ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦੀ ਪਹਿਲੀ ਝਲਕ ਆਈ ਸਾਹਮਣੇ, ਦਰਸ਼ਕਾਂ ਨੂੰ ਪਸੰਦ ਆ ਰਿਹਾ ਦਿਲਜੀਤ ਦਾ ਕਿਰਦਾਰ

ਦਿਲਜੀਤ ਦੋਸਾਂਝ ਵੱਲੋਂ ਇਸ ਫ਼ਿਲਮ ‘ਚ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ ।ਇਸ ਫ਼ਿਲਮ ਦੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ‘ਜੋ ਨਾਮ ਸਾਲਾਂ ਤੋਂ ਤੁਹਾਡੇ ਦਿਲੋ ਦਿਮਾਗ ‘ਤੇ ਛਾਇਆ ਹੋਇਆ ਹੈ । ਉਹ ਹੁਣ ਤੁਹਾਡੇ ਸਾਹਮਣੇ ਆਇਆ ਹੈ।

By  Shaminder May 30th 2023 11:49 AM -- Updated: May 30th 2023 12:00 PM

ਦਰਸ਼ਕ ਦਿਲਜੀਤ ਦੋਸਾਂਝ (Diljit Dosanjh) ਅਤੇ ਪਰੀਣੀਤੀ ਚੋਪੜਾ ਦੀ ਫ਼ਿਲਮ ‘ਚਮਕੀਲਾ’ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ । ਇਸ ਫ਼ਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ । ਜਿਸ ‘ਚ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਦੇ ਕਿਰਦਾਰ ‘ਚ ਨਜ਼ਰ ਆ ਰਹੇ ਹਨ । ਇਮਤਿਆਜ਼ ਅਲੀ ਵੱਲੋਂ ਬਣਾਈ ਜਾ ਰਹੀ ਇਹ ਫ਼ਿਲਮ ਨੈੱਟਫਲਿਕਸ ‘ਤੇ   ਰਿਲੀਜ਼ ਹੋਣ ਜਾ ਰਹੀ ਹੈ । 


View this post on Instagram

A post shared by Netflix India (@netflix_in)


ਹੋਰ ਪੜ੍ਹੋ : ਬਿਪਾਸ਼ਾ ਬਾਸੂ ਅਤੇ ਕਰਣ ਸਿੰਘ ਗਰੋਵਰ ਨੇ ਖਰੀਦੀ ਨਵੀਂ ਕਾਰ, ਅਦਾਕਾਰਾ ਨੇ ਲਿਖਿਆ ‘ਦੇਵੀ ਦੀ ਨਵੀਂ ਸਵਾਰੀ’

ਦਿਲਜੀਤ ਦੋਸਾਂਝ ‘ਚਮਕੀਲੇ’ ਦੇ ਕਿਰਦਾਰ ‘ਚ ਆਉਣਗੇ ਨਜ਼ਰ 

ਦਿਲਜੀਤ ਦੋਸਾਂਝ ਵੱਲੋਂ ਇਸ ਫ਼ਿਲਮ ‘ਚ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ ।ਇਸ ਫ਼ਿਲਮ ਦੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ‘ਜੋ ਨਾਮ ਸਾਲਾਂ ਤੋਂ ਤੁਹਾਡੇ ਦਿਲੋ ਦਿਮਾਗ ‘ਤੇ ਛਾਇਆ ਹੋਇਆ ਹੈ । ਉਹ ਹੁਣ ਤੁਹਾਡੇ ਸਾਹਮਣੇ ਆਇਆ ਹੈ।


ਵੇਖੋ ਅਣਕਹੀ ਕਹਾਣੀ ਪੰਜਾਬ ਦੇ ਅਜਿਹੇ ਸਭ ਤੋਂ ਵੱਧ ਗਾਣੇ ਰਿਕਾਰਡ ਕਰਨ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ । ਬਹੁਤ ਜਲਦ ਸਿਰਫ਼ ਨੈੱਟਫਲਿਕਸ ‘ਤੇ’ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਆਪਣੀ ਫ਼ਿਲਮ ‘ਜੋੜੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਹ ਨਿਮਰਤ ਖਹਿਰਾ ਦੇ ਨਾਲ ਨਜ਼ਰ ਆਏ ਹਨ ।


ਦੋਵਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਹੈ ।ਪਰ ਅਮਰ ਸਿੰਘ ਚਮਕੀਲਾ ਫ਼ਿਲਮ ਮੇਕਰ ਇਮਤਿਆਜ਼ ਅਲੀ ਵੱਲੋਂ ਬਣਾਈ ਜਾ ਰਹੀ ਹੈ । ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਦੇ ਨਾਲ ਨਾਲ ਪਰੀਣੀਤੀ ਚੋਪੜਾ, ਨਿਸ਼ਾ ਬਾਨੋ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।   

View this post on Instagram

A post shared by DILJIT DOSANJH (@diljitdosanjh)



Related Post