ਅੱਜ ਹੈ ਰਿਤਿਕ ਰੌਸ਼ਨ ਦਾ ਜਨਮ ਦਿਨ, ਅਫੇਅਰ ਅਤੇ ਡਿਪ੍ਰੈਸ਼ਨ ਕਾਰਨ ਵਿਵਾਦਾਂ ਨਾਲ ਭਰੀ ਰਹੀ ਰਿਤਿਕ ਦੀ ਜ਼ਿੰਦਗੀ
ਰਿਤਿਕ ਰੌਸ਼ਨ( Hrithik Roshan) ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਉਨ੍ਹਾਂ ਦੇ ਫੈਨਸ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਆਓ ਅੱਜ ਉਨ੍ਹਾਂ ਦੇ ਜਨਮ ਦਿਨ (Birthday Celebration)‘ਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਵਿਵਾਦਾਂ ਦੇ ਨਾਲ ਭਰਪੂਰ ਰਹੀ ਹੈ ਰਿਤਿਕ ਰੌਸ਼ਨ ਦੀ ਜ਼ਿੰਦਗੀ । ਰਿਤਿਕ ਰੌਸ਼ਨ ਦਾ ਜਨਮ ਰੌਸ਼ਨ ਪਰਿਵਾਰ ‘ਚ 1974 ਨੂੰ ਅੱਜ ਦੇ ਹੀ ਦਿਨ ਹੋਇਆ । ਰਿਤਿਕ ਰੌਸ਼ਨ ਪੰਜਾਹ ਸਾਲ ਦੇ ਹੋ ਚੁੱਕੇ ਹਨ।ਪਰ ਅੱਜ ਵੀ ਉਨ੍ਹਾਂ ਨੇ ਖੁਦ ਨੂੰ ਫਿੱਟ ਰੱਖਿਆ ਹੋਇਆ ਹੈ ਅਤੇ ਕੁੜੀਆਂ ਉਨ੍ਹਾਂ ਦੀ ਖੂਬਸੂਰਤੀ ਦੀਆਂ ਦੀਵਾਨੀਆਂ ਹਨ।ਉਨ੍ਹਾਂ ਦੀਆਂ ਹਰੀਆਂ ਅੱਖਾਂ, ਚਾਰਮਿੰਗ ਲੁੱਕ ਹਰ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ।
/ptc-punjabi/media/media_files/0wgpz4NP9uSlAcV5Aztx.jpg)
ਹੋਰ ਪੜ੍ਹੋ : ਸੰਨੀ ਦਿਓਲ ਖੇਤਾਂ ‘ਚ ਮਸਤੀ ਕਰਦੇ ਆਏ ਨਜ਼ਰ,ਵੇਖੋ ਵੀਡੀਓ
ਡਿਪ੍ਰੈਸ਼ਨ ਦੇ ਕਾਰਨ ਰਹੇ ਚਰਚਾ ‘ਚ
ਸਕਰੀਨ ‘ਤੇ ਆਪਣੀ ਖੂਬਸੂਰਤੀ ਦੇ ਨਾਲ ਅਭਿਨੇਤਰੀਆਂ ਨੂੰ ਆਪਣੇ ਵੱਲ ਆਕ੍ਰਿਸ਼ਤ ਕਰਨ ਵਾਲੇ ਰਿਤਿਕ ਰੌਸ਼ਨ ਸਕਰੀਨ ‘ਤੇ ਜਿੰਨੇ ਸੋਹਣੇ ਲੱਗਦੇ ਹਨ । ਪਰ ਅਸਲ ਜ਼ਿੰਦਗੀ ‘ਚ ਉਨ੍ਹਾਂ ਨੂੰ ਕਾਫੀ ਸੰਘਰਸ਼ ਚੋਂ ਗੁਜ਼ਰਨਾ ਪਿਆ ਸੀ । ਕਿਉਂਕਿ ‘ਵਾਰ’ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਉਨ੍ਹਾਂ ਨੂੰ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪਿਆ ਸੀ । ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਉਨ੍ਹਾਂ ਨੇ ਕਿਹਾ ਸੀ ਕਿ ਇਸ ਫ਼ਿਲਮ ‘ਚ ਬਿਹਤਰੀਨ ਫਿਜ਼ਿਕਸ ਹਾਸਲ ਕਰਨ ਦੇ ਲਈ ਉਨ੍ਹਾਂ ਨੇ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ ਉਨ੍ਹਾਂ ਨੂੰ ਡਿਪ੍ਰੈਸ਼ਨ ਦਾ ਸਾਹਮਣਾ ਕਰਨਾ ਪਿਆ ਸੀ ।
/ptc-punjabi/media/media_files/zpwCkUmb2T59UgJSYNtc.jpg)
ਕੰਗਨਾ ਰਣੌਤ ਦੇ ਨਾਲ ਵਿਵਾਦ
ਰਿਤਿਕ ਰੌਸ਼ਨ ਦਾ ਕੰਗਨਾ ਰਣੌਤ ਦੇ ਨਾਲ ਅਫੇਅਰ ਰਿਹਾ ਅਤੇ ਫਿਰ ਦੋਵਾਂ ਦਾ ਬ੍ਰੇਕਅੱਪ ਹੋ ਗਿਆ । ਪਰ ਇਸੇ ਦੌਰਾਨ ਕੰਗਨਾ ਰਣੌਤ ਨੇ ਰਿਤਿਕ ਰੌਸ਼ਨ ‘ਤੇ ਕਈ ਇਲਜ਼ਾਮ ਵੀ ਲਗਾਏ ਸਨ ।ਕੰਗਨਾ ਰਣੌਤ ਨੇ ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਰਿਤਿਕ ਦੇ ਲਈ ‘ਸਿਲੀ’ ਸ਼ਬਦ ਦਾ ਇਸਤੇਮਾਲ ਵੀ ਕੀਤਾ ਸੀ । ਜਿਸ ਦੇ ਲਈ ਉਨ੍ਹਾਂ ਨੇ ਕੰਗਨਾ ਨੂੰ ਲੀਗਲ ਨੋਟਿਸ ਵੀ ਭੇਜਿਆ ਸੀ।
View this post on Instagram
ਸੁਜ਼ੈਨ ਦੇ ਨਾਲ ਤਲਾਕ
ਰਿਤਿਕ ਰੌਸ਼ਨ ਨੇ ਸੰਨ 2000 ‘ਚ ਸੁਜ਼ੈਨ ਦੇ ਨਾਲ ਵਿਆਹ ਕਰਵਾਇਆ ਸੀ । ਪਰ ਨਿੱਜੀ ਕਾਰਨਾਂ ਦੇ ਚੱਲਦਿਆਂ ਚੌਦਾਂ ਸਾਲ ਬਾਅਦ 2014 ‘ਚ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ । ਹਾਲਾਂਕਿ ਦੋਵੇਂ ਰਲ ਕੇ ਆਪਣੇ ਬੇਟਿਆਂ ਦਾ ਪਾਲਣ ਪੋਸ਼ਣ ਕਰ ਰਹੇ ਹਨ ।