Bigg Boss 17: ਸਲਮਾਨ ਖ਼ਾਨ ਨੇ ਅੰਕਿਤਾ ਲੋਖੰਡੇ ਦੇ ਸਾਹਮਣੇ ਖੋਲ੍ਹੀ ਵਿੱਕੀ ਜੈਨ ਦੀ ਪੋਲ, ਸੱਚ ਜਾਣ ਕੇ ਰੋਣ ਲੱਗ ਪਈ ਅਦਾਕਾਰਾ
ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ Bigg Boss 17 ਸ਼ੁਰੂ ਹੋ ਚੁੱਕਾ ਹੈ। ਅੰਕਿਤਾ ਲੋਖੰਡੇ (Ankita Lokhande ) ਤੇ ਵਿੱਕੀ ਜੈਨ ਬਿੱਗ ਬੌਸ 17 ਦੇ ਸਭ ਤੋਂ ਚਰਚਿਤ ਕੰਟੈਸਟੈਂਟ ਚੋਂ ਇਕ ਹਨ। ਅੰਕਿਤਾ ਮਸ਼ਹੂਰ ਟੀਵੀ ਅਦਾਕਾਰਾ ਹੈ ਤੇ ਏਕਤਾ ਕਪੂਰ ਦੇ ਸ਼ੋਅ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਲਈ ਜਾਣੀ ਜਾਂਦੀ ਹੈ। ਹਾਲਾਂਕਿ ਬਿੱਗ ਬੌਸ ਦੇ ਘਰ 'ਚ ਉਨ੍ਹਾਂ ਦੀ ਵੱਖਰੀ ਹੀ ਸ਼ਖਸੀਅਤ ਦੇਖਣ ਨੂੰ ਮਿਲ ਰਹੀ ਹੈ।
Bigg Boss 17: ਸਲਮਾਨ ਖ਼ਾਨ ਨੇ ਅੰਕਿਤਾ ਲੋਖੰਡੇ ਦੇ ਸਾਹਮਣੇ ਖੋਲ੍ਹੀ ਵਿੱਕੀ ਜੈਨ ਦੀ ਪੋਲ, ਸੱਚ ਜਾਣ ਕੇ ਰੋਣ ਲੱਗ ਪਈ ਅਦਾਕਾਰਾ
Ankita Lokhande in Bigg Boss 17: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ Bigg Boss 17 ਸ਼ੁਰੂ ਹੋ ਚੁੱਕਾ ਹੈ। ਅੰਕਿਤਾ ਲੋਖੰਡੇ (Ankita Lokhande ) ਤੇ ਵਿੱਕੀ ਜੈਨ ਬਿੱਗ ਬੌਸ 17 ਦੇ ਸਭ ਤੋਂ ਚਰਚਿਤ ਕੰਟੈਸਟੈਂਟ ਚੋਂ ਇਕ ਹਨ। ਅੰਕਿਤਾ ਮਸ਼ਹੂਰ ਟੀਵੀ ਅਦਾਕਾਰਾ ਹੈ ਤੇ ਏਕਤਾ ਕਪੂਰ ਦੇ ਸ਼ੋਅ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਲਈ ਜਾਣੀ ਜਾਂਦੀ ਹੈ। ਹਾਲਾਂਕਿ ਬਿੱਗ ਬੌਸ ਦੇ ਘਰ 'ਚ ਉਨ੍ਹਾਂ ਦੀ ਵੱਖਰੀ ਹੀ ਸ਼ਖਸੀਅਤ ਦੇਖਣ ਨੂੰ ਮਿਲ ਰਹੀ ਹੈ।
_35d8b5c6e9ed130875e742c03ef82cc3_1280X720.webp)
ਬਿੱਗ ਬੌਸ 17 ਦੇ ਦੂਜੇ ਵੀਕੈਂਡ ਕਾ ਵਾਰ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਵਾਰ ਸਲਮਾਨ ਖਾਨ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੱਸੇ 'ਚ ਨਜ਼ਰ ਆਏ। ਹੋਸਟ ਨੇ ਵਿੱਕੀ ਜੈਨ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਵੀ ਕੀਤਾ ਹੈ।
ਬਿਨਾਂ ਗ਼ਲਤੀ ਅੰਕਿਤਾ ਦੀ ਹੋਈ ਲੜਾਈ
