ਅਦਾਕਾਰ ਹਾਰਬੀ ਸੰਘਾ ਦੀ ਧੀ ਨੇ ਜਿੱਤਿਆ ਪੜ੍ਹਾਈ ‘ਚ ਗੋਲਡ ਮੈਡਲ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

ਹਾਰਬੀ ਸੰਘਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰ ਆਪਣੇ ਬੱਚਿਆਂ ਦੇ ਫ੍ਰਸਟ ਆਉਣ ‘ਤੇ ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰ ਦੀ ਧੀ ਨੇ ਪੜ੍ਹਾਈ ‘ਚ ਗੋਲਡ ਮੈਡਲ ਹਾਸਲ ਕੀਤਾ ਹੈ।

Reported by: PTC Punjabi Desk | Edited by: Shaminder  |  December 14th 2023 05:53 PM |  Updated: December 14th 2023 05:53 PM

ਅਦਾਕਾਰ ਹਾਰਬੀ ਸੰਘਾ ਦੀ ਧੀ ਨੇ ਜਿੱਤਿਆ ਪੜ੍ਹਾਈ ‘ਚ ਗੋਲਡ ਮੈਡਲ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ

ਅਦਾਕਾਰ ਹਾਰਬੀ ਸੰਘਾ (Harby Sangha) ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਤੋਂ ਬਗੈਰ ਕੋਈ ਵੀ ਫ਼ਿਲਮ ਅਧੂਰੀ ਜਾਪਦੀ ਹੈ। ਪਰ ਫ਼ਿਲਮਾਂ ‘ਚ ਜੋ ਮੁਕਾਮ ਉਨ੍ਹਾਂ ਨੇ ਹਾਸਲ ਕੀਤਾ ਹੈ । ਉਸ ਨੂੰ ਹਾਸਲ ਕਰਨ ਪਿੱਛੇ ਉਨ੍ਹਾਂ ਦਾ ਲੰਮਾ ਸੰਘਰਸ਼ ਹੈ । ਜਿਸ ‘ਚ ਉਨ੍ਹਾਂ ਦੀ ਪਤਨੀ ਦਾ ਵੀ ਯੋਗਦਾਨ ਰਿਹਾ ਹੈ ਜੋ ਬੁਰੇ ਵਕਤ ‘ਚ ਵੀ ਉਨ੍ਹਾਂ ਨੂੰ ਅੱਗੇ ਵਧਣ ਦੇ ਲਈ ਹੱਲਾਸ਼ੇਰੀ ਦਿੰਦੀ ਰਹੀ ਹੈ। ਅਦਾਕਾਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ :  ਅਮਰੀਕਾ ਦੇ ਸਿਆਟਲ ‘ਚ ਰਹਿਣ ਵਾਲੀ ਇਹ ਮਹਿਲਾ ਬਣੀ ਸੇਵਾ ਦੀ ਮਿਸਾਲ, ਵਿਦੇਸ਼ ‘ਚ ਰਹਿਣ ਵਾਲੇ ਲੋਕਾਂ ਨੂੰ ਖਵਾਉਂਦੀ ਹੈ ਮੁਫ਼ਤ ਖਾਣਾ, ਅਮਰ ਨੂਰੀ ਨੇ ਕੀਤੀ ਤਾਰੀਫ

ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰ ਆਪਣੇ ਬੱਚਿਆਂ ਦੇ ਫ੍ਰਸਟ ਆਉਣ ‘ਤੇ ਖੁਸ਼ੀ ਮਨਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ  ਅਦਾਕਾਰ ਦੀ ਧੀ ਨੇ ਪੜ੍ਹਾਈ ‘ਚ ਗੋਲਡ ਮੈਡਲ ਹਾਸਲ ਕੀਤਾ ਹੈ। ਜਿਸ ਨੂੰ ਲੈ ਕੇ ਅਦਾਕਾਰ ਪੱਬਾਂ ਭਾਰ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । 

ਹਾਰਬੀ ਸੰਘਾ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਰਬੀ ਸੰਘਾ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਜ਼ਿਆਦਾਤਰ ਕਾਮੇਡੀ ਕਿਰਦਾਰ ਨਿਭਾਏ ਹਨ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ। 

- PTC PUNJABI


Popular Posts