Bigg Boss 17: ਅੰਕਿਤਾ ਲੋਖੰਡੇ ਨੂੰ ਮੁੜ ਯਾਦ ਆਏ ਸੁਸ਼ਾਂਤ ਸਿੰਘ ਰਾਜਪੂਤ, ਮਰਹੂਮ ਅਦਾਕਾਰ ਬਾਰੇ ਗੱਲ ਕਰਨ 'ਤੇ ਟ੍ਰੋਲ ਹੋਈ ਅਦਾਕਾਰਾ
ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਦਾ 17 ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਰਿਐਲਟੀ ਸ਼ੋਅ ਵਿੱਚ ਟੀਵੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਵੀ ਹਿੱਸਾ ਲੈ ਰਹੇ ਹਨ। ਹਾਲ ਹੀ 'ਚ ਬਿੱਗ ਬੌਸ ਹਾਊਸ ਤੋਂ ਅੰਕਿਤਾ ਲੋਖੰਡੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੀ ਹੋਈ ਨਜ਼ਰ ਆ ਰਹੀ ਹੈ।
Bigg Boss 17: ਅੰਕਿਤਾ ਲੋਖੰਡੇ ਨੂੰ ਮੁੜ ਯਾਦ ਆਏ ਸੁਸ਼ਾਂਤ ਸਿੰਘ ਰਾਜਪੂਤ, ਮਰਹੂਮ ਅਦਾਕਾਰ ਬਾਰੇ ਗੱਲ ਕਰਨ 'ਤੇ ਟ੍ਰੋਲ ਹੋਈ ਅਦਾਕਾਰਾ
Ankita Lokhande miss Sushant Singh Rajput: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਦਾ 17 ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਰਿਐਲਟੀ ਸ਼ੋਅ ਵਿੱਚ ਟੀਵੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਵੀ ਹਿੱਸਾ ਲੈ ਰਹੇ ਹਨ। ਹਾਲ ਹੀ 'ਚ ਬਿੱਗ ਬੌਸ ਹਾਊਸ ਤੋਂ ਅੰਕਿਤਾ ਲੋਖੰਡੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਬਿੱਗ ਬੌਸ ਦਾ ਹਾਲ ਹੀ 'ਚ ਰਿਲੀਜ਼ ਹੋਇਆ ਇਹ ਐਪੀਸੋਡ ਥੋੜਾ ਭਾਵੁਕ ਕਰ ਦੇਣ ਵਾਲਾ ਸੀ। ਇਸ ਨਵੇਂ ਐਪੀਸੋਡ ਦੇ ਵਿੱਚ ਅੰਕਿਤਾ ਆਪਣੇ ਐਕਸ ਬੁਆਏਫ੍ਰੈਂਡ ਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰਦੀ ਹੋਈ ਨਜ਼ਰ ਆਈ।
_7aec48f6ba9521b0507cf76832a10cd0_1280X720.webp)
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਅੰਕਿਤਾ ਲੋਖੰਡੇ ਤੇ ਅਭਿਸ਼ੇਕ ਘਰ ਦੇ ਬਾਹਰ ਗਾਰਡਨ ਵਿੱਚ ਇੱਕ ਸੋਫੇ 'ਤੇ ਬੈਠੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹਨ, ਇਸ ਵਿਚਾਲੇ ਅੰਕਿਤਾ , ਸੁਸ਼ਾਂਤ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ। ਅੰਕਿਤਾ ਅਭਿਸ਼ੇਕ ਨੂੰ ਦੱਸਦੀ ਹੈ ਕਿ ਉਸ ਦਾ ਡਰੈਸਅਪ ਉਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ਦਿਵਾਉਂਦਾ ਹੈ।
