ਸੰਨੀ ਦਿਓਲ ਖੇਤਾਂ ‘ਚ ਮਸਤੀ ਕਰਦੇ ਆਏ ਨਜ਼ਰ,ਵੇਖੋ ਵੀਡੀਓ

Reported by: PTC Punjabi Desk | Edited by: Shaminder  |  January 10th 2024 10:47 AM |  Updated: January 10th 2024 10:47 AM

ਸੰਨੀ ਦਿਓਲ ਖੇਤਾਂ ‘ਚ ਮਸਤੀ ਕਰਦੇ ਆਏ ਨਜ਼ਰ,ਵੇਖੋ ਵੀਡੀਓ

ਸੰਨੀ ਦਿਓਲ (Sunny Deol)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਸਰ੍ਹੋਂ ਦੇ ਖੇਤਾਂ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।  ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਦਿਓਲ ਫਸਲਾਂ ਨੂੰ ਵੇਖ ਕੇ ਖੁਸ਼ ਹੁੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਦੀ ਬੈਕਗਰਾਊਂਡ ‘ਚ ਸਤਿੰਦਰ ਸਰਤਾਜ ਦਾ ਗੀਤ ਚੱਲ ਰਿਹਾ ਹੈ। 

Disoriented Sunny Deol Roaming The Roads Leaves Netizens Curious; Video Goes Viral

ਹੋਰ ਪੜ੍ਹੋ : ਜੱਸੀ ਗਿੱਲ ਦੇ ਨਵ-ਜਨਮੇ ਪੁੱਤਰ ਨੇ ਪਹਿਲੀ ਵਾਰ ਕਿਹਾ ‘ਪਾਪਾ’

ਫੈਨਸ ਨੇ ਦਿੱਤੇ ਰਿਐਕਸ਼ਨ 

ਜਿਉਂ ਹੀ ਸੰਨੀ ਦਿਓਲ ਨੇ ਇਸ ਵੀਡੀਓ (Video Viral)ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ । ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦਿੱਤੇ ਹਨ । ਇਸ ਵੀਡੀਓ ‘ਤੇ ਉਨ੍ਹਾਂ ਦੇ ਛੋਟੇ ਬੌਬੀ ਦਿਓਲ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ । ਜਦੋਂਕਿ ਇੱਕ ਫੈਨ ਨੇ ਲਿਖਿਆ ‘ਆਪਣੀ ਮਿੱਟੀ ਸੇ ਜੁੜਿਆ ਹੋਇਆ ਭਾਰਤ ਮਾਤਾ ਦਾ ਸਪੂਤ’। ਇਸ ਦੇ ਨਾਲ ਹੀ ਸੈਲੀਬ੍ਰੇਟੀ ਗੁਰਪ੍ਰੀਤ ਚੱਢਾ ਨੇ ਲਿਖਿਆ ਮੇਰਾ ਪਸੰਦੀਦਾ ਗੀਤ ਹੈ’। ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ ‘ਮੈਨੂੰ ਲੱਗਿਆ ਆਪਣੇ ਖੇਤਾਂ ਨੂੰ ਪਾਣੀ ਪਿਆਉਣ ਗਏ ਹਨ’। 

Koffee With Karan 8; Deol brothers, Sunny Deol and Bobby Deol graces Karan's talk show, discusses 'Nepotism' in depth!ਸੰਨੀ ਦਿਓਲ ਦਾ ਵਰਕ ਫ੍ਰੰਟ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਕੁਝ ਮਹੀਨੇ ਪਹਿਲਾਂ ਆਈ ਉਨ੍ਹਾਂ ਦੀ ਗਦਰ-੨ ਫ਼ਿਲਮ ਨੇ ਕਾਮਯਾਬੀ ਅਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਕਈ ਹਿੱਟ ਫ਼ਿਲਮਾਂ ਆਈਆਂ ਹਨ । ਜਿਸ ‘ਚ ਚਾਲਬਾਜ਼, ਸਲਾਖੇਂ, ਦਾਮਿਨੀ, ਦੁਸ਼ਮਣੀ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਸੂਚੀ ‘ਚ ਸ਼ਾਮਿਲ ਹਨ ।ਅਦਾਕਾਰੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ। 

ਕਿਉਂਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਦਿਓਲ ਬਾਲੀਵੁੱਡ ਦੇ ਨਾਮੀ ਕਲਾਕਾਰਾਂ ‘ਚ ਆਉਂਦੇ ਹਨ ਅਤੇ ਪਿਛਲੇ ਕਈ ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ।ਸੰਨੀ ਦਿਓਲ ਦੇ ਪੁੱਤਰ ਵੀ ਬਾਲੀਵੁੱਡ ‘ਚ ਡੈਬਿਊ ਕਰ ਚੁੱਕੇ ਹਨ । ਹਾਲਾਂਕਿ ਉਨ੍ਹਾਂ ਦੇ ਪੁੱਤਰਾਂ ਨੂੰ ਏਨੀਂ ਕਾਮਯਾਬੀ ਹਾਸਲ ਨਹੀਂ ਹੋਈ । ਜਿੰਨੀ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਨੂੰ ਮਿਲੀ ਹੈ।  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network