ਬਿੱਗ ਬੌਸ 11 ਦੀ ਫੀਮੇਲ ਕੰਟੈਸਟੈਂਟ ਨੇ ਦੋਸਤ 'ਤੇ ਲਾਇਆ ਜ਼ਬਰ ਜਨਾਹ ਦਾ ਦੋਸ਼, FIR ਦਰਜ
ਬਿੱਗ ਬੌਸ 11 ਦੀ ਫੀਮੇਲ ਕੰਟੈਸਟੈਂਟ ਨੇ ਦੋਸਤ 'ਤੇ ਲਾਇਆ ਜ਼ਬਰ ਜਨਾਹ ਦਾ ਦੋਸ਼, FIR ਦਰਜ
Bigg Boss 11 Contestant Accuses Friend of Rape: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿਗ ਬੌਸ 17 (Bigg Boss 17) ਹਾਲ ਹੀ 'ਚ ਕਾਫੀ ਸ਼ਾਨਦਾਰ ਤਰੀਕੇ ਨਾਲ ਖ਼ਤਮ ਹੋਇਆ ਹੈ। ਇਸ ਸੀਜਨ ਦੇ ਖ਼ਤਮ ਹੁੰਦੇ ਹੀ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਬਿੱਗ ਬੌਸ 11 (Bigg Boss 11) ਦੀ ਇੱਕ ਫੀਮੇਲ ਕੰਟੈਸਟੈਂਟ ਨਾਲ ਸਬੰਧਤ ਇੱਕ ਖ਼ਬਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਕਤ ਕੰਟੈਸਟੈਂਟ ਜ਼ਬਰ ਜਨਾਹ ਦੀ ਸ਼ਿਕਾਰ ਹੋਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਬਿਗ ਬੌਸ 11 ਦੀ ਫੀਮੇਲ ਕੰਟੈਸਟੈਂਟ ਨੇ ਪੁਲਿਸ ਕੋਲ ਆਪਣੀ ਸ਼ਿਕਾਇਤ ਦਿੰਦੇ ਹੋਏ ਕਿਹਾ ਉਸ ਦੇ ਦੋਸਤ ਨੇ ਬਹਾਨੇ ਨਾਲ ਉਸ ਨੂੰ ਆਪਣੇ ਫਲੈਟ 'ਤੇ ਬੁਲਾਇਆ ਸੀ। ਉਸ ਸਮੇਂ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕੁਝ ਕਰਨ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਸਨੇ ਆਪਣੇ ਫਲੈਟ ਵਿੱਚ ਮੇਰੇ ਨਾਲ ਜ਼ਬਰ ਜਨਾਹ ਕੀਤਾ।
ਬਿਗ ਬੌਸ 11 ਦੀ ਇਸ ਫੀਮੇਲ ਕੰਟੈਸਟੈਂਟ ਨੇ ਦੋਸਤ 'ਤੇ ਲਾਇਆ ਇਹ ਇਲਜ਼ਾਮ
ਇਸ ਦੇ ਬਾਅਦ ਬਿਗ ਬੌਸ 11 ਦੀ ਇਸ ਫੀਮੇਲ ਕੰਟੈਸਟੈਂਟ ਨੇ ਸਾਊਥ ਦਿੱਲੀ ਦੇ ਇੱਕ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਹੈ। ਜਿਸ ਤੋਂ ਬਾਅਦ ਪੁਲਿਸ ਕਾਫੀ ਐਕਟਿਵ ਹੋ ਗਈ ਹੈ ਤੇ ਪੁਲਿਸ ਵੱਲੋਂ ਮੁਲਜ਼ਮ ਦੇ ਖਿਲਾਫ ਐਫਆਈਆਰ (FIR) ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲੈਣਗੇ। ਬਿਗ ਬੌਸ 11 ਦੀ ਇਹ ਫੀਮੇਲ ਕੰਟੈਸਟੈਂਟ ਆਪਣੇ ਸੀਜ਼ਨ ਦੌਰਾਨ ਖੂਬ ਲਾਈਮਲਾਈਟ ਵਿੱਚ ਰਹੀ ਤੇ ਉਸ ਨੂੰ ਅਕਸਰ ਹੀ ਸਲਮਾਨ ਖਾਨ (Salman Khan) ਨਾਲ ਮਸਤੀ ਕਰਦੇ ਹੋਏ ਵੇਖਿਆ ਗਿਆ। ਹਾਲਾਂਕਿ, ਪੁਲਿਸ ਵੱਲੋਂ ਉਕਤ ਮਹਿਲਾ ਕੰਟੈਸਟੈਂਟ ਦੀ ਪਛਾਣ ਗੁਪਤ ਰੱਖੀ ਗਈ ਹੈ।
ਹੋਰ ਪੜ੍ਹੋ: ਟੀਵੀ 'ਤੇ ਮੁੜ ਪ੍ਰਸਾਰਿਤ ਹੋਵੇਗੀ ਰਾਮਾਨੰਦ ਸਾਗਰ ਦੀ 'ਰਾਮਾਇਣ', ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ
ਸੁਰਖੀਆਂ 'ਚ ਰਿਹਾ ਬਿੱਗ ਬੌਸ 17
ਬਿੱਗ ਬੌਸ 17 ਸੁਰਖੀਆਂ ਵਿੱਚ ਹੈ। ਇਸ ਸੀਜ਼ਨ ਦੇ ਵਿਨਰ ਮਸ਼ਹੂਰ ਸਟੈਂਡਅਪ ਕਾਮੇਡੀਆਨ ਮੁਨੱਵਰ ਫਾਰੂਕੀ (Munawar Faruqui) ਬਣੇ ਹਨ। ਜਿੱਤ ਤੋਂ ਬਾਅਦ ਮੁੱਨਵਰ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਹ ਸੀਜ਼ਨ ਬਹੁਤ ਸ਼ਾਨਦਾਰ ਰਿਹਾ ਹੈ ਅਤੇ ਲੋਕਾਂ ਨੇ ਇਸ ਨੂੰ ਕਾਫੀ ਪਸੰਦ ਕੀਤਾ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
