ਬਿੱਗ ਬੌਸ ਓਟੀਟੀ ਸੀਜ਼ਨ 3 (Bigg Boss OTT-3) ਦੀ ਹਰ ਕੋਈ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹੈ।ਇਸ ਦੇ ਲਈ ਕਈ ਪ੍ਰਤੀਭਾਗੀਆਂ ਦੇ ਨਾਮਾਂ ਦੀ ਚਰਚਾ ਵੀ ਹੋ ਰਹੀ ਹੈ । ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ‘ਚ ਇਹ ਉਤਸੁਕਤਾ ਵੀ ਹੈ ਕਿ ਇਸ ਵਾਰ ਇਸ ਕਿਹੜੇ ਕਿਹੜੇ ਚਿਹਰੇ ਸ਼ਾਮਿਲ ਹੋਣਗੇ । ਖਬਰਾਂ ਇਹ ਵੀ ਹਨ ਕਿ ਬਿੱਗ ਬੌਸ ੧੭ ‘ਚ ਨਜ਼ਰ ਆਏ ਵਿੱਕੀ ਜੈਨ ਨੂੰ ਵੀ ਇਸ ਸ਼ੋਅ ‘ਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਹੈ । ਪਰ ਇਸ ਵਾਰ ਉਹ ਇੱਕਲੇ ਸ਼ੋਅ ‘ਚ ਸ਼ਾਮਿਲ ਹੋਣਾ ਚਾਹੁੰਦੇ ਹੋ ।ਦੱਸ ਦਈਏ ਕਿ ਜਸਮੀਨ (Jasmeen kaur) ਬਿੱਗ ਬੌਸ ੧੭ ‘ਚ ਗੈਸਟ ਪ੍ਰਤੀਭਾਗੀ ਦੇ ਤੌਰ ‘ਤੇ ਸ਼ਾਮਿਲ ਹੋਈ ਸੀ । ਜਿਸ ਤੋਂ ਬਾਅਦ ਉਸ ਦੇ ਸ਼ੋਅ ‘ਚ ਬਤੌਰ ਪ੍ਰਤੀਭਾਗੀ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ ।
/ptc-punjabi/media/media_files/pnnjcMM8rJBPeGfgLD7c.jpg)
ਹੋਰ ਪੜ੍ਹੋ : ‘ਛੋਟੇ ਸਿੱਧੂ ਮੂਸੇਵਾਲਾ’ ਦੇ ਸੁਆਗਤ ਲਈ ਫੁੱਲਾਂ ਨਾਲ ਸਜਾਈ ਹਵੇਲੀ, ਵੇਖੋ ਤਸਵੀਰਾਂ
ਐਕਟਿੰਗ ‘ਚ ਵੀ ਹੈ ਦਿਲਚਸਪੀ
ਜਸਮੀਨ ਦੀ ਐਕਟਿੰਗ ‘ਚ ਵੀ ਦਿਲਚਸਪੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸੀਰੀਅਲ ‘ਚ ਅਦਾਕਾਰੀ ਕਰਨਾ ਚਾਹੇਗੀ ।ਭਾਵੇਂ ਉਹ ਕਿਸੇ ਮਾਸੀ ਚਾਚੀ ਦਾ ਰੋਲ ਹੀ ਕਿਉਂ ਨਾ ਹੋਵੇ ।ਜਸਮੀਨ ਮੂਲ ਤੌਰ ‘ਤੇ ਕੱਪੜੇ ਵੇਚਣ ਦਾ ਕੰਮ ਕਰਦੀ ਹੈ ਅਤੇ ਉਸ ਦਾ ਆਪਣਾ ਸ਼ੋਅ ਰੂਮ ਹੈ । ਉਹ ਆਪਣੇ ਵੱਖਰੇ ਢੰਗ ਨਾਲ ਕੱਪੜੇ ਵੇਚਣ ਦੇ ਲਈ ਜਾਣੀ ਜਾਂਦੀ ਹੈ ਤੇ ਕਾਫੀ ਮਸ਼ਹੂਰ ਹੈ।ਉਸ ਦੇ ਸੋਸ਼ਲ ਮੀਡੀਆ ‘ਤੇ ਵੀ ਵੀਡੀਓ ਵਾਇਰਲ ਹੋਏ ਸਨ ।
View this post on Instagram
ਜਿਸ ‘ਚ ਉਸ ਦੇ ਕੱਪੜੇ ਵੇਚਣ ਦੇ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ । ਜਸਮੀਨ ਦੇ ਵਾਇਸ ਓਵਰ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਰੀਲਾਂ ਬਣਾਈਆਂ ਹਨ । ਬਿੱਗ ਬੌਸ ੧੭ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ੋਅ ਨੂੰ ਅਭਿਸ਼ੇਕ ਕੁਮਾਰ ਨੇ ਜਿੱਤਿਆ ਸੀ । ਮਨਾਰਾ ਚੋਪੜਾ ਸੈਕਿੰਡ ਰਨਰ ਅੱਪ ਬਣੀ ਅਤੇ ਅੰਕਿਤ ਤੇ ਅਰੁਣ ਨੇ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ ਸੀ।
View this post on Instagram