ਬਿੱਗ ਬੌਸ 17 ਦਾ ਆਖ਼ਰੀ ਐਪਿਸੋਡ ਕਦੋਂ ਹੋਵੇਗਾ ਰਿਲੀਜ਼ ਤੇ ਵਿਨਰ ਨੂੰ ਮਿਲੇਗਾ ਕੀ ਕੁਝ? ਜਾਨਣ ਲਈ ਪੜ੍ਹੋ

Reported by: PTC Punjabi Desk | Edited by: Pushp Raj  |  January 19th 2024 04:07 PM |  Updated: January 19th 2024 04:07 PM

ਬਿੱਗ ਬੌਸ 17 ਦਾ ਆਖ਼ਰੀ ਐਪਿਸੋਡ ਕਦੋਂ ਹੋਵੇਗਾ ਰਿਲੀਜ਼ ਤੇ ਵਿਨਰ ਨੂੰ ਮਿਲੇਗਾ ਕੀ ਕੁਝ? ਜਾਨਣ ਲਈ ਪੜ੍ਹੋ

Bigg Boss 17 Grand Finale : ਸਲਮਾਨ ਖਾਨ (Salman Khan) ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 17  (Bigg Boss 17) ਇਨ੍ਹੀਂ ਦਿਨੀਂ ਖੂਬ ਸੁਰਖੀਆਂ ਦੇ ਵਿੱਚ ਹੈ। ਤਿੰਨ ਮਹੀਨੇ ਤੋਂ ਜਾਰੀ ਇਹ ਸ਼ੋਅ ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ। ਇਸ ਹਫ਼ਤੇ ਦੇ ਅੰਤ ਵਿੱਚ ਯਾਨੀ ਕਿ 28 ਜਨਵਰੀ ਨੂੰ 'ਬਿੱਗ ਬੌਸ 17' ਦਾ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ। ਜਿਵੇਂ-ਜਿਵੇਂ ਬਿੱਗ ਬੌਸ 17 ਦਾ ਫਿਨਾਲੇ  (Bigg Boss 17 Finale) ਨੇੜੇ ਆ ਰਿਹਾ ਹੈ, ਦਰਸ਼ਕ ਇਸ ਸ਼ੋਅ ਦੇ ਵਿਨਰ ਨੂੰ ਵੇਖਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਦੂਜੇ ਪਾਸੇ ਬਿੱਗ ਬੌਸ ਘਰ ਦੇ ਅੰਦਰ ਪਿਛਲੇ ਤਿੰਨ ਮਹੀਨੀਆਂ ਤੋਂ ਰਹਿ ਰਹੇ ਮੁਕਾਬਲੇਬਾਜ਼ਾਂ ਵਿਚਾਲੇ ਮੁਕਾਬਲਾ ਵੀਦਾ ਨਜ਼ਰ ਆ ਰਿਹਾ ਹੈ। ਕਈ ਵਾਰ ਇਨ੍ਹਾਂ ਵਿਚਕਾਰ ਤਿੱਖੀ ਬਿਆਨਬਾਜ਼ੀ ਵੀ ਸੁਣਨ ਨੂੰ ਮਿਲਦੀ ਹੈ। ਦੱਸ ਦਈਏ ਕਿ ਸਲਮਾਨ ਖਾਨ ਨੇ ਖੁਦ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਪਿਛਲੇ ਸੀਜ਼ਨਾਂ ਦੀ ਤਰ੍ਹਾਂ ਇਸ ਵਾਰ ਵੀ ਸ਼ੋਅ ਦਾ ਕੋਈ ਵਿਸਥਾਰ ਨਹੀਂ ਹੋਵੇਗਾ। ਇਸ ਦੌਰਾਨ, ਆਓ ਜਾਣਦੇ ਹਾਂ ਬਿੱਗ ਬੌਸ ਦੇ ਆਖਰੀ ਐਪੀਸੋਡ, ਇਸ ਦੇ ਫਾਈਨਲਿਸਟ ਤੇ ਸ਼ੋਅ ਦੇ ਵਿਨਰ ਲਈ ਇਨਾਮੀ ਰਾਸ਼ੀ ਕੀ ਹੋਵੇਗੀ। 

