Advertisment

Bigg Boss 17: ਮੁਨੱਵਰ ਫਾਰੂਕੀ ਦੇ ਸਿਰ ਸਜਿਆ ਵਿਨਰ ਦਾ ਤਾਜ਼, ਟਰਾਫੀ ਦੇ ਨਾਲ ਇਨਾਮ 'ਚ ਮਿਲੇ ਇੰਨ੍ਹੇ ਲੱਖ ਰੁਪਏ

ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 17 ਦਾ ਐਤਵਾਰ ਨੂੰ ਗ੍ਰੈਂਡ ਫਿਨਾਲੇ ਹੋਇਆ। ਇਸ ਵਿੱਚ ਕਾਮੇਡੀਅਨ ਮੁੰਨਵਰ ਫਾਰੂਕੀ ਦੇ ਸਿਰ ਵਿਨਰ ਦਾ ਤਾਜ਼ ਸਜਿਆ ਅਤੇ ਅਭਿਸ਼ੇਕ ਰਨਰ ਅੱਪ ਰਹੇ। ਆਓ ਜਾਣਦੇ ਹਾਂ ਕਿ ਸ਼ੋਅ ਜਿੱਤਣ ਮਗਰੋਂ ਮੁਨੱਵਰ ਫਾਰੂਕੀ ਨੂੰ ਕਿੰਨੀ ਇਨਾਮੀ ਰਾਸ਼ੀ ਤੇ ਹੋਰ ਕੀ ਕੁਝ ਮਿਲਿਆ। 

author-image
By Pushp Raj
New Update
Munawar Farooqui Bigg Boss 17 Winner

Munawar Farooqui Bigg Boss 17 Winner

Listen to this article
00:00 / 00:00
Advertisment

Bigg Boss 17 Winner: ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 17 ਦਾ ਐਤਵਾਰ ਨੂੰ ਗ੍ਰੈਂਡ ਫਿਨਾਲੇ ਹੋਇਆ। ਇਸ ਵਿੱਚ ਕਾਮੇਡੀਅਨ ਮੁੰਨਵਰ ਫਾਰੂਕੀ (Munawar Faruqui) ਦੇ ਸਿਰ ਵਿਨਰ ਦਾ ਤਾਜ਼ ਸਜਿਆ ਅਤੇ ਅਭਿਸ਼ੇਕ ਰਨਰ ਅੱਪ ਰਹੇ। ਆਓ ਜਾਣਦੇ ਹਾਂ ਕਿ ਸ਼ੋਅ ਜਿੱਤਣ ਮਗਰੋਂ ਮੁਨੱਵਰ ਫਾਰੂਕੀ ਨੂੰ ਕਿੰਨੀ ਇਨਾਮੀ ਰਾਸ਼ੀ ਤੇ ਹੋਰ ਕੀ ਕੁਝ ਮਿਲਿਆ। 

ਬਿੱਗ ਬੌਸ 17 (Bigg Boss 17) ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁਨੱਵਰ ਫਾਰੂਕੀ ਨੇ ਇਸ ਸੀਜ਼ਨ ਦਾ ਖਿਤਾਬ ਜਿੱਤਿਆ। ਉਸ ਤੋਂ ਇਲਾਵਾ ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਅਰੁਣ ਮਹਾਸ਼ੇਟੀ ਫਾਈਨਲ 'ਚ ਸ਼ਾਮਲ ਸਨ। ਉਨ੍ਹਾਂ ਸਾਰਿਆਂ ਨੂੰ ਪਿੱਛੇ ਛੱਡ ਕੇ ਇਹ ਟਰਾਫੀ ਜਿੱਤੀ। ਅਭਿਸ਼ੇਕ ਇਸ ਸ਼ੋਅ ਦੇ ਪਹਿਲੇ ਰਨਰ ਅੱਪ ਬਣੇ।


