ਸਲਮਾਨ ਖ਼ਾਨ ਨੇ ਕੇਕ ਖਾਣ ਤੋਂ ਬਾਅਦ ਟੇਬਲ ਕਲਾਥ ਨਾਲ ਹੱਥ ਕੀਤਾ ਸਾਫ, ਵੀਡੀਓ ਵੇਖ ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

Written by  Pushp Raj   |  January 24th 2023 04:27 PM  |  Updated: January 24th 2023 04:31 PM

ਸਲਮਾਨ ਖ਼ਾਨ ਨੇ ਕੇਕ ਖਾਣ ਤੋਂ ਬਾਅਦ ਟੇਬਲ ਕਲਾਥ ਨਾਲ ਹੱਥ ਕੀਤਾ ਸਾਫ, ਵੀਡੀਓ ਵੇਖ ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

Salman Khan viral video : ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਬਾਲੀਵੁੱਡ ਇੰਡਸਟਰੀ ਵਿੱਚ ਕੋਈ ਵੱਡੀ ਪਾਰਟੀ ਹੋਵੇ ਅਤੇ ਦਰਜਨਾਂ ਸੈਲੇਬਸ ਇਸ ਵਿੱਚ ਮੌਜੂਦ ਹੋਣ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਸੁਭਾਸ਼ ਘਈ ਦੇ ਜਨਮਦਿਨ ਦੀ ਪਾਰਟੀ 'ਚ ਸਲਮਾਨ ਖ਼ਾਨ ਤੋਂ ਲੈ ਕੇ ਅਭਿਸ਼ੇਕ ਬੱਚਨ, ਜਯਾ ਬੱਚਨ ਅਤੇ ਐਸ਼ਵਰਿਆ ਰਾਏ ਵਰਗੇ ਮਸ਼ਹੂਰ ਸੈਲਬਸ ਨੇ ਸ਼ਿਰਕਤ ਕੀਤੀ। ਸੁਭਾਸ਼ ਘਈ ਦੀ ਇਸ ਬਰਥਡੇਅ ਪਾਰਟੀ ਤੋਂ ਸਲਮਾਨ ਖ਼ਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ ਸਲਮਾਨ ਖ਼ਾਨ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਆਓ ਵੇਖਦੇ ਹਾਂ ਸਲਮਾਨ ਖ਼ਾਨ ਨੇ ਅਜਿਹਾ ਕੀ ਕੀਤਾ ਹੈ।

image source instagram

ਇਨ੍ਹਾਂ ਸਾਰਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਜਨਮਦਿਨ ਪਾਰਟੀ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ। ਇਨ੍ਹਾਂ 'ਚੋਂ ਇੱਕ ਵੀਡੀਓ 'ਚ ਸੁਭਾਸ਼ ਘਈ ਆਪਣੇ ਜਨਮਦਿਨ ਦਾ ਕੇਕ ਕੱਟਦੇ ਨਜ਼ਰ ਆ ਰਹੇ ਹਨ ਜੋ ਸਾਰਿਆਂ ਦਾ ਦਿਲ ਜਿੱਤ ਰਿਹਾ ਹੈ।

ਦੱਸ ਦੇਈਏ ਕਿ ਬਾਲੀਵੁੱਡ ਦੇ ਦਿੱਗਜ ਨਿਰਦੇਸ਼ਕ ਸੁਭਾਸ਼ ਘਈ ਅੱਜ 24 ਜਨਵਰੀ ਨੂੰ ਆਪਣਾ 78ਵਾਂ ਜਨਮਦਿਨ ਮਨਾ ਰਹੇ ਹਨ। ਸੁਭਾਸ਼ ਘਈ ਨੇ 'ਪਰਦੇਸ', 'ਐਤਰਾਜ', 'ਖਲਨਾਇਕ', 'ਰਾਮ ਲਖਨ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਦੂਜੇ ਪਾਸੇ ਬੀਤੀ ਰਾਤ ਉਨ੍ਹਾਂ ਦੇ ਜਨਮ ਦਿਨ ਮੌਕੇ ਪ੍ਰੀ-ਬਰਥਡੇ ਪਾਰਟੀ ਰੱਖੀ ਗਈ। ਇਸ ਪਾਰਟੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