ਕਦੋਂ ਅਤੇ ਕਿੱਥੇ ਦੇਖ ਸਕੋਗੇ ਬਿੱਗ ਬੌਸ 17 ਦਾ ਗ੍ਰੈਂਡ ਫਿਨਾਲੇ 

ਬਿੱਗ ਬੌਸ 17 ਦੇ ਗ੍ਰੈਂਡ ਫਿਨਾਲੇ ਦੀ ਤਰੀਕ 28 ਜਨਵਰੀ ਨੂੰ ਐਲਾਨੀ ਗਈ ਹੈ। ਇਸ ਸ਼ੋਅ ਦਾ ਫਿਨਾਲੇ ਐਪੀਸੋਡ ਰਾਤ 9 ਵਜੇ ਪ੍ਰਸਾਰਿਤ ਹੋਵੇਗਾ। ਸ਼ੋਅ ਦੇ ਆਖਰੀ ਐਪੀਸੋਡ ਦੀ ਗੱਲ ਕਰੀਏ ਤਾਂ ਇਹ ਐਤਵਾਰ ਨੂੰ ਕਲਰਸ ਚੈਨਲ 'ਤੇ ਪ੍ਰਸਾਰਿਤ ਹੋਵੇਗਾ। OTT ਪਲੇਟਫਾਰਮ ਦੀ ਗੱਲ ਕਰੀਏ ਤਾਂ ਤੁਸੀਂ ਉਸੇ ਦਿਨ ਰਾਤ 9 ਵਜੇ ਤੋਂ ਜੀਓ ਸਿਨੇਮਾ 'ਤੇ ਗ੍ਰੈਂਡ ਫਿਨਾਲੇ ਦੀ ਲਾਈਵ ਸਟ੍ਰੀਮ ਦਾ ਆਨੰਦ ਲੈ ਸਕਦੇ ਹੋ।

ਇਨਾਮੀ ਰਾਸ਼ੀ

ਬਿੱਗ ਬੌਸ ਦੇ ਗ੍ਰੈਂਡ ਫਿਨਾਲੇ 'ਚ ਪਹੁੰਚਣ ਵਾਲੇ ਪ੍ਰਤੀਭਾਗੀਆਂ ਦੀ ਲਿਸਟ  'ਚ ਅੰਕਿਤਾ ਲੋਖੰਡੇ, ਵਿੱਕੀ ਜੈਨ, (Ankita Lokhande and Vicky Jain) ਮੁਨੱਵਰ ਫਾਰੂਕੀ, ਮੰਨਾਰਾ ਚੋਪੜਾ, ਆਇਸ਼ਾ ਖਾਨ, ਈਸ਼ਾ ਮਾਲਵੀਆ, ਅਭਿਸ਼ੇਕ ਕੁਮਾਰ ਤੇ ਅਰੁਣ ਮਹਾਸ਼ੇਟੀ ਦੇ ਨਾਮ ਸ਼ਾਮਲ ਹਨ।

 ਹੋਰ ਪੜ੍ਹੋ: ਪੁੱਤ ਤੇ ਧੀ ਨਾਲ ਖੇਡਦੇ ਨਜ਼ਰ ਆਏ ਪੰਜਾਬੀ ਗਾਇਕ ਜੱਸੀ ਗਿੱਲ, ਵੇਖੋ ਕਿਊਟ ਵੀਡੀਓ 

ਵਿਨਰ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਬਾਰੇ ਗੱਲ ਕਰੀਏ ਤਾਂ ਇਸ ਸੀਜ਼ਨ ਦੀ ਇਨਾਮੀ ਰਾਸ਼ੀ 30 ਤੋਂ 40 ਲੱਖ ਰੁਪਏ ਤੱਕ ਹੋ ਸਕਦੀ ਹੈ, ਹਾਲਾਂਕਿ ਅਜੇ ਤੱਕ ਇਨਾਮੀ ਰਾਸ਼ੀ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਪ੍ਰਤਿਭਾਗੀਆਂ ਵਿੱਚੋਂ ਬਿੱਗ ਬੌਸ ਟਰਾਫੀ ਅਤੇ ਇਨਾਮੀ ਰਾਸ਼ੀ ਕਿਸ ਨੂੰ ਮਿਲਦੀ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network