ਰੀ ਅਖੰਡ ਪਾਠ ਸਾਹਿਬ ਵੀ ਰਖਵਾਇਆ ਸੀ।
/ptc-punjabi/media/media_files/lLGdjWiWuGeak1g1bmpV.jpg)
ਹਾਰਬੀ ਸੰਘਾ ਦਾ ਵਰਕ ਫ੍ਰੰਟ
ਹਾਰਬੀ ਸੰਘਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹਾਰਬੀ ਸੰਘਾ ਨੇ ਇੱਕ ਵਾਰ ਦੱਸਿਆ ਸੀ ਕਿ ਉਨ੍ਹਾਂ ਨੇ ਅਦਾਕਾਰੀ ਤੋਂ ਪਹਿਲਾਂ ਉਨ੍ਹਾਂ ਨੇ ਆਰਕੈਸਟਰਾਂ ਵਾਲਿਆਂ ਦੇ ਨਾਲ ਸਟੇਜ ਵੀ ਸੰਭਾਲਿਆ ਤੇ ਸਟੇਜ ‘ਤੇ ਸਕਿੱਟਾਂ ਅਤੇ ਕਾਮੇਡੀ ਪਰਫਾਰਮ ਕਰਦੇ ਹੁੰਦੇ ਸਨ । ਉਨ੍ਹਾਂ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਟੀਵੀ ਸੀਰੀਅਲ ‘ਚ ਵੀ ਕੰਮ ਕੀਤਾ ਹੈ।
ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ‘ਚ ਅਕਸਰ ਹਾਰਬੀ ਸੰਘਾ ਨਜ਼ਰ ਆਉਂਦੇ ਸਨ । ਆਪਣੀ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਆਪਣੀ ਜਗ੍ਹਾ ਬਣਾਈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।ਪ੍ਰਮਾਤਮਾ ਨੇ ਵੀ ਉਨ੍ਹਾਂ ਦੀ ਮਿਹਨਤ ਨੂੰ ਰੰਗ ਭਾਗ ਲਾਏ ਹਨ ਅਤੇ ਹਰ ਦੂਜੀ ਫ਼ਿਲਮ ‘ਚ ਉਹ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
