ਲੰਮੇ ਸਮੇਂ ਬਾਅਦ ਏਅਰਪੋਰਟ ‘ਤੇ ਦਿਖੀ ਅਦਾਕਾਰਾ ਆਇਸ਼ਾ ਟਾਕੀਆ, ਪਛਾਨਣਾ ਹੋਇਆ ਮੁਸ਼ਕਿਲ, ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ
ਆਇਸ਼ਾ ਟਾਕੀਆ (Ayesha Takia) ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਸਲਮਾਨ ਖ਼ਾਨ ਸਣੇ ਕਈ ਵੱਡੇ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ।ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਨੇ ਬਾਲੀਵੁੱਡ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਬੀਤੇ ਦਿਨ ਅਦਾਕਾਰਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ । ਇਸ ਦੌਰਾਨ ਮੀਡੀਆ ਨੂੰ ਅਦਾਕਾਰਾ ਨੇ ਪੋਜ਼ ਵੀ ਦਿੱਤੇ।ਇਸ ਮੌਕੇ ਅਦਾਕਾਰਾ ਦਾ ਬੇਟਾ ਵੀ ਉਸ ਦੇ ਨਾਲ ਮੌਜੂਦ ਸੀ ।
/ptc-punjabi/media/media_files/GVteEUAgQtYca2O5yKwK.jpg)
ਅਦਾਕਾਰਾ ਨੂੰ ਪਛਾਨਣਾ ਹੋਇਆ ਮੁਸ਼ਕਿਲ
ਅਦਾਕਾਰਾ ਨੂੰ ਕਈ ਲੋਕਾਂ ਨੇ ਤਾਂ ਪਛਾਣਿਆ ਹੀ ਨਹੀਂ । ਫੈਨਸ ਨੇ ਅਦਾਕਾਰਾ ਨੂੰ ਲੈ ਕੇ ਟ੍ਰੋਲ ਵੀ ਕੀਤਾ ।ਇੱਕ ਨੇ ਲਿਖਿਆ ਫਾਲਤੂ ਮੇਂ ਫੇਸ ਖਰਾਬ ਕਰ ਲਿਆ ਅਪਨਾ, ਸਰਜਰੀ ਕਰਾ ਕੇ, ਪਹਿਲੇ ਕਿਤਨੀ ਕਿਊਟ ਲਗਤੀ ਥੀ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਇਸ ਨੂੰ ਵੇਖਣ ਤੋਂ ਬਾਅਦ…ਆਇਸ਼ਾ ਟਾਕੀਆ ਨਹੀਂ, ਆਇਸ਼ਾ ਕਾਕੀਆ…’। ਇੱਕ ਹੋਰ ਨੇ ਆਇਸ਼ਾ ਦੀ ਤਾਰੀਫ ਕਰਦੇ ਹੋਏ ਲਿਖਿਆ ‘ਨੱਬੇ ਦੇ ਦਹਾਕੇ ਦੇ ਬੱਚਿਆਂ ਦਾ ਕ੍ਰਸ਼ ਜਿਨ੍ਹਾਂ ਨੇ ਟਾਰਜ਼ਨ ਦਾ ਵੰਡਰ ਕਾਰ ਵੇਖੀ’ । ਇਸ ਤੋਂ ਇਲਾਵਾ ਹੋਰ ਵੀ ਕਈ ਰਿਐਕਸ਼ਨ ਫੈਨਸ ਦੇ ਵੱਲੋਂ ਦਿੱਤੇ ਗਏ ਹਨ ।
ਪਲਾਸਟਿਕ ਸਰਜਰੀ ਨੇ ਵਿਗਾੜਿਆ ਚਿਹਰਾ
ਆਇਸ਼ਾ ਟਾਕੀਆ ਨੇ ਕੁਝ ਸਮਾਂ ਪਹਿਲਾਂ ਪਲਾਸਟਿਕ ਸਰਜਰੀ ਕਰਵਾਈ ਸੀ ।ਜਿਸ ਕਾਰਨ ਉਸ ਦੀ ਲੁੱਕ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਉਸ ਨੂੰ ਕਈ ਲੋਕ ਤਾਂ ਪਛਾਣ ਵੀ ਨਹੀਂ ਸਨ ਪਾਏ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਇਸ਼ਾ ਨੇ ਸਮਾਜਵਾਦੀ ਦੇ ਲੀਡਰ ਅਬੂ ਆਜਮੀ ਦੇ ਬੇਟੇ ਫਰਹਾਨ ਆਜ਼ਮੀ ਨਾਲ ਸਾਲ 2014 ਵਿੱਚ ਵਿਆਹ ਕਰਵਾਇਆ ਸੀ । ਆਇਸ਼ਾ ਨੂੰ ਉਦੋਂ ਕਾਫੀ ਸ਼ਰਮਿੰਦਗੀ ਉਠਾਉਣੀ ਪਈ ਜਦੋਂ ਉਹਨਾਂ ਦੇ ਸਹੁਰੇ ਨੇ ਰੇਪ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ ।
View this post on Instagram
ਆਇਸ਼ਾ ਟਾਕੀਆ ਦਾ ਵਰਕ ਫ੍ਰੰਟ
ਅਦਾਕਾਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸਲਮਾਨ ਖਾਨ ਦੇ ਨਾਲ ‘ਵਾਂਟੇਡ’, ‘ਦਿਲ ਮਾਂਗੇ ਮੋਰ’, ‘ਸੁਪਰ’, ‘ਪਾਠਸ਼ਾਲਾ’, ‘ਡੋਰ’, ‘ਫੁਲ ਐਂਡ ਫਾਈਨਲ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
View this post on Instagram