ਮੁੜ ਵਿਵਾਦਾਂ 'ਚ ਘਿਰੇ ਐਲਵਿਸ਼ ਯਾਦਵ, ਰੈਸੋਰੈਂਟ 'ਚ ਇੱਕ ਵਿਅਕਤੀ ਨੂੰ ਮਾਰਿਆ ਥੱਪੜ, ਵੇਖੋ ਵੀਡੀਓ
Elvish Yadav Reaction On Slap Video: ਬਿੱਗ ਬੌਸ OTT 2 (Bigg Boss) ਦੇ ਵਿਜੇਤਾ ਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ (Elvish Yadav) ਮੁੜ ਵਿਵਾਦਾਂ 'ਚ ਘਿਰ ਗਏ ਹਨ। ਹਾਲ ਹੀ 'ਚ ਐਲਵਿਸ਼ ਦੀ ਇੱਕ ਵਿਅਕਤੀ ਨੂੰ ਥੱਪੜ ਮਾਰਨ ਵਾਲੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਤੇ ਹੁਣ ਉਨ੍ਹਾਂ ਨੇ ਖੁਦ ਰਿਐਕਸ਼ਨ ਦਿੱਤਾ ਹੈ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਯੂਟਿਊਬਰ ਯੂਟਿਊਬਰ ਐਲਵਿਸ਼ ਯਾਦਵ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਉਹ ਇੱਕ ਵਿਅਕਤੀ ਨਾਲ ਲੜਦੇ ਹੋਏ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਦੇ ਜੈਪੁਰ ਵਿੱਚ ਇੱਕ ਰੈਸਟੋਰੈਂਟ ਦੇ ਅੰਦਰ ਐਲਵਿਸ਼ ਯਾਦਵ ਨੇ ਕਾਫੀ ਡਰਾਮਾ ਕੀਤਾ।
View this post on Instagram
ਐਲਵਿਸ਼ ਯਾਦਵ ਨੇ ਲੜਾਈ ਤੋਂ ਬਾਅਦ, ਇੱਕ ਵਿਅਕਤੀ ਨੂੰ ਜਨਤਕ ਤੌਰ 'ਤੇ ਥੱਪੜਾ ਮਾਰ ਦਿੱਤਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਵੀ ਉਹ ਉਸ ਵਿਅਕਤੀ 'ਤੇ ਹਾਵੀ ਹੁੰਦੇ ਹੋਏ ਵੀ ਨਜ਼ਰ ਆਏ। ਅਜਿਹੇ 'ਚ ਐਲਵਿਸ਼ ਯਾਦਵ ਦੇ ਦੋਸਤਾਂ ਅਤੇ ਪੁਲਿਸ ਨੂੰ ਦਖਲ ਦੇ ਕੇ ਮਾਮਲਾ ਸੁਲਝਾਉਣਾ ਪਿਆ, ਪਰ ਹੁਣ ਉਸ ਦੀ ਧੱਕੇਸ਼ਾਹੀ ਨੂੰ ਦੇਖ ਕੇ ਲੋਕ ਉਸ 'ਤੇ ਗੁੱਸੇ ਵਿੱਚ ਭੜਕ ਗਏ ਹਨ।
ਐਲਵਿਸ਼ ਯਾਦਵ ਦਾ ਪ੍ਰਤੀਕਰਮ
ਇਸ ਦੌਰਾਨ ਹੁਣ ਇਸ ਥੱਪੜ ਕਾਂਡ 'ਤੇ ਖੁਦ ਐਲਵਿਸ਼ ਯਾਦਵ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਇਸ ਵੀਡੀਓ ਦੇ ਪਿੱਛੇ ਦੀ ਸੱਚਾਈ ਦੱਸੀ ਹੈ ਅਤੇ ਇਹ ਵੀ ਦੱਸਿਆ ਹੈ ਕਿ ਇਹ ਲੜਾਈ ਕਿਉਂ ਹੋਈ। ਇੰਨਾ ਹੀ ਨਹੀਂ ਐਲਵਿਸ਼ ਯਾਦਵ ਨੇ ਆਪਣੀ ਚੁੱਪ ਤੋੜਦਿਆਂ ਕੁਝ ਅਜਿਹਾ ਕਹਿ ਦਿੱਤਾ ਜਿਸ ਨੂੰ ਸੁਣ ਕੇ ਹਰ ਕੋਈ ਕਹੇਗਾ ਕਿ ਉਨ੍ਹਾਂ ਦਾ ਹੰਕਾਰ ਅਜੇ ਵੀ ਘੱਟ ਨਹੀਂ ਹੋਇਆ ਹੈ।
View this post on Instagram
ਹੋਰ ਪੜ੍ਹੋ : ਕੀ ਕੰਗਨਾ ਰਣੌਤ ਬਨਣਾ ਚਾਹੁੰਦੀ ਹੈ ਦੇਸ਼ ਦੀ ਪ੍ਰਧਾਨ ਮੰਤਰੀ? ਜਾਣੋ ਅਦਾਕਾਰਾ ਦਾ ਜਵਾਬ
ਥੱਪੜ ਮਾਰਨ ਵਾਲੀ ਘਟਨਾ 'ਤੇ ਲੋਕਾਂ ਦਾ ਰਿਐਕਸ਼ਨ
ਸੋਸ਼ਲ ਮੀਡੀਆ 'ਤੇ ਆਉਣ ਵਾਲੇ ਯੂਜ਼ਰਸ ਦੇ ਰਿਐਕਸ਼ਨ 'ਚ ਹਰ ਕੋਈ ਐਲਵਿਸ਼ ਯਾਦਵ ਦੇ ਵਿਵਹਾਰ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ। ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਪੈਸਾ ਅਤੇ ਸ਼ੋਹਰਤ ਉਨ੍ਹਾਂ ਦੇ ਸਿਰ ਚੜ੍ਹ ਗਈ ਹੈ। ਉਸ ਦੀ ਗੁੰਡਾਗਰਦੀ ਇਸ ਦੀ ਇੱਕ ਉਦਾਹਰਣ ਹੈ।