Trending:
ਜੱਸੀ ਗਿੱਲ ਦੇ ਨਵ-ਜਨਮੇ ਪੁੱਤਰ ਨੇ ਪਹਿਲੀ ਵਾਰ ਕਿਹਾ ‘ਪਾਪਾ’
ਜੱਸੀ ਗਿੱਲ (Jassie Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵ-ਜਨਮੇ ਪੁੱਤਰ ਅਤੇ ਪਤਨੀ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੱਸੀ ਗਿੱਲ ਆਪਣੇ ਪੁੱਤਰ,ਪਤਨੀ ਅਤੇ ਧੀ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਉਨ੍ਹਾਂ ਦਾ ਪੁੱਤਰ ਪਹਿਲੀ ਵਾਰ ਪਾਪਾ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਜੱਸੀ ਗਿੱਲ ਨੇ ਲਿਖਿਆ ‘ਪਾਪਾ ਬੁਆਏ ਜੈਜ਼ਵਿਨ ਗਿੱਲ’।
/ptc-punjabi/media/media_files/fVemBGYHyzrY4jTmnJb5.jpg)
ਹੋਰ ਪੜ੍ਹੋ : ਰਵਿੰਦਰ ਗਰੇਵਾਲ ਨੇ ਕਿਊਟ ਬੱਚੀ ਦੇ ਨਾਲ ਵੀਡੀਓ ਕੀਤਾ ਸਾਂਝਾ
ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ‘ਚ ਵੀ ਕਿਸਮਤ ਅਜ਼ਮਾਈ ਅਤੇ ਪਾਲੀਵੁੱਡ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ । ਜੱਸੀ ਗਿੱਲ ਨੇ ਪੰਜਾਬੀ ਫ਼ਿਲਮ ‘ਸਰਗੀ’, ‘ਮਿਸਟਰ ਐਂਡ ਮਿਸੇਜ਼ 420’, ‘ਹਾਈਐਂਡ ਯਾਰੀਆਂ’ ‘ਚ ਕੰਮ ਕੀਤਾ ਹੈ।
/ptc-punjabi/media/post_attachments/456641109629d51fefd6ec01772421ac8cbe252f8af1f2064695c7a7f683296c.webp)
ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਕਿਸੀ ਕਾ ਭਾਈ ਕਿਸੀ ਕੀ ਜਾਨ’, ‘ਪੰਗਾ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਜੱਸੀ ਗਿੱਲ ਨੂੰ ਗਾਉਣ ਦਾ ਸ਼ੌਂਕ ਸਨ ਅਤੇ ਆਪਣੇ ਇਸ ਫਨ ਦਾ ਮੁਜ਼ਾਹਰਾ ਉਹ ਆਪਣੇ ਕਾਲਜ ਅਤੇ ਸਕੂਲ ‘ਚ ਹੋਣ ਵਾਲੇ ਸਮਾਗਮਾਂ ‘ਚ ਕਰਦੇ ਰਹਿੰਦੇ ਸਨ ।
ਜੱਸੀ ਗਿੱਲ ਦੀ ਨਿੱਜੀ ਜ਼ਿੰਦਗੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਕਈ ਸਾਲ ਪਹਿਲਾਂ ਹੋਇਆ ਸੀ ।ਉਨ੍ਹਾਂ ਦੇ ਦੋ ਬੱਚੇ ਹਨ, ਇੱਕ ਧੀ ਅਤੇ ਇੱਕ ਪੁੱਤਰ । ਜਿਸ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ। ਜੱਸੀ ਗਿੱਲ ਨੇ ਗਾਇਕੀ ਦੇ ਖੇਤਰ ‘ਚ ਆਉਣ ਦੇ ਲਈ ਸਖਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਦੀ ਮਾਂ ਨੇ ਵੀ ਕਰੜਾ ਸੰਘਰਸ਼ ਕੀਤਾ ।ਇਸੇ ਮਿਹਨਤ ਦੀ ਬਦੌਲਤ ਅੱਜ ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕਾਂ ‘ਚ ਆਉਂਦੇ ਹਨ ।ਪਾਲੀਵੁੱਡ (Pollywood)‘ਚ ਉਨ੍ਹਾਂ ਦੀ ਦੋਸਤੀ ਬੱਬਲ ਰਾਏ ਦੇ ਨਾਲ ਹੈ । ਕਿਉਂਕਿ ਬੱਬਲ ਜਿੱਥੇ ਉਨ੍ਹਾਂ ਦੇ ਵਧੀਆ ਦੋਸਤ ਹਨ, ਉਥੇ ਹੀ ਉਨ੍ਹਾਂ ਦੀ ਰਿਸ਼ਤੇਦਾਰੀ ‘ਚ ਭਰਾ ਵੀ ਲੱਗਦੇ ਹਨ।
-