ਬਿੱਗ ਬੌਸ 17 ਵਿਚ ਅੰਕਿਤਾ ਲੋਖੰਡੇ ਦੀ ਪਹਿਲਾਂ ਖਾਨਜ਼ਾਦੀ ਨਾਲ ਲੜਾਈ ਹੋਈ ਸੀ। ਦੋਵਾਂ ਵਿਚਾਲੇ ਬਹਿਸ ਇੰਨੀ ਵਧ ਗਈ ਕਿ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਚਰਚਾ ਹੋਈ। ਵੀਕੈਂਡ ਕਾ ਵਾਰ ਵਿਚ ਸਲਮਾਨ ਖਾਨ ਨੇ ਦੱਸਿਆ ਕਿ ਇਸ ਸਾਰੇ ਝਗੜੇ ਪਿੱਛੇ ਮਾਸਟਰਮਾਈਂਡ ਵਿੱਕੀ ਜੈਨ ਦਾ ਦਿਮਾਗ਼ ਸੀ।
ਸਲਮਾਨ ਨੇ ਅੰਕਿਤਾ ਨੂੰ ਦੱਸੀ ਸੱਚਾਈ
ਸਲਮਾਨ ਖਾਨ ਨੇ ਅੰਕਿਤਾ ਲੋਖੰਡੇ ਨਾਲ ਗੱਲ ਕੀਤੀ ਅਤੇ ਸ਼ੋਅ ਵਿਚ ਉਨ੍ਹਾਂ ਦੇ ਪ੍ਰਦਰਸ਼ਨ ਬਾਰੇ ਅਪਡੇਟ ਦਿੱਤੀ। ਸਲਮਾਨ ਨੇ ਅਦਾਕਾਰਾ ਨੂੰ ਕਿਹਾ ਕਿ ਉਹ ਬਿੱਗ ਬੌਸ ਦੇ ਘਰ 'ਚ ਆਪਣੀ ਪਛਾਣ ਗੁਆ ਰਹੀ ਹੈ। ਹੋਸਟ ਨੇ ਵਿੱਕੀ ਦਾ ਪਰਦਾਫਾਸ਼ ਕੀਤਾ ਅਤੇ ਕਿਹਾ ਕਿ ਉਸ ਨੇ ਹੀ ਖਾਨਜ਼ਾਦੀ ਨੂੰ ਲੜਨ ਲਈ ਉਕਸਾਇਆ ਸੀ।
Promo ⚡ #BiggBoss17 #AbhishekKumar #AnkitaLokhande #VickyJain #MannaraChopra pic.twitter.com/XGLZ7TFMQs
— 「𝐋𝐢𝐭𝐭𝐬𝐬𝐒」 (@enocint_boy) October 26, 2023
ਹੋਰ ਪੜ੍ਹੋ: Bigg Boss: ਬਿੱਗ ਬੌਸ ਹਾਊਸ 'ਚ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਵਿਚਾਲੇ ਮੁੜ ਹੋਈ ਲੜਾਈ, ਜਾਣੋ ਵਜ੍ਹਾ
ਸਲਮਾਨ ਖ਼ਾਨ ਨੇ ਖੋਲ੍ਹੀ ਪੋਲੀ ਵਿੱਕੀ ਜੈਨ ਦੀ ਪੋਲ
ਸਲਮਾਨ ਖਾਨ ਨੇ ਕਿਹਾ, ਤੁਸੀਂ ਆਪਣੇ ਪਤੀ ਨਾਲ ਇਸ ਗੇਮ ਵਿੱਚ ਆਉਣ ਦਾ ਫੈਸਲਾ ਲਿਆ। ਤੁਹਾਡਾ ਇਹ ਪਤੀ ਖਾਨਜ਼ਾਦੀ ਨੂੰ ਤੁਹਾਡੇ ਨਾਲ ਲੜਨ ਲਈ ਕਹਿੰਦਾ ਹੈ। ਇਹ ਸੁਣ ਕੇ ਵਿੱਕੀ ਜੈਨ ਦੇ ਕੋਲ ਬੈਠੀ ਅੰਕਿਤਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇਸ ਦੌਰਾਨ ਵਿੱਕੀ ਨੇ ਆਪਣਾ ਬਚਾਅ ਕਰਦਿਆਂ ਕਿਹਾ ਕਿ ਉਹ ਸਿਰਫ਼ ਮਜ਼ਾਕ ਕਰ ਰਿਹਾ ਸੀ। ਇਸ 'ਤੇ ਸਲਮਾਨ ਨੇ ਤੁਰੰਤ ਉਨ੍ਹਾਂ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਤੇ ਕਿਹਾ, ਇਹ ਕੋਈ ਮਜ਼ਾਕ ਨਹੀਂ ਸੀ। ਸਲਮਾਨ ਤੋਂ ਵਿੱਕੀ ਦੀ ਸੱਚਾਈ ਸੁਣ ਕੇ ਅੰਕਿਤਾ ਲਈ ਆਪਣੇ ਹੰਝੂਆਂ 'ਤੇ ਕਾਬੂ ਰੱਖਣਾ ਮੁਸ਼ਕਲ ਹੋ ਗਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
