
Vicky Kaushal News: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਆਪਣੀ ਦਮਦਾਰ ਅਦਾਕਾਰੀ ਨਾਲ ਫ਼ਿਲਮ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਵਿੱਕੀ ਹਾਲ ਹੀ ਵਿੱਚ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਹਨ। ਵਿੱਕੀ ਕੌਸ਼ਲ ਆਪਣੀ ਅਗਲ ਫ਼ਿਲਮ ਵਿੱਚ ਇੱਕ ਅਹਿਮ ਕਿਰਦਾਰ ਕਰਦੇ ਹੋਏ ਨਜ਼ਰ ਆਉਣਗੇ।
ਵਿੱਕੀ ਕੌਸ਼ਲ ਆਪਣੀ ਅਗਲੀ ਫ਼ਿਲਮ ਵਿੱਚ ਛਤਰਪਤੀ ਸੰਭਾਜੀ ਮਹਾਰਾਜ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ ਨਿਰਦੇਸ਼ਕ ਲਕਸ਼ਮਣ ਉਟੇਕਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਛਤਰਪਤੀ ਸੰਭਾਜੀ ਮਹਾਰਾਜ ਮਰਾਠਾ ਸਾਮਰਾਜ ਦੇ ਸੰਸਥਾਪਕ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਹਨ। ਨਿਰਦੇਸ਼ਕ ਲਕਸ਼ਮਣ ਉਟੇਕਰ ਨੇ ਕਿਹਾ, "ਇਸ ਇਤਿਹਾਸਕ ਕਿਰਦਾਰ ਨੂੰ ਨਿਭਾਉਣ ਲਈ ਵਿੱਕੀ ਕੌਸ਼ਲ ਬਿਲਕੁਲ ਸਹੀ ਪਸੰਦ ਹਨ।"

ਫਿਲਮ 'ਮਿਮੀ' ਦੇ ਨਿਰਦੇਸ਼ਕ ਉਟੇਕਰ ਅਤੇ ਵਿੱਕੀ ਕੌਸ਼ਲ ਦੀ ਇੱਕ ਰੋਮਾਂਟਿਕ ਕਾਮੇਡੀ ਫ਼ਿਲਮ ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਨਿਰਦੇਸ਼ਕ ਨੇ ਕਿਹਾ, ''ਵਿੱਕੀ ਕੌਸ਼ਲ ਦੀ ਸ਼ਖਸੀਅਤ, ਕੱਦ ਅਤੇ ਸਰੀਰ ਛਤਰਪਤੀ ਸੰਭਾਜੀ ਮਹਾਰਾਜ ਨਾਲ ਮੇਲ ਖਾਂਦਾ ਹੈ। ਇਸ ਤੋਂ ਇਲਾਵਾ ਵਿੱਕੀ ਇੱਕ ਸ਼ਾਨਦਾਰ ਕਲਾਕਾਰ ਹੈ। ਅਸੀਂ ਕੋਈ 'ਲੁੱਕ ਟੈਸਟ' ਨਹੀਂ ਕੀਤਾ ਕਿਉਂਕਿ ਮੈਨੂੰ ਯਕੀਨ ਸੀ ਕਿ ਉਹ ਸੰਭਾਜੀ ਮਹਾਰਾਜ ਦੀ ਭੂਮਿਕਾ ਨਿਭਾ ਸਕਦੇ ਹਨ।"
ਨਿਰਦੇਸ਼ਕ ਨੇ ਕਿਹਾ, “ਵਿੱਕੀ ਕੌਸ਼ਲ ਨੂੰ ਚਾਰ ਮਹੀਨਿਆਂ ਲਈ ਤਲਵਾਰਬਾਜ਼ੀ, ਘੁੜ ਸਵਾਰੀ ਅਤੇ ਹੋਰਨਾਂ ਚੀਜ਼ਾਂ ਦੀ ਸਿਖਲਾਈ ਦਿੱਤੀ ਜਾਵੇਗੀ। ਅਸੀਂ ਤਿਆਰੀ ਪੂਰੀ ਹੋਣ ਤੋਂ ਬਾਅਦ ਹੀ ਸ਼ੂਟਿੰਗ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਛਤਰਪਤੀ ਸੰਭਾਜੀ ਮਹਾਰਾਜ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਦਿਖਾਉਣ ਲਈ ਉਤਸ਼ਾਹਿਤ ਹਨ।

ਹੋਰ ਪੜ੍ਹੋ: ਪ੍ਰਿਯੰਕਾ ਚੋਪੜਾ ਦੀ ਨਵੀਂ ਪੋਸਟ ਨੇ ਸੋਸ਼ਲ ਮੀਡੀਆ 'ਤੇ ਮਚਾਈ ਖਲਬਲੀ, ਫੈਨਜ਼ ਨੇ ਕਿਹਾ- ਕਿੰਗ ਆਫ ਵਰਲਡ
ਉਟੇਕਰ ਨੇ ਕਿਹਾ, "ਅਸੀਂ ਛਤਰਪਤੀ ਸ਼ਿਵਾਜੀ ਮਹਾਰਾਜ 'ਤੇ ਕਈ ਫਿਲਮਾਂ ਦੇਖੀਆਂ ਹਨ, ਪਰ ਕੋਈ ਨਹੀਂ ਜਾਣਦਾ ਕਿ ਛਤਰਪਤੀ ਸੰਭਾਜੀ ਮਹਾਰਾਜ ਕਿੰਨੇ ਮਹਾਨ ਯੋਧੇ ਸਨ ਜਾਂ ਮਰਾਠਾ ਸਾਮਰਾਜ ਅਤੇ ਮਹਾਰਾਸ਼ਟਰ ਲਈ ਉਨ੍ਹਾਂ ਦਾ ਕੀ ਯੋਗਦਾਨ ਸੀ।" ਨਿਰਦੇਸ਼ਕ ਨੇ ਦੱਸਿਆ ਕਿ ਇਸ ਇਤਿਹਾਸਿਕ ਫ਼ਿਲਮ ਦੀ ਸ਼ੂਟਿੰਗ ਅਗਸਤ-ਸਤੰਬਰ ਵਿੱਚ ਸ਼ੁਰੂ ਹੋਵੇਗੀ। ਇਸ ਫ਼ਿਲਮ ਦਾ ਨਿਰਮਾਣ ਦਿਨੇਸ਼ ਵਿਜ਼ਨ ਦੀ ਕੰਪਨੀ ਮੈਡੌਕ ਫਿਲਮਜ਼ ਦੇ ਬੈਨਰ ਹੇਠ ਕੀਤਾ ਜਾਵੇਗਾ।