ਬਿੱਗ ਬੌਸ ਜਿੱਤਣ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਬੇਟੇ ਨਾਲ ਮਨਾਇਆ ਆਪਣਾ ਜਨਮਦਿਨ, ਵੀਡੀਓ ਹੋਈ ਵਾਇਰਲ
ਬਿੱਗ ਬੌਸ ਜਿੱਤਣ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਬੇਟੇ ਨਾਲ ਮਨਾਇਆ ਆਪਣਾ ਜਨਮਦਿਨ, ਵੀਡੀਓ ਹੋਈ ਵਾਇਰਲ
Munawar Faruqui with his son: ਮਸ਼ਹੂਰ ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੂਕੀ ਹਾਲ ਹੀ ਵਿੱਚ ਬਿੱਗ ਬੌਸ ਦਾ ਸੀਜ਼ਨ 17 (Bigg Boss 17) ਜਿੱਤ ਕੇ ਵਿਨਰ ਬਣ ਚੁੱਕੇ ਹਨ। ਮੁਨੱਵਰ ਫਾਰੂਕੀ (Munawar Faruqui) ਨੇ ਇਹ ਟਰਾਫੀ ਆਪਣੇ ਜਨਮਦਿਨ ਵਾਲੇ ਦਿਨ ਹੀ ਜਿੱਤੀ ਸੀ , ਹਾਲ ਹੀ ਵਿੱਚ ਮੁਨੱਵਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੇ ਬੇਟੇ ਨਾਲ ਨਜ਼ਰ ਆ ਰਹੇ ਹਨ।
ਮੁਨੱਵਰ ਫਾਰੂਕੀ ਬਣੇ ਬਿੱਗ ਬੌਸ 17 ਦੇ ਵਿਨਰ
ਦੱਸ ਦਈਏ ਕਿ ਬਿੱਗ ਬੌਸ ਦੇ ਫਿਨਾਲੇ (Bigg Boss Finale) ਵਾਲੇ ਦਿਨ ਵੀ ਮੁਨੱਵਰ ਦਾ ਜਨਮਦਿਨ ਸੀ। ਅਜਿਹੇ 'ਚ ਸ਼ੋਅ ਜਿੱਤਣ ਤੋਂ ਬਾਅਦ ਮੁਨੱਵਰ ਸਭ ਤੋਂ ਪਹਿਲਾਂ ਬਾਹਰ ਆਏ ਅਤੇ ਆਪਣੇ ਬੇਟੇ ਨੂੰ ਮਿਲੇ। ਹੁਣ ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਮੁਨੱਵਰ ਫਾਰੂਕੀ ਬੀਬੀ ਹਾਊਸ ਤੋਂ ਬਾਹਰ ਆਉਣ ਮਗਰੋਂ ਲਗਾਤਾਰ ਸੁਰਖੀਆਂ ਵਿੱਚ ਹਨ। ਅਜਿਹੇ 'ਚ ਟਰਾਫੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਮੁਨੱਵਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕੇਕ ਕੱਟ ਰਹੇ ਹਨ। ਕਲਿੱਪ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ।
ਵੀਡੀਓ ਦੇ ਕੈਪਸ਼ਨ 'ਚ ਬੇਟੇ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋਏ। ਇਕ ਹੋਰ ਯੂਜ਼ਰ ਨੇ ਕਿਹਾ ਕਿ ਮੁਨੱਵਰ ਨੇ ਇੰਨੀ ਛੋਟੀ ਉਮਰ 'ਚ ਬਹੁਤ ਕੁਝ ਹਾਸਲ ਕੀਤਾ ਹੈ। ਪਿਤਾ ਦੀ ਇਸ ਪ੍ਰਾਪਤੀ ਨੂੰ ਦੇਖ ਕੇ ਉਸ ਦੇ ਪੁੱਤਰ ਨੂੰ ਵੀ ਮਾਣ ਹੋਣਾ ਚਾਹੀਦਾ ਹੈ।
ਹੋਰ ਪੜ੍ਹੋ: ਬਿੱਗ ਬੌਸ 11 ਦੇ ਮੁਕਾਬਲੇਬਾਜ਼ ਨੇ ਦੋਸਤ 'ਤੇ ਲਗਾਇਆ ਜ਼ਬਰ ਜਨਾਹ ਦਾ ਦੋਸ਼, ਦਿੱਲੀ 'ਚ FIR ਦਰਜ ਕੁਝ ਹੀ ਸਮੇਂ ਵਿੱਚ ਇਹ ਕਲਿੱਪ ਵਾਇਰਲ ਹੋਣ ਲੱਗੀ ਅਤੇ ਲੋਕਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਪ੍ਰਤੀਕਰਮਾਂ ਅਨੁਸਾਰ, ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੁਨੱਵਰ ਫਾਰੂਕੀ ਦਾ ਇੱਕ ਪੁੱਤਰ ਹੈ। ਅਜਿਹੇ 'ਚ ਇਕ ਯੂਜ਼ਰ ਨੇ ਕਿਹਾ ਕਿ ਮੁਨੱਵਰ ਇੰਨਾ ਛੋਟਾ ਹੈ ਅਤੇ ਇੰਨੀ ਛੋਟੀ ਉਮਰ 'ਚ ਉਨ੍ਹਾਂ ਦਾ ਇੱਕ ਬੇਟਾ ਵੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
