ਗੋਵਿੰਦਾ ਦੀ ਭਾਣਜੀ ਰਾਗਿਨੀ ਖੰਨਾ ਨੇ ਕ੍ਰਿਸ਼ਚਿਅਨ ਧਰਮ ਅਪਨਾਉਣ ਨੂੰ ਲੈ ਕੇ ਮੰਗੀ ਮੁਆਫ਼ੀ, ਕਿਹਾ ‘ਮੈਂ ਹਾਂ ਕੱਟੜ ਹਿੰਦੂ’

ਰਾਗਿਨੀ ਖੰਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਹਾਲ ਹੀ ‘ਚ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕਿਹਾ ਸੀ ਕਿ ਉਸ ਨੇ ਹਿੰਦੂ ਧਰਮ ਛੱਡ ਕੇ ਕ੍ਰਿਸ਼ਿਅਨ ਧਰਮ ਅਪਣਾ ਲਿਆ ਹੈ। ਪਰ ਇਸ ਤੋਂ ਬਾਅਦ ਰਾਗਿਨੀ ਖੰਨਾ ਦੀ ਦੂਜੀ ਪੋਸਟ ਸਾਹਮਣੇ ਆਈ ਹੈ ।

By  Shaminder May 2nd 2024 11:37 AM

ਅਦਾਕਾਰ ਗੋਵਿੰਦਾ (Govinda Niece) ਦੀ ਭਾਣਜੀ ਰਾਗਿਨੀ ਖੰਨਾ ਉਸ ਵੇਲੇ ਚਰਚਾ ‘ਚ ਆ ਗਈ ਜਦੋਂ ਉਸ ਨੇ ਧਰਮ ਪਰਿਵਰਤਨ ਨੂੰ ਲੈ ਕੇ ਇੱਕ ਬਿਆਨ ਦਿੱਤਾ ।ਰਾਗਿਨੀ ਖੰਨਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਹਾਲ ਹੀ ‘ਚ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕਿਹਾ ਸੀ ਕਿ ਉਸ ਨੇ ਹਿੰਦੂ ਧਰਮ ਛੱਡ ਕੇ ਕ੍ਰਿਸ਼ਿਅਨ ਧਰਮ ਅਪਣਾ ਲਿਆ ਹੈ। ਪਰ ਇਸ ਤੋਂ ਬਾਅਦ ਰਾਗਿਨੀ ਖੰਨਾ ਦੀ ਦੂਜੀ ਪੋਸਟ ਸਾਹਮਣੇ ਆਈ ਹੈ ।

ਹੋਰ ਪੜ੍ਹੋ : ਜਸਬੀਰ ਜੱਸੀ ਨੇ ਮਾਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਮਾਂ ਤੋਂ ਲਿਆ ਆਸ਼ੀਰਵਾਦ

ਜਿਸ ‘ਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਨੇ ਮੁੜ ਤੋਂ ਹਿੰਦੂ ਧਰਮ ਅਪਣਾ ਲਿਆ ਹੈ।ਇਸ ਦੇ ਨਾਲ ਹੀ ਉਸ ਨੇ ਆਪਣੀ ਉਹ ਪੋਸਟ ਵੀ ਡਿਲੀਟ ਕਰ ਦਿੱਤੀ ਹੈ। ਜਿਸ ‘ਚ ਉਸ ਨੇ ਹਿੰਦੂ ਧਰਮ ਨੂੰ ਛੱਡ ਕੇ ਕ੍ਰਿਸ਼ਚਿਅਨ ਧਰਮ ਬਦਲਣ ਦੀ ਗੱਲ ਆਖੀ ਸੀ । ਅਦਾਕਾਰਾ ਨੇ ਲਿਖਿਆ ‘ਨਮਸਤੇ, ਮੈਂ ਰਾਗਿਨੀ ਖੰਨਾ ਹਾਂ ।ਆਪਣੀ ਪਿਛਲੀ ਰੀਲ ਦੇ ਲਈ ਮੈਂ ਮੁਆਫੀ ਮੰਗਣਾ ਚਾਹੁੰਦੀ ਹਾਂ, ਜਿੱਥੇ ਮੈਂ ਧਰਮ ਪਰਿਵਰਤਨ ਕਰਕੇ ਈਸਾਈ ਬਣ ਗਈ। ਹੁਣ ਮੈਂ ਵਾਪਸ ਆਪਣੀਆਂ ਜੜ੍ਹਾਂ ਨਾਲ ਜੁੜ ਗਈ ਹਾਂ ਅਤੇ ਕੱਟੜ ਹਿੰਦੂ ਸਨਾਤਨੀ ਬਣਨ ਦਾ ਰਾਹ ਅਪਣਾ ਲਿਆ ਹੈ’। 

View this post on Instagram

A post shared by watchman (@chukidarbhadur2.0)



ਸ਼ੋਅ ‘ਸਸੂਰਾਲ ਗੇਂਦਾ ਫੂਲ’ ਤੋਂ ਮਿਲੀ ਪਛਾਣ 

ਰਾਗਿਨੀ ਖੰਨਾ ਨੂੰ ਟੀਵੀ ਦੇ ਸ਼ੋਅ ‘ਸਸੂਰਾਲ ਗੇਂਦਾ ਫੂਲ’ ਸ਼ੋਅ ਦੇ ਨਾਲ ਪਛਾਣ ਮਿਲੀ ਸੀ । ਇਸ ਸ਼ੋਅ ਤੋਂ ਬਾਅਦ ਰਾਗਿਨੀ ਲਾਈਮ ਲਾਈਟ ਤੋਂ ਦੂਰ ਸੀ ।ਪਰ ਹੁਣ ਬੀਤੇ ਦਿਨੀਂ ਦਿੱਤੇ ਬਿਆਨ ਤੋਂ ਬਾਅਦ ਅਦਾਕਾਰਾ ਮੁੜ ਤੋਂ ਚਰਚਾ ‘ਚ ਆ ਗਈ ਹੈ।ਰਾਗਿਨੀ ਖੰਨਾ ਨੂੰ ਆਰਤੀ ਦੇ ਵਿਆਹ ‘ਚ ਵੀ ਸਪਾਟ ਕੀਤਾ ਗਿਆ ਸੀ ਅਤੇ ਉਸ ਦੀ ਕਲੀਰਾ ਸੈਰੇਮਨੀ ਦੇ ਦੌਰਾਨ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। 

View this post on Instagram

A post shared by Itv90sworld (@itv90sworld)





Related Post