ਪਤਨੀ ਦੇ ਜਨਮ ਦਿਨ ‘ਤੇ ਰੋਮਾਂਟਿਕ ਹੋਏ ਬੌਬੀ ਦਿਓਲ, ਕਿਹਾ ‘ਹੈਪੀ ਬਰਥਡੇ ਲਵ ਆਫ਼ ਮਾਈ ਲਾਈਫ’
ਬੌਬੀ ਦਿਓਲ (Bobby Deol)ਦੀ ਪਤਨੀ ਦਾ ਅੱਜ ਜਨਮਦਿਨ (Wife Birthday)ਹੈ। ਇਸ ਮੌਕੇ ‘ਤੇ ਅਦਾਕਾਰ ਨੇ ਪਤਨੀ ਦੇ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਬੌਬੀ ਦਿਓਲ ਨੇ ਆਪਣੇ ਦਿਲ ਦੇ ਜ਼ਜਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰ ਨੇ ਲਿਖਿਆ ‘ਹੈਪੀ ਬਰਥਡੇ ਲਵ ਆਫ਼ ਮਾਈ ਲਾਈਫ’ । ਬੌਬੀ ਦਿਓਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ ਅਤੇ ਬੌਬੀ ਦਿਓਲ ਦੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
/ptc-punjabi/media/media_files/pNJE5Txqhy1pghnvqE0z.jpg)
ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦਾ ਹੋਇਆ ਵਿਆਹ, ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ
ਤਾਨੀਆ ਅਤੇ ਬੌਬੀ ਦੀ ਲਵ ਸਟੋਰੀ
ਦੱਸਿਆ ਜਾਂਦਾ ਹੈ ਕਿ ਤਾਨੀਆ ਦੇ ਨਾਲ ਬੌਬੀ ਦਿਓਲ ਦੀ ਲਵ ਸਟੋਰੀ ਇੱਕ ਰੈਸਟੋਰੈਂਟ ‘ਚ ਸ਼ੁਰੂ ਹੋਈ ਸੀ । ਜਿਸ ‘ਚ ਦੋਵੇਂ ਜਣੇ ਆਪੋ ਆਪਣੇ ਦੋਸਤਾਂ ਦੇ ਨਾਲ ਪਾਰਟੀ ਕਰਨ ਦੇ ਲਈ ਪਹੁੰਚੇ ਸਨ । ਬੌਬੀ ਦਿਓਲ ਤਾਨੀਆ ਨੂੰ ਵੇਖਦੇ ਸਾਰ ਹੀ ਉਸ ਨੂੰ ਦਿਲ ਦੇ ਬੈਠੇ ਸਨ ਅਤੇ ਇਸੇ ਪਾਰਟੀ ਦੇ ਦੌਰਾਨ ਬੌਬੀ ਦਿਓਲ ਨੇ ਦੋਸਤਾਂ ਦੇ ਜ਼ਰੀਏ ਤਾਨੀਆ ਦਾ ਫੋਨ ਨੰਬਰ ਲਿਆ ਅਤੇ ਦੋਵਾਂ ਦਰਮਿਆਨ ਗੱਲਬਾਤ ਸ਼ੁਰੂ ਹੋਈ । ਫਿਰ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਸੀ।
/ptc-punjabi/media/media_files/Eqsh8CfmpIQH9pP2LcUe.jpg)
ਬੌਬੀ ਦਿਓਲ ਦਾ ਵਰਕ ਫ੍ਰੰਟ
ਬੌਬੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਹਾਲ ਹੀ ‘ਚ ਆਈ ਫ਼ਿਲਮ ‘ਐਨੀਮਲ’ ਨੂੰ ਲੈ ਕੇ ਚਰਚਾ ‘ਚ ਰਹੇ ਨੇ । ਇਸ ਫ਼ਿਲਮ ‘ਚ ਬੇਸ਼ੱਕ ਉਨ੍ਹਾਂ ਦਾ ਕਿਰਦਾਰ ਬਹੁਤ ਛੋਟਾ ਸੀ, ਪਰ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ ।ਬੌਬੀ ਦਿਓਲ ਨੇ ਸ਼ੌਲਜਰ, ਬਰਸਾਤ, ਬਿੱਛੂ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਸੀਰੀਜ਼ ‘ਆਸ਼ਰਮ’ ਆਈ ਸੀ । ਇਸ ਸੀਰੀਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ।
View this post on Instagram
ਫ਼ਿਲਮੀ ਪਰਿਵਾਰ ਨਾਲ ਸਬੰਧ ਹੋਣ ‘ਤੇ ਵੀ ਕੰਮ ਲਈ ਤਰਸੇ ਬੌਬੀ
ਬੇਸ਼ੱਕ ਬੌਬੀ ਦਿਓਲ ਦੇ ਪਿਤਾ ਧਰਮਿੰਦਰ ਦਿਓਲ ਅਤੇ ਭਰਾ ਸੰਨੀ ਦਿਓਲ ਬਾਲੀਵੁੱਡ ਦੇ ਨਾਮੀ ਅਦਾਕਾਰਾਂ ‘ਚ ਆਉਂਦੇ ਹਨ । ਪਰ ਇਸ ਦੇ ਬਾਵਜੂਦ ਫ਼ਿਲਮ ਇੰਡਸਟਰੀ ‘ਚ ਕੰਮ ਦੇ ਲਈ ਉਨ੍ਹਾਂ ਨੂੰ ਸੰਘਰਸ਼ ਕਰਨਾ ਪਿਆ ਸੀ । ਹਾਲ ਹੀ ‘ਚ ਬੌਬੀ ਦਿਓਲ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਹ ਜਦੋਂ ਘਰ ਬੈਠੇ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਸੀ ਅਤੇ ਉਨ੍ਹਾਂ ਦੇ ਬੱਚੇ ਪੁੱਛਦੇ ਸਨ ਕਿ ‘ਪਾਪਾ ਕੰਮ ‘ਤੇ ਨਹੀਂ ਜਾਣਾ ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਦਾ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਆਪਣੇ ਬੱਚਿਆਂ ਲਈ ਉਨ੍ਹਾਂ ਨੂੰ ਖੁਦ ਇੱਕ ਮਿਸਾਲ ਬਣਨਾ ਪਵੇਗਾ।ਜਿਸ ਤੋਂ ਬਾਅਦ ਬੌਬੀ ਦਿਓਲ ਨੇ ਖੁਦ ਨੂੰ ਸਾਬਿਤ ਕਰਕੇ ਵਿਖਾਇਆ ।