Bigg Boss: ਬਿੱਗ ਬੌਸ ਹਾਊਸ 'ਚ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਵਿਚਾਲੇ ਮੁੜ ਹੋਈ ਲੜਾਈ, ਜਾਣੋ ਵਜ੍ਹਾ

ਟੀਵੀ ਦਾ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ 17' ਸ਼ੁਰੂ ਹੋ ਗਿਆ ਹੈ। ਸ਼ੋਅ 'ਚ ਸੈਲੇਬਸ ਅਕਸਰ ਲੜਦੇ ਨਜ਼ਰ ਆਉਂਦੇ ਹਨ। ਟੀਵੀ ਸਟਾਰ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਨਾਲ ਸ਼ੋਅ ਵਿੱਚ ਪਹੁੰਚੀ ਹੈ। ਅੰਕਿਤਾ ਅਤੇ ਵਿੱਕੀ ਜਦੋਂ ਤੋਂ ਸ਼ੋਅ ਵਿੱਚ ਆਏ ਹਨ ਉਦੋਂ ਤੋਂ ਹੀ ਸੁਰਖੀਆਂ ਵਿੱਚ ਹਨ। ਅੰਕਿਤਾ ਅਕਸਰ ਵਿੱਕੀ ਦੀ ਸ਼ਿਕਾਇਤ ਕਰਦੀ ਨਜ਼ਰ ਆਉਂਦੀ ਹੈ।

Written by  Pushp Raj   |  October 25th 2023 05:31 PM  |  Updated: October 25th 2023 05:31 PM

Bigg Boss: ਬਿੱਗ ਬੌਸ ਹਾਊਸ 'ਚ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਵਿਚਾਲੇ ਮੁੜ ਹੋਈ ਲੜਾਈ, ਜਾਣੋ ਵਜ੍ਹਾ

Ankita Lokhande Vicky Jain: ਟੀਵੀ ਦਾ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ 17' ਸ਼ੁਰੂ ਹੋ ਗਿਆ ਹੈ। ਸ਼ੋਅ 'ਚ ਸੈਲੇਬਸ ਅਕਸਰ ਲੜਦੇ ਨਜ਼ਰ ਆਉਂਦੇ ਹਨ। ਟੀਵੀ ਸਟਾਰ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਨਾਲ ਸ਼ੋਅ ਵਿੱਚ ਪਹੁੰਚੀ ਹੈ। ਅੰਕਿਤਾ ਅਤੇ ਵਿੱਕੀ ਜਦੋਂ ਤੋਂ ਸ਼ੋਅ ਵਿੱਚ ਆਏ ਹਨ ਉਦੋਂ ਤੋਂ ਹੀ ਸੁਰਖੀਆਂ ਵਿੱਚ ਹਨ। ਅੰਕਿਤਾ ਅਕਸਰ ਵਿੱਕੀ ਦੀ ਸ਼ਿਕਾਇਤ ਕਰਦੀ ਨਜ਼ਰ ਆਉਂਦੀ ਹੈ।

ਬਿੱਗ ਬੌਸ ਦੇ ਨਵੇਂ ਐਪੀਸੋਡ ਵਿੱਚ ਅੰਕਿਤਾ ਅਤੇ ਵਿੱਕੀ ਵਿਚਾਲੇ ਮੁੜ ਲੜਾਈ ਹੋਈ। ਦੋਵੇਂ ਗੇਮ 'ਤੇ ਚਰਚਾ ਕਰ ਰਹੇ ਸਨ ਅਤੇ ਅਚਾਨਕ ਇੱਕ ਦੂਜੇ ਨਾਲ ਲੜ ਪਏ। ਐਪੀਸੋਡ 'ਚ ਅੰਕਿਤਾ ਅਤੇ ਵਿੱਕੀ ਬੈੱਡ 'ਤੇ ਗੱਲਾਂ ਕਰ ਰਹੇ ਸਨ। ਅੰਕਿਤਾ ਵਿੱਕੀ ਨੂੰ ਦੱਸਦੀ ਹੈ ਕਿ ਉਹ ਗੇਮ ਬਹੁਤ ਵਧੀਆ ਖੇਡ ਰਿਹਾ ਹੈ ਪਰ ਉਹ ਉਸ ਦਾ ਖੇਡ ਵਿੱਚ ਸਾਥ ਨਹੀਂ ਦੇ ਰਿਹਾ ਅਤੇ ਉਹ ਇਕੱਲਾ ਮਹਿਸੂਸ ਕਰ ਰਹੀ ਹੈ।

