ਵਿਦਯੁਤ ਜਾਮਵਾਲ ਦੀਆਂ ਤਸਵੀਰਾਂ ਦੇ ਕਾਰਨ ਮੱਚਿਆ ਹੰਗਾਮਾ, ਸੋਸ਼ਲ ਮੀਡੀਆ ‘ਤੇ ਹੋ ਰਹੇ ਟ੍ਰੋਲ

ਵਿਦਯੁਤ ਜਾਮਵਾਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਅਦਾਕਾਰ ਨਗਨ ਅਵਸਥਾ ‘ਚ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੇ ਤਹਿਲਕਾ ਮਚਾ ਦਿੱਤਾ ਹੈ। ਵਿਦਯੁਤ ਜਾਮਵਾਲ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ।

By  Shaminder December 11th 2023 05:08 PM

ਵਿਦਯੁਤ ਜਾਮਵਾਲ (Vidyut Jamwal)ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਅਦਾਕਾਰ ਨਗਨ ਅਵਸਥਾ ‘ਚ ਨਜ਼ਰ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੇ ਤਹਿਲਕਾ ਮਚਾ ਦਿੱਤਾ ਹੈ। ਵਿਦਯੁਤ ਜਾਮਵਾਲ ਦੀਆਂ ਇਨ੍ਹਾਂ ਤਸਵੀਰਾਂ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਕੋਈ ਉਸ ਨੂੰ ਦੇਸੀ ਟਾਰਜਨ ਤੇ ਕੋਈ ਉਨ੍ਹਾਂ ਨੂੰ ਟਰੋਲ ਕਰ ਰਿਹਾ ਹੈ। ਵਿਦਯੁਤ ਜਾਮਵਾਲ ਨੂੰ ਬਗੈਰ ਕੱਪੜਿਆਂ ਦੇ ਵੇਖ ਕੇ ਹਰ ਕੋਈ ਹੈਰਾਨ ਹੈ ।


ਹੋਰ ਪੜ੍ਹੋ :  ਰਾਜ ਧਾਲੀਵਾਲ ਨੇ ਮਨਾਇਆ ਜਨਮ ਦਿਨ, ਵੇਖੋ ਬਰਥਡੇ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ

ਆਪਣੀ ਫਿੱਟਨੈੱਸ ਦੇ ਲਈ ਮਸ਼ਹੂਰ ਵਿਦਯੁਤ 

ਵਿਦਯੁਤ ਜਾਮਵਾਲ ਆਪਣੀ ਫਿੱਟਨੈੱਸ ਦੇ ਲਈ ਜਾਣੇ ਜਾਂਦੇ ਹਨ । ਉਹ ਅਕਸਰ ਆਪਣੀ ਫਿੱਟਨੈੱਸ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨਾਂ ਨੇ ਆਪਣੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਤਸਵੀਰ ‘ਚ ਵਿਦਯੁਤ ਜਾਮਵਾਲ ਚਾਹ ਬਣਾਉਂਦੇ ਦਿਖਾਈ ਦੇ ਰਹੇ ਹਨ, ਜਦੋਂਕਿ ਦੂਜੀ ਤਸਵੀਰ ‘ਚ ਉਹ ਨਦੀ ‘ਚ ਦਿਖਾਈ ਦੇ ਰਹੇ ਹਨ।


ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਹਿਮਾਲਿਆ ਪਰਬਤਮਾਲਾ ‘ਚ ਮੇਰੀ ਵਾਪਸੀ। ਪਰਮਾਤਮਾ ਦੇ ਇਸ ਨਿਵਾਸ ਸਥਾਨ ਤੋਂ ਮੇਰੀ ਯਾਤਰਾ ਚੌਦਾਂ ਸਾਲ ਪਹਿਲਾਂ ਸ਼ੁਰੂ ਹੋਈ ਸੀ ।ਸਾਲ ‘ਚ ਸੱਤ ਅੱਠ ਦਿਨ ਇੱਕਲੇ ਬਿਤਾਉਣ ਮੇਰੇ ਜੀਵਨ ਦਾ ਹਿੱਸਾ ਬਣ ਗਿਆ ਹੈ। ਅਦਾਕਾਰ ਨੇ ਅੱਗੇ ਲਿਖਿਆ ‘ਮੈਂ ਆਪਣੇ ਕੰਫਰਟੇਬਲ ਜ਼ੋਨ ਤੋਂ ਬਾਹਰ ਸਭ ਤੋਂ ਜ਼ਿਆਦਾ ਕੰਫਰਟੇਬਲ ਹਾਂ’।   

  View this post on Instagram

A post shared by Vidyut Jammwal (@mevidyutjammwal)




Related Post