ਸਲਮਾਨ ਖ਼ਾਨ ਨੇ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ, ਅੰਗਦ ਬੇਦੀ ਲਈ ਲਿਖਿਆ ਖ਼ਾਸ ਸੁਨੇਹਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ 23 ਅਕਤੂਬਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਦੁਖਦ ਖ਼ਬਰ ਜਾਣ ਕੇ ਕ੍ਰਿਕਟ ਜਗਤ ਤੋਂ ਲੈ ਕੇ ਫ਼ਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਡੂੰਘਾ ਸਦਮਾ ਲੱਗਾ। ਇਸ ਦੁੱਖ ਦੀ ਘੜੀ 'ਚ ਕਈ ਕਲਾਕਾਰ ਅੰਗਦ ਬੇਦੀ ਅਤੇ ਨੇਹਾ ਧੂਪੀਆ ਨੂੰ ਦਿਲਾਸਾ ਦੇ ਰਹੇ ਨੇ, ਉੱਥੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ਤੇ ਸੋਗ ਪ੍ਰਗਟ ਕੀਤਾ ਤੇ ਉਨ੍ਹਾਂ ਪੁੱਤਰ ਤੇ ਅਦਾਕਾਰ ਅੰਗਦ ਬੇਦੀ ਲਈ ਖ਼ਾਸ ਸੁਨੇਹਾ ਲਿਖ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ।

Written by  Pushp Raj   |  October 25th 2023 04:49 PM  |  Updated: October 25th 2023 04:49 PM

ਸਲਮਾਨ ਖ਼ਾਨ ਨੇ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ 'ਤੇ ਪ੍ਰਗਟਾਇਆ ਸੋਗ, ਅੰਗਦ ਬੇਦੀ ਲਈ ਲਿਖਿਆ ਖ਼ਾਸ ਸੁਨੇਹਾ

Salman Khan on Bishan Singh Bedi death: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ 23 ਅਕਤੂਬਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਦੁਖਦ ਖ਼ਬਰ ਜਾਣ ਕੇ ਕ੍ਰਿਕਟ ਜਗਤ ਤੋਂ ਲੈ ਕੇ ਫ਼ਿਲਮ ਜਗਤ ਦੀਆਂ ਵੱਡੀਆਂ ਹਸਤੀਆਂ ਨੂੰ ਡੂੰਘਾ ਸਦਮਾ ਲੱਗਾ। ਇਸ ਦੁੱਖ ਦੀ ਘੜੀ 'ਚ ਕਈ ਕਲਾਕਾਰ ਅੰਗਦ ਬੇਦੀ ਅਤੇ ਨੇਹਾ ਧੂਪੀਆ ਨੂੰ ਦਿਲਾਸਾ ਦੇ ਰਹੇ ਨੇ, ਉੱਥੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਵੀ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ਤੇ ਸੋਗ ਪ੍ਰਗਟ ਕੀਤਾ ਤੇ ਉਨ੍ਹਾਂ ਪੁੱਤਰ ਤੇ ਅਦਾਕਾਰ ਅੰਗਦ ਬੇਦੀ ਲਈ ਖ਼ਾਸ ਸੁਨੇਹਾ ਲਿਖ ਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ। 

 ਸਲਮਾਨ ਖ਼ਾਨ ਤੋਂ ਇਲਾਵਾ ਸ਼ਾਹਰੁਖ ਖ਼ਾਨ, ਅਨੁਪਮ ਖੇਰ ਅਤੇ ਅਮਿਤਾਭ ਬੱਚਨ ਵਰਗੀਆਂ ਫ਼ਿਲਮੀ ਹਸਤੀਆਂ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਨੇ ਵੀ ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦਿੱਤੀ।

ਹਾਲ ਹੀ 'ਚ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਮਹਾਨ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੰਦਿਆਂ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਅੰਗਦ ਬੇਦੀ ਨਾਲ ਦੁੱਖ ਸਾਂਝਾ ਕਰਦਿਆਂ ਲਿਖਿਆ, ''ਉੱਪਰ ਵਾਲਾ ਸਿਰ ਵੇਖ ਕੇ ਸਰਦਾਰੀ ਦਿੰਦਾ ਹੈ। ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੁਣ ਤੁਹਾਡੇ (ਅੰਗਦ ਬੇਦੀ ਦੇ) ਮੋਢਿਆਂ 'ਤੇ ਆ ਗਈ ਹੈ। ਤੁਹਾਡੇ ਡੈਡ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਹੁਣ ਤੁਸੀਂ ਪਰਿਵਾਰ ਦੇ ਮੁਖੀ ਹੋ। ਤੁਹਾਡੇ ਪਿਤਾ ਮਹਾਨ ਸਨ।''

ਦੱਸ ਦਈਏ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ 'ਚ ਕੀਤਾ ਗਿਆ। ਬਿਸ਼ਨ ਸਿੰਘ ਬੇਦੀ ਦਾ ਅੰਤਿਮ ਸੰਸਕਾਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਅੰਗਦ ਬੇਦੀ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਕਾਫ਼ੀ ਭਾਵੁਕ ਨਜ਼ਰ ਆਏ। ਇਸ ਦੌਰਾਨ ਅੰਗਦ ਬੇਦੀ ਦੇ ਨਾਲ ਉਨ੍ਹਾਂ ਦੀ ਪਤਨੀ ਨੇਹਾ ਧੂਪੀਆ ਵੀ ਅੰਤਿਮ ਸੰਸਕਾਰ ਦੀਆਂ ਕੁਝ ਰਸਮਾਂ ਨਿਭਾਉਂਦੀ ਹੋਈ ਨਜ਼ਰ ਆਈ। 

 ਹੋਰ ਪੜ੍ਹੋ: Jaspal Bhatti Death Anniversary: ਜਾਣੋ ਕਿੰਝ 'ਫਲਾਪ ਸ਼ੋਅ' ਨੇ ਬਦਲੀ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਕਿਸਮਤ 

ਤਸਵੀਰਾਂ 'ਚ ਨੇਹਾ ਅਤੇ ਅੰਗਦ ਤੋਂ ਇਲਾਵਾ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਵੀ ਨਜ਼ਰ ਆ ਰਹੀ ਹੈ। ਬਿਸ਼ਨ ਸਿੰਘ ਬੇਦੀ ਨੂੰ ਸ਼ਰਧਾਂਜਲੀ ਦੇਣ ਉਨ੍ਹਾਂ ਗ੍ਰਹਿ ਵਿਖੇ ਕਈ ਲੋਕ ਪਹੁੰਚੇ ਸਨ। ਰੋਹਨ ਜੇਤਲੀ, ਵਰਿੰਦਰ ਸਹਿਵਾਗ, ਜ਼ਹੀਰ ਖ਼ਾਨ, ਮੁਹੰਮਦ ਅਜ਼ਹਰੂਦੀਨ, ਕੀਰਤੀ ਆਜ਼ਾਦ, ਕਪਿਲ ਦੇਵ, ਸੰਸਦ ਮੈਂਬਰ ਰਮੇਸ਼ ਬਿਧੂੜੀ, ਦਿੱਲੀ ਪ੍ਰਦੇਸ਼ ਪ੍ਰਧਾਨ ਵਰਿੰਦਰ ਸਚਦੇਵਾ ਸਮੇਤ ਕਈ ਲੋਕ ਪਹੁੰਚੇ ਸਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network