ਅੰਕਿਤਾ ਦੀ ਗੱਲ ਸੁਣ ਕੇ ਵਿੱਕੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਕਹਿੰਦਾ ਹੈ - ਮੈਂ ਤੇਰਾ ਗੁਲਾਮ ਨਹੀਂ ਹਾਂ ਅਤੇ ਮੈਂ ਆਪਣੀ ਮਰਜ਼ੀ ਮੁਤਾਬਕ ਗੇਮ ਖੇਡਾਂਗਾ। ਵਿੱਕੀ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਕਹਿੰਦਾ ਹੈ - ਆਪਾਂ ਇੰਝ ਕਰਦੇ ਹਾਂ ਕਿ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਤੇ ਦੂਰ ਰਹਿੰਦੇ ਹਾਂ। ਵਿੱਕੀ ਦੀ ਗੱਲ ਸੁਣ ਕੇ ਅੰਕਿਤਾ ਰੋਣ ਲੱਗ ਜਾਂਦੀ ਹੈ।

ਵਿੱਕੀ ਅੰਕਿਤਾ ਨੂੰ ਉਸ ਨਾਲ ਪਿਆਰ ਤੇ ਸਤਿਕਾਰ ਨਾਲ ਗੱਲ ਕਰਨ ਲਈ ਕਹਿੰਦਾ ਹੈ। ਕਿਉਂਕਿ ਉਸ ਨੇ ਹਮੇਸ਼ਾ ਉਸ ਦਾ ਸਮਰਥਨ ਕੀਤਾ ਹੈ ਤੇ ਵਿੱਕੀ ਨੇ ਅੰਕਿਤਾ ਨੂੰ ਇਹ ਵੀ ਕਿਹਾ ਕਿ ਉਹ ਉਸ ਦਾ ਗੁਲਾਮ ਨਹੀਂ ਹੈ। ਵਿੱਕੀ ਅੱਗੇ ਦੱਸਦਾ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਇੱਕ ਬੁਰਾ ਦੌਰ ਆਇਆ ਸੀ, ਜਿਸ ਵਿੱਚ ਉਸ ਨੇ ਅੰਕਿਤਾ ਦਾ ਬਹੁਤ ਸਾਥ ਦਿੱਤਾ। ਇੰਨਾ ਹੀ ਨਹੀਂ ਵਿੱਕੀ ਅੰਕਿਤਾ ਨੂੰ ਕਹਿੰਦਾ ਹੈ ਕਿ ਉਹ ਗੇਮ ਲਈ ਕੁਝ ਵੀ ਕਰਨ ਲਈ ਆਜ਼ਾਦ ਹੈ। ਜਿਸ ਤੋਂ ਬਾਅਦ ਅੰਕਿਤਾ ਰੋਣ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਉਹ ਘਰ ਦੇ ਅੰਦਰ ਨਹੀਂ ਰਹਿ ਸਕਦੀ।

ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ, ਅੰਗਦ ਬੇਦੀ ਲਈ ਲਿਖਿਆ ਖ਼ਾਸ ਸੁਨੇਹਾ

ਜਿੱਥੇ ਇੱਕ ਪਾਸੇ ਅੰਕਿਤਾ ਅਤੇ ਵਿੱਕੀ ਸ਼ੋਅ ਵਿੱਚ ਲੜਦੇ ਨਜ਼ਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਮੁਨੱਵਰ ਫਾਰੂਕੀ ਅਤੇ ਮੰਨਾਰਾ ਚੋਪੜਾ ਨੂੰ ਆਪਣੀ ਦੋਸਤੀ ਲਈ ਆਫਰ ਦਿੰਦੇ ਨਜ਼ਰ ਆ ਰਹੇ ਹਨ। ਖੈਰ ਇਸ ਸਭ ਹਾਈ ਵੋਲਟੇਜ਼ ਡਰਾਮੇ ਦਾ ਦਰਸ਼ਕ ਭਰਪੂਰ ਆਨੰਦ ਮਾਣ ਰਹੇ ਹਨ। ਹਲਾਂਕਿ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅੰਕਿਤਾ ਨੂੰ ਆਪਣੇ ਪਤੀ ਨਾਲ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network