'ਬਿੱਗ ਬੌਸ 17' ਦੀ ਟਰਾਫੀ ਦੀ ਪਹਿਲੀ ਝਲਕ ਆਈ ਸਾਹਮਣੇ, ਜਾਣੋ ਟਾਪ 5 'ਚੋਂ ਕੌਣ ਮਾਰੇਗਾ ਬਾਜ਼ੀ?
'ਬਿੱਗ ਬੌਸ 17' ਦੀ ਟਰਾਫੀ ਦੀ ਪਹਿਲੀ ਝਲਕ ਆਈ ਸਾਹਮਣੇ, ਜਾਣੋ ਟਾਪ 5 'ਚੋਂ ਕੌਣ ਮਾਰੇਗਾ ਬਾਜ਼ੀ?
Bigg Boss 17: 'ਬਿੱਗ ਬੌਸ 17' (Bigg Boss 17) ਹੁਣ ਖ਼ਤਮ ਹੋਣ ਵਾਲਾ ਹੈ ਤੇ ਦੇਖਦੇ ਹਾਂ ਕਿ ਇਸ ਸੀਜ਼ਨ ਦੀ ਟਰਾਫੀ ਕਿਹੜਾ ਮੁਕਾਬਲੇਬਾਜ਼ ਜਿੱਤੇਗਾ। 5 ਮੁਕਾਬਲੇਬਾਜ਼ ਫਾਈਨਲ 'ਚ ਪਹੁੰਚ ਚੁੱਕੇ ਹਨ ਤੇ ਉਹ ਹਨ ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ ਤੇ ਅਰੁਣ।
ਹੁਣ ਸ਼ੋਅ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਸਾਰੇ ਫਾਈਨਲਿਸਟਾਂ ਦਾ ਪ੍ਰਦਰਸ਼ਨ ਨਜ਼ਰ ਆ ਰਿਹਾ ਹੈ। ਹਰ ਕਿਸੇ ਦੇ ਫਿਨਾਲੇ ਪ੍ਰਦਰਸ਼ਨ ਦੀ ਝਲਕ ਦੇਖਣ ਨੂੰ ਮਿਲਦੀ ਹੈ। ਹਾਲਾਂਕਿ ਪ੍ਰਸ਼ੰਸਕ ਜਿਸ ਚੀਜ਼ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹਿਤ ਸਨ, ਉਹ ਸੀ ਟਰਾਫੀ।
#BiggBoss17 GRAND TOPHYKAHAN JA RAHI TROPHY?? pic.twitter.com/w60HheA31Q
— The Khabri (@TheKhabriTweets) January 26, 2024
ਕਿਵੇਂ ਦੀ ਹੈ ਟਰਾਫੀ?ਅਸਲ 'ਚ ਇਸ ਸੀਜ਼ਨ ਦੀ ਟਰਾਫੀ ਦੀ ਝਲਕ ਸ਼ੋਅ ਦੇ ਪ੍ਰੋਮੋ 'ਚ ਵੀ ਦੇਖਣ ਨੂੰ ਮਿਲੀ। ਟਰਾਫੀ ਕਾਫੀ ਵੱਖਰੀ ਹੈ। ਜੇਕਰ ਤੁਸੀਂ ਟਰਾਫੀ ਨੂੰ ਦੇਖਦੇ ਹੋ ਤਾਂ ਤੁਸੀਂ ਇਸ ਸੀਜ਼ਨ ਦੀ ਥੀਮ ਦੇਖੋਗੇ ਦਿਲ, ਦਿਮਾਗ ਤੇ ਤਾਕਤ। ਇਸ ਤੋਂ ਇਲਾਵਾ ਟਰਾਫੀ 'ਤੇ 'ਬੀ' ਅੱਖਰ ਹੈ, ਜੋ 'ਬਿੱਗ ਬੌਸ' ਨੂੰ ਦਰਸਾਉਂਦਾ ਹੈ। ਖ਼ਬਰਾਂ ਮੁਤਾਬਕ ਇਸ ਟਰਾਫੀ ਦੇ ਨਾਲ ਮੁਕਾਬਲੇਬਾਜ਼ ਨੂੰ 30-40 ਲੱਖ ਰੁਪਏ ਤੇ ਕਾਰ ਵੀ ਮਿਲੇਗੀ।
???? BREAKING! Bigg Boss 17 Grand FINALE Updates ▪︎ Ankita Lokhande & Vicky Bhaiya to perform on "Kabhi Khushi Kabhi Gham"#BiggBoss_Tak (Film window)
— #BiggBoss_Tak???? (@BiggBoss_Tak) January 26, 2024
ਕਈ ਮਸ਼ਹੂਰ ਹਸਤੀਆਂ ਘਰ 'ਚ ਆਉਣਗੀਆਂ
ਫਿਨਾਲੇ ਤੋਂ ਪਹਿਲਾਂ ਮਸ਼ਹੂਰ ਐਂਕਰ ਦਿਮਾਂਗ ਸ਼ੋਅ 'ਚ ਆਉਣ ਵਾਲੇ ਹਨ, ਜਿਥੇ ਉਹ ਮੁਕਾਬਲੇਬਾਜ਼ਾਂ ਨੂੰ ਕੁਝ ਮੁਸ਼ਕਿਲ ਸਵਾਲ ਪੁੱਛਣ ਵਾਲੇ ਹਨ। ਪੰਜ ਮਸ਼ਹੂਰ ਹਸਤੀਆਂ ਪੰਜ ਫਾਈਨਲਿਸਟਾਂ ਦਾ ਸਮਰਥਨ ਕਰਨ ਲਈ ਆਉਣਗੀਆਂ। ਇਸ ਦੌਰਾਨ ਬਹੁਤ ਹੀ ਭਾਵੁਕ ਸੀਨ ਵੀ ਦੇਖਣ ਨੂੰ ਮਿਲੇਗਾ। ਇਸ ਐਪੀਸੋਡ ਲਈ ਜਾਰੀ ਕੀਤੇ ਗਏ ਪ੍ਰੋਮੋ 'ਚ ਤੁਸੀਂ ਦੇਖੋਗੇ ਕਿ ਪੂਜਾ ਭੱਟ, ਜੋ ਕਿ 'ਬਿੱਗ ਬੌਸ ਓ. ਟੀ. ਟੀ. 2' ਦੀ ਮੁਕਾਬਲੇਬਾਜ਼ ਰਹਿ ਚੁੱਕੀ ਹੈ, ਮੰਨਾਰਾ ਦੇ ਸਮਰਥਨ 'ਚ ਆਵੇਗੀ ਤੇ ਉਸ ਨੂੰ ਮਜ਼ਬੂਤ ਕਹੇਗੀ।ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਮਾਰਕ ਜ਼ਕਰਬਰਗ ਨੂੰ ਕੀਤੀ ਖਾਸ ਅਪੀਲ, ਕਿਹਾ- ਮੇਰੇ ਹੱਥ ਦਿਓ ਵਟ੍ਹਸਐਪ ਦੀ ਕਮਾਨਫਾਈਨਲ ਵਿੱਚ ਘਰ ਵਿੱਚ ਮੌਜੂਦ ਟਾਪ 5 ਕੰਟੈਸਟੈਂਟ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਅਰੁਣ ਮਾਸ਼ੇਟੀ ਦਾ ਪ੍ਰਦਰਸ਼ਨ ਵੀ ਦੇਖਣ ਨੂੰ ਮਿਲੇਗਾ। ਇਸ ‘ਚ ਕਈ ਮਸ਼ਹੂਰ ਹਸਤੀਆਂ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