image source instagram

ਸਲਮਾਨ ਖ਼ਾਨ ਨੇ ਵੀ ਸੁਭਾਸ਼ ਘਈ ਦੀ ਬਰਥਡੇਅ ਪਾਰਟੀ ਵਿੱਚ ਸ਼ਿਰਕਤ ਕੀਤੀ। ਸੁਭਾਸ਼ ਘਈ ਦਾ ਕੇਕ ਕੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਿਹਾ ਹੈ। ਇਸ ਵੀਡੀਓ 'ਚ ਨਿਰਦੇਸ਼ਕ ਸੁਭਾਸ਼ ਘਈ ਦੇ ਨਾਲ ਸਲਮਾਨ ਖ਼ਾਨ ਵੀ ਨਜ਼ਰ ਆ ਰਹੇ ਹਨ। ਸੁਭਾਸ਼ ਘਈ ਨੇ ਸਲਮਾਨ ਖ਼ਾਨ ਨਾਲ ਮਿਲ ਕੇ ਆਪਣੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਉਨ੍ਹਾਂ ਨੂੰ ਖੁਆਇਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਸਲਮਾਨ ਖ਼ਾਨ ਨੇ ਕੇਕ ਨਾ ਖਾਣ ਦਾ ਬਹਾਨਾ ਲਾਇਆ ਅਤੇ ਫਿਰ ਆਪਣੇ ਹੱਥ ਤੋਂ ਕੇਕ ਦਾ ਥੋੜ੍ਹਾ ਜਿਹਾ ਟੁਕੜਾ ਲੈ ਕੇ ਖਾ ਲਿਆ।

ਟੇਬਲ ਕਲਾਥ ਨਾਲ ਹੱਥ ਸਾਫ ਕਰਦੇ ਨਜ਼ਰ ਆਏ ਸਲਮਾਨ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਲਮਾਨ ਖ਼ਾਨ ਨੇ ਇੱਕ ਛੋਟਾ ਜਿਹਾ ਕੇਕ ਕੱਟ ਕੇ ਸੁਭਾਸ਼ ਘਈ ਨੂੰ ਖਿਲਾਇਆ ਅਤੇ ਜਲਦੀ ਨਾਲ ਟੇਬਲ ਕਲਥ 'ਤੇ ਹੱਥ ਸਾਫ ਕਰ ਲਏ। ਹੁਣ ਸਲਮਾਨ ਖ਼ਾਨ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਲਮਾਨ ਖ਼ਾਨ ਅਤੇ ਸੁਭਾਸ਼ ਘਈ ਨੂੰ ਲੈ ਕੇ ਲੋਕ ਵੱਖ-ਵੱਖ ਗੱਲਾਂ ਕਰ ਰਹੇ ਹਨ। ਲੋਕ ਇਸ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ।

image source instagram

ਹੋਰ ਪੜ੍ਹੋ: ਵਿੱਕੀ ਕੌਸ਼ਲ ਆਪਣੀ ਅਗਲੀ ਫ਼ਿਲਮ 'ਚ ਨਿਭਾਉਣਗੇ 'ਛਤਰਪਤੀ ਸੰਭਾਜੀ ਮਹਾਰਾਜ ਦਾ ਕਿਰਦਾਰ

ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ- ਕਈ ਵੱਡੀਆਂ ਹਸਤੀਆਂ ਆਈਆਂ ਹਨ ਪਰ ਉਹ ਸਲਮਾਨ ਨਾਲ ਹੀ ਕੇਕ ਕੱਟ ਰਹੇ ਹਨ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ- ਸਲਮਾਨ ਖ਼ਾਨ ਇਕ ਵੱਖਰੇ ਅੰਦਾਜ਼ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਇੱਕ ਸ਼ਖਸ ਨੇ ਲਿਖਿਆ- ਸਲਮਾਨ ਖ਼ਾਨ ਨੇ ਕੇਕ ਖੁਆਉਣ ਤੋਂ ਬਾਅਦ ਟੇਬਲ ਕਲਥ ਨਾਲ ਆਪਣੇ ਹੱਥ ਪੂੰਝੇ। ਇਹ ਇੱਕ ਬੁਰੀ ਆਦਤ ਹੈ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network