Trending:
‘ਛੋਟੇ ਸਿੱਧੂ ਮੂਸੇਵਾਲਾ’ ਦੇ ਸੁਆਗਤ ਲਈ ਫੁੱਲਾਂ ਨਾਲ ਸਜਾਈ ਹਵੇਲੀ, ਵੇਖੋ ਤਸਵੀਰਾਂ
ਛੋਟੇ ਸਿੱਧੂ ਮੂਸੇਵਾਲਾ (Sidhu Moose wala) ਦੇ ਸੁਆਗਤ ‘ਚ ਹਵੇਲੀ ਸੱਜ ਗਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਛੋਟੇ ਸਿੱਧੂ ਦੇ ਸੁਆਗਤ ਫੁੱਲਾਂ ਦੇ ਨਾਲ ਕੀਤਾ ਜਾ ਰਿਹਾ ਹੈ। ਫੁੱਲਾਂ ਦੇ ਨਾਲ ਬਾਹਰ ਲਿਖਿਆ ਗਿਆ ਹੈ ‘ਵੈਲਕਮ ਬੈਕ’। ਹਵੇਲੀ ਦੇ ਗੇਟ ਦੇ ਬਾਹਰ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ (Pic Viral) ਹੋ ਰਹੀ ਹੈ।
/ptc-punjabi/media/media_files/oKZsAirCiCBEEdjSwgaZ.jpg)
ਹੋਰ ਪੜ੍ਹੋ : ਬੌਬੀ ਦਿਓਲ ਨੇ ਆਪਣੀਆਂ ਨਿੱਕੀਆਂ ਫੈਨਸ ਨੂੰ ਦਿੱਤੇ ਪੈਸੇ, ਕਿਹਾ ‘ਮਿਹਨਤ ਕਰਿਆ ਕਰੋ’
ਨਿੱਕੇ ਸਿੱਧੂ ਮੂਸੇਵਾਲਾ ਦਾ ਜਨਮ ਬੀਤੇ ਐਤਵਾਰ ਨੂੰ ਹੋਇਆ ਸੀ । ਜਨਮ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਉਸ ਨੂੰ ਵੇਖਣ ਦੇ ਲਈ ਹਸਪਤਾਲ ਗਏ ਸਨ। ਜਿਸ ‘ਚ ਗਾਇਕਾ ਜਸਵਿੰਦਰ ਬਰਾੜ, ਹੌਬੀ ਧਾਲੀਵਾਲ ਸਣੇ ਕਈ ਸਿਤਾਰੇ ਸ਼ਾਮਿਲ ਹਨ । ਇਸ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਪਹੁੰਚੇ ਸਨ ।
/ptc-punjabi/media/media_files/oKZsAirCiCBEEdjSwgaZ.jpg)
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਸ਼ੇਅਰ ਕੀਤੀ ਪੋਸਟ ਕਿਹਾ ‘ਮੈਨੂੰ ਵੀ ਪੁੱਛ ਲਓ ਮੈਂ ਐਂਵੇ ਹੀ ਵਾਈਫ ਬਣਾ ਤੀ'
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਡੇਢ ਕੁ ਸਾਲ ਪਹਿਲਾਂ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਘਟਨਾ ਦੀ ਨਿਖੇਧੀ ਪੂਰੀ ਦੁਨੀਆ ‘ਚ ਹੋਈ ਸੀ ਅਤੇ ਹਰ ਕਿਸੇ ਨੇ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ ।
ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਮਾਪੇ ਹਰ ਰੋਜ਼ ਮਰ ਰਹੇ ਸਨ । ਉਨ੍ਹਾਂ ਨੇ ਆਪਣੇ ਪੁੱਤਰ ਦਾ ਬੂਟਾ ਲਗਾਉਣਾ ਸੀ ਜਿਸ ਦੇ ਲਈ ਉਨ੍ਹਾਂ ਨੇ ਮੁੜ ਤੋਂ ਮਾਪੇ ਬਣਨ ਦਾ ਫੈਸਲਾ ਲਿਆ ਅਤੇ ਹੁਣ ਕਈ ਮੁਸ਼ਕਿਲਾਂ ਨੂੰ ਪਾਰ ਕਰਨ ਤੋਂ ਬਾਅਦ ਮਾਪਿਆਂ ਦੇ ਘਰ ਮੁੜ ਤੋਂ ਨਿੱਕਾ ਸਿੱਧੂ ਪੈਦਾ ਹੋਇਆ ਹੈ।ਜਿਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ।
-