ਗਾਇਕ ਪ੍ਰੇਮ ਢਿੱਲੋਂ ਦਾ ਹੋਇਆ ਵਿਆਹ, ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ

Written by  Shaminder   |  January 24th 2024 03:30 PM  |  Updated: January 24th 2024 03:30 PM

ਗਾਇਕ ਪ੍ਰੇਮ ਢਿੱਲੋਂ ਦਾ ਹੋਇਆ ਵਿਆਹ, ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ

ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਖੂਬ ਵਿਆਹ ਹੋਏ ਹਨ । ਕੁਝ ਦਿਨ ਪਹਿਲਾਂ ਅਦਾਕਾਰਾ ਅਤੇ ਮਾਡਲ ਸਰੁਸ਼ਟੀ ਮਾਨ ਵਿਆਹ ਦੇ ਬੰਧਨ ‘ਚ ਬੱਝੇ ਹਨ ।ਜਿਸ ਤੋਂ ਬਾਅਦ ਦੇਸੀ ਕਰਿਊ ਦੇ ਨਾਲ ਮਸ਼ਹੂਰ ਸੱਤਾ ਉਰਫ ਸਤਪਾਲ ਮੱਲ੍ਹੀ ਵਿਆਹ ਦੇ ਬੰਧਨ ‘ਚ ਬੱਝੇ ਅਤੇ ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ । ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਗਾਇਕ  ਪ੍ਰੇਮ ਢਿੱਲੋਂ (Prem Dhillon) ਦਾ ਵਿਆਹ ਹੋ ਗਿਆ ਹੈ। ਜਿਸ ਦੀ ਪਹਿਲੀ ਤਸਵੀਰ (Wedding Pics)ਸਾਹਮਣੇ ਆ ਚੁੱਕੀ ਹੈ।

Prem Dhillon Wife.jpg

ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਫ਼ਿਲਮ ‘ਲੰਬੜਾਂ ਦਾ ਲਾਣਾ’ ਦੀ ਸਟਾਰ ਕਾਸਟ

ਇਸ ਤਸਵੀਰ ‘ਚ ਪ੍ਰੇਮ ਢਿੱਲੋਂ ਆਪਣੀ ਨਵ-ਵਿਆਹੀ ਲਾੜੀ ਦੇ ਨਾਲ ਨਜ਼ਰ ਆ ਰਹੇ ਹਨ ।ਪ੍ਰੇਮ ਢਿੱਲੋਂ ਨੇ ਚੁੱਪ ਚੁਪੀਤੇ  ਵਿਆਹ ਕਰਵਾਇਆ ਹੈ । ਜਿਉਂ ਹੀ ਗਾਇਕ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੋਰ ਵੀ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ‘ਚ ਜਿਸ ‘ਚ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਸਣੇ ਕਈ ਸਿਤਾਰੇ ਨਜ਼ਰ ਆ ਰਹੇ ਹਨ ।ਜਿਸ ‘ਚ ਇਹ ਸਿਤਾਰੇ ਪ੍ਰੇਮ ਢਿੱਲੋਂ ਦੇ ਨਾਲ ਨਜ਼ਰ ਆ ਰਹੇ ਹਨ । 

Prem Dhillon with Arsh Bal.jpg

ਕੁਝ ਸਮਾਂ ਪਰਮ ਢਿਲੋਂ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਸਨ ਵਾਇਰਲ

ਦੱਸ ਦਈਏ ਕਿ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਕਈ ਫੈਨਸ ਨੂੰ ਲੱਗਿਆ ਸੀ ਕਿ ਪ੍ਰੇਮ ਢਿੱਲੋਂ ਦਾ ਵਿਆਹ ਹੋਇਆ ਹੈ, ਪਰ ਉਸ ਸਮੇਂ ਪ੍ਰੇਮ ਢਿੱਲੋਂ ਦੇ ਜੁੜਵਾ ਭਰਾ ਪਰਮ ਢਿੱਲੋਂ ਦਾ ਵਿਆਹ ਹੋਇਆ ਸੀ । ਫੈਨਸ ਦੇ ਵੱਲੋਂ ਪ੍ਰੇਮ ਢਿੱਲੋਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ । ਪਰ ਪ੍ਰੇਮ ਢਿੱਲੋਂ ਦਾ ਵਿਆਹ ਹੁਣ ਹੋਇਆ ਹੈ। 

ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ     

ਪ੍ਰੇਮ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਮਾਝਾ ਬਲੌਕ, ਜੱਟ ਹੁੰਦੇ ਆ, ਮੇਰੇ ਵਾਲਾ ਜੱਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network