Advertismentਸਲਮਾਨ ਖਾਨ (Salman Khan) ਦੇ ਇਸ ਸ਼ੋਅ ਦਾ ਸਫਰ 17 ਪ੍ਰਤੀਯੋਗੀਆਂ ਨਾਲ ਸ਼ੁਰੂ ਹੋਇਆ ਸੀ। ਇਸ ਵਿਚਾਲੇ ਕੁਝ ਸਿਤਾਰੇ ਵੀ ਵਾਈਲਡ ਕਾਰਡ ਦੇ ਰੂਪ 'ਚ ਸ਼ੋਅ ਦਾ ਹਿੱਸਾ ਬਣੇ। ਸਭ ਨੂੰ ਪਿੱਛੇ ਛੱਡਦੇ ਹੋਏ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਅਰੁਣ ਮਹਾਸ਼ੈੱਟੀ ਨੇ ਫਾਈਨਲ 'ਚ ਜਗ੍ਹਾ ਬਣਾਈ ਅਤੇ ਹੁਣ ਮੁਨਵਰ ਨੇ ਇਸ ਸ਼ੋਅ ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਇਹ ਜਿੱਤ ਆਪਣੇ ਜਨਮ ਦਿਨ ਮੌਕੇ ਹਾਸਲ ਕੀਤੀ। ਉਹ 28 ਜਨਵਰੀ ਨੂੰ 32 ਸਾਲ ਦੇ ਹੋ ਗਏ।

ਇਸ ਵਿਚਾਲੇ ਕੁਝ ਸਿਤਾਰਿਆਂ ਦੀ ਐਂਟਰੀ ਵਾਈਲਡ ਕਾਰਡ ਦੇ ਰੂਪ 'ਚ ਸ਼ੋਅ ਦਾ ਹਿੱਸਾ ਬਣੇ। ਸਭ ਨੂੰ ਪਿੱਛੇ ਛੱਡਦੇ ਹੋਏ ਮੁਨੱਵਰ ਫਾਰੂਕੀ, ਅੰਕਿਤਾ ਲੋਖੰਡੇ, ਮੰਨਾਰਾ ਚੋਪੜਾ, ਅਭਿਸ਼ੇਕ ਕੁਮਾਰ ਅਤੇ ਅਰੁਣ ਮਹਾਸ਼ੈਟੀ ਨੇ ਫਾਈਨਲ 'ਚ ਥਾਂ ਬਣਾਈ ਅਤੇ ਹੁਣ ਮੁਨਵਰ ਨੇ ਇਸ ਸ਼ੋਅ ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਇਹ ਜਿੱਤ ਆਪਣੇ ਜਨਮ ਦਿਨ ਮੌਕੇ ਹਾਸਲ ਕੀਤੀ। ਉਹ 28 ਜਨਵਰੀ ਨੂੰ 32 ਸਾਲ ਦੇ ਹੋ ਗਏ।

Advertismentਹੋਰ ਪੜ੍ਹੋ: ਫਿਲਮ Blackia 2 ਦਾ ਪ੍ਰੀ ਟ੍ਰੇਲਰ ਹੋਇਆ ਰਿਲੀਜ਼, ਦੇਵ ਖਰੌੜ ਦਾ ਐਕਸ਼ਨ ਅਵਤਾਰ ਆਇਆ ਨਜ਼ਰ


ਬਿੱਗ ਬੌਸ ਟਰਾਫੀ ਅਤੇ ਇਨਾਮੀ ਰਾਸ਼ੀ

ਬਿੱਗ ਬੌਸ ਜਿੱਤਣ 'ਤੇ ਮੁਨੱਵਰ ਫਾਰੂਕੀ ਨੂੰ ਨਾਂ ਮਹਿਜ਼ ਟਰਾਫੀ ਮਿਲੀ, ਸਗੋਂ ਇਸ ਦੇ ਨਾਲ ਉਨ੍ਹਾਂ ਨੂੰ 50 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਅਤੇ ਇੱਕ ਕਾਰ ਵੀ ਦਿੱਤੀ ਗਈ। ਇਸ ਟਰਾਫੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਸ਼ੋਅ ਦੇ ਦਿਲ, ਦਿਮਾਗ ਅਤੇ ਦਮ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਜਿਵੇਂ ਹੀ ਮੁੱਨਵਰ ਨੂੰ ਵਿਨਰ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਉਹ ਲਗਾਤਾਰ ਸੋਸ਼ਲ ਮੀਡੀਆ ਉੱਤੇ ਟ੍ਰੈਂਡ ਹੋਣ ਲੱਗ ਪਏ ਹਨ। ਫੈਨਜ਼ ਉਨ੍ਹਾਂ ਨੂੰ ਬਿੱਗ ਬੌਸ ਜਿੱਤਣ ਤੇ ਜਨਮਦਿਨ ਦੀ ਵਧਾਈ ਦੇ ਰਹੇ ਹਨ। 

Advertisment

Stay updated with the latest news headlines.

Follow us:
Advertisment