ਅੰਕਿਤਾ ਲੋਖੰਡੇ ਅੱਗੇ ਕਹਿੰਦੀ ਹੈ ਕਿ ਜਦੋਂ ਵੀ ਤੁਸੀਂ ਘਰ ਵਿੱਚ ਤੁਸੀਂ ਬਿਨਾਂ ਪੈਂਟ ਤੇ ਕਮੀਜ਼ ਦੇ ਸ਼ਾਰਟਸ ਪਾ ਕੇ ਘੁੰਮਦੇ ਹੋ ਤਾਂ ਤੁਸੀਂ ਮੈਨੂੰ ਸੁਸ਼ਾਂਤ ਦੀ ਯਾਦ ਦਿਵਾਉਂਦੇ ਹੋ, ਉਹ ਵੀ ਅਜਿਹਾ ਹੀ ਕਰਦਾ ਸੀ। ਅਭਿਸ਼ੇਕ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਤੇ ਸੁਸ਼ਾਂਤ ਦਾ ਸਫਰ ਸਮਾਨ ਹੈ। ਦੋਵੇਂ ਛੋਟੇ ਸ਼ਹਿਰਾਂ ਤੋਂ ਹਨ। ਉਸ ਨੇ ਸੁਸ਼ਾਂਤ ਬਾਰੇ ਗੱਲ ਕਰਦਿਆਂ ਕਿਹਾ ਕਿ ਸੁਸ਼ਾਂਤ ਬੇਹੱਦ ਸ਼ਾਂਤ ਸੁਭਾਅ ਦਾ ਵਿਅਕਤੀ ਸੀ, ਉਹ ਹਰ ਚੀਜ਼ ਬਾਰੇ ਡੁੱਘਾਈ ਨਾਲ ਸੋਚਦਾ ਸੀ। ਉਸ ਨੇ ਬਹੁਤ ਮਿਹਨਤ ਕੀਤੀ ਤੇ ਵੱਡਾ ਮੁਕਾਮ ਹਾਸਿਲ ਕੀਤਾ।
ਸੁਸ਼ਾਂਤ ਬਾਰੇ ਗੱਲ ਕਰਦੇ ਹੋਏ ਅੰਕਿਤਾ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਦੱਸਦੀ ਹੈ ਕਿ ਕਿਵੇਂ ਉਹ ਹਮੇਸ਼ਾ ਸਾਰਿਆਂ ਨਾਲ ਵਧੀਆ ਢੰਗ ਨਾਲ ਰਹਿੰਦਾ ਸੀ, ਹਰ ਕਿਸੇ ਦੀ ਮਦਦ ਕਰਦਾ ਸੀ, ਪਰ ਅਖੀਰ 'ਚ ਉਸ ਨੂੰ ਦੁੱਖ ਤੇ ਤਣਾਅ ਹੀ ਮਿਲਿਆ। ਸੁਸ਼ਾਂਤ ਦੀ ਤਾਰੀਫ ਕਰਦੇ ਹੋਏ ਅੰਕਿਤਾ ਨੇ ਕਿਹਾ- ਉਹ ਬਹੁਤ ਮਿਹਨਤੀ ਸੀ। ਅੰਕਿਤਾ ਨੂੰ ਭਾਵੁਕ ਹੁੰਦੇ ਦੇਖ ਅਭਿਸ਼ੇਕ ਕਹਿੰਦੇ ਹਨ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਉਹ ਸੁਸ਼ਾਂਤ ਬਾਰੇ ਉਨ੍ਹਾਂ ਨਾਲ ਕਦੇ ਗੱਲ ਨਹੀਂ ਕਰਨਗੇ। ਅੰਕਿਤਾ ਦਾ ਕਹਿਣਾ ਹੈ ਕਿ ਉਹ ਸੁਸ਼ਾਂਤ ਬਾਰੇ ਗੱਲ ਕਰਨਾ ਪਸੰਦ ਕਰਦੀ ਹੈ।
ਹੋਰ ਪੜ੍ਹੋ: ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਮੁੜ ਲਾਗੂ ਕੀਤਾ 'Odd-Even Rule', ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਅੰਕਿਤਾ ਲੋਖੰਡੇ ਦੀ ਇਸ ਵੀਡੀਓ 'ਤੇ ਦਰਸ਼ਕ ਕਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ 'ਤੇ ਕਮੈਂਟ ਕਰਦਿਆਂ ਅੰਕਿਤਾ ਦੇ ਫੈਨਜ਼ ਨੇ ਕਿਹਾ ਕਿ ਉਹ ਬਿੱਗ ਬੌਸ ਦੇ ਸਾਰੇ ਕੰਟੈਸਟੈਂਟ ਚੋਂ ਸਭ ਤੋਂ ਰਿਅਲ ਹੈ ਤੇ ਸਹੀ ਢੰਗ ਨਾਲ ਖੇਡ ਰਹੀ ਹੈ। ਕੁਝ ਨੇ ਕਿਹਾ ਕਿ ਉਹ ਸੁਸ਼ਾਂਤ ਨੂੰ ਸੱਚਮੁੱਚ ਬਹੁਤ ਪਿਆਰ ਕਰਦੀ ਤੇ ਪਹਿਲੇ ਪਿਆਰ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿੱਥੇ ਇੱਕ ਪਾਸੇ ਅੰਕਿਤਾ ਦੇ ਫੈਨਜ਼ ਉਸ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੁਸ਼ਾਂਤ ਦੇ ਫੈਨਜ਼ ਅੰਕਿਤਾ ਨੂੰ ਟ੍ਰੋਲ ਕਰ ਰਹੇ ਹਨ ਤੇ ਉਸ 'ਤੇ ਗੇਮ 'ਚ ਬਣੇ ਰਹਿਣ ਲਈ ਸੁਸ਼ਾਂਤ ਦਾ ਨਾਮ ਇਸਤੇਮਾਲ ਕਰਨ ਦੇ ਦੋਸ਼ ਲਾ ਰਹੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
