ਕੀ ਹਾਰਟ ਅਟੈਕ ਤੋਂ ਬਾਅਦ ਮੁੜ ਤੋਂ ਇੱਕ ਦੂਜੇ ਦੇ ਕਰੀਬ ਆਏ ਰੋਹਮਾਨ ਸ਼ਾਲ ਅਤੇ ਸੁਸ਼ਮਿਤਾ ਸੇਨ, ਇੱਕਠਿਆਂ ਦਾ ਵਰਕ ਆਊਟ ਵੀਡੀਓ ਵਾਇਰਲ

ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਰਕ ਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ ।

By  Shaminder April 5th 2023 02:44 PM

ਅਦਾਕਾਰਾ ਸੁਸ਼ਮਿਤਾ ਸੇਨ (Sushmita sen) ਜੋ ਕਿ ਹਾਰਟ ਅਟੈਕ ਤੋਂ ਬਾਅਦ ਮੁੜ ਤੋਂ ਆਪਣੇ ਕੰਮ ‘ਤੇ ਪਰਤ ਚੁੱਕੀ ਹੈ । ਪਰ ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਰਕ ਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । 


ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਦੀਆਂ ਨਾਨੀ ਦੇ ਨਾਲ ਕਿਊਟ ਤਸਵੀਰਾਂ ਵਾਇਰਲ, ਨਾਨੀ ਦੋਹਤੀ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

ਰੋਹਮਾਨ ਸ਼ਾਲ ਦੇ ਨਾਲ ਹੋ ਗਿਆ ਸੀ ਬ੍ਰੇਕਅੱਪ 

ਸੁਸ਼ਮਿਤਾ ਸੇਨ ਰੋਹਮਾਨ ਸ਼ਾਲ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ ਦੋਵਾਂ ਦਾ ਕੁਝ ਸਮਾਂ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ । ਪਰ ਹੁਣ ਦੋਵੇਂ ਮੁੜ ਤੋਂ ਇੱਕਠੇ ਨਜ਼ਰ ਆਏ ਹਨ । ਜਿਸ ਤੋਂ ਪ੍ਰਸ਼ੰਸਕ ਵੀ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਇਹ ਜੋੜੀ ਮੁੜ ਤੋਂ ਇੱਕਠਿਆਂ ਹੋ ਚੁੱਕੀ ਹੈ । 


View this post on Instagram

A post shared by Sushmita Sen (@sushmitasen47)


ਪ੍ਰਸ਼ੰਸਕਾਂ ਨੇ ਵੀ ਦਿੱਤੇ ਰਿਐਕਸ਼ਨ 

ਸੁਸ਼ਮਿਤਾ ਸੇਨ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਨੇ ਵੀ ਖੂਬ ਰਿਐਕਸ਼ਨ ਦਿੱਤੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਤੁਸੀਂ ਵਾਪਸ ਆ ਗਏ । ਇਹ ਵੀਡੀਓ  ਮੇਰੇ ਚਿਹਰੇ ‘ਤੇ ਮੁਸਕਾਨ ਲੈ ਆਈ ਹੈ।ਤੁਸੀਂ ਦੋਵੇਂ ਇੱਕਠੇ ਬਹੁਤ ਸੋਹਣੇ ਲੱਗਦੇ ਹੋ। ਇਸੇ ਤਰ੍ਹਾਂ ਇੱਕਠੇ ਰਹੋ’। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਬਹੁਤ ਹੀ ਪ੍ਰੇਰਣਾਦਾਇਕ, ਤੁਸੀਂ ਤੰਦਰੁਸਤ ਅਤੇ ਵਧੀਆ ਜ਼ਿੰਦਗੀ ਜੀਓ’।ਇੱਕ ਹੋਰ ਨੇ ਲਿਖਿਆ ‘ਖੂਬ ਭਾਲੋ’। 


ਇੱਕ ਮਹੀਨਾ ਪਹਿਲਾਂ ਆਇਆ ਸੀ ਹਾਰਟ ਅਟੈਕ 

ਦੱਸ ਦਈਏ ਕਿ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਇੱਕ ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ ਸੀ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਪਰ ਹੁਣ ਅਦਾਕਾਰਾ ਤੰਦਰੁਸਤ ਹੈ ਅਤੇ ਮੁੜ ਤੋਂ ਆਪਣੇ ਕੰਮ ‘ਤੇ ਪਰਤ ਆਈ ਹੈ । 




